01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਲੋਕ ਅਧਿਕਾਰ ਲਹਿਰ ਵਲੋਂ ਮੁੱਦਿਆਂ ਦੀ ਰਾਜਨੀਤੀ ਤੇ ਭਿ੍ਸ਼ਟਾਚਾਰ ਮੁਕਤ ਪੰਜਾਬ ਸਿਰਜਣ ਲਈ ਮੁਹਿੰਮ ਦਾ ਆਗਾਜ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-11-2025
ਲੁਧਿਆਣਾ, 1 ਨਵੰਬਰ (ਡਾ. ਤਰਲੋਚਨ ਸਿੰਘ)-ਲੋਕ ਅਧਿਕਾਰ ਲਹਿਰ ਆਰਗੇਨਾਈਜ਼ੇਸ਼ਨ (ਲਾਲੋ) ਵਲੋਂ ਗੁਰੂ ਨਾਨਕ ਭਵਨ ਵਿਖੇ ਪੰਜਾਬ ਭਰ ਤੋਂ ਆਏ ਵਿਸ਼ਾ ਮਾਹਿਰਾਂ, ਸਾਬਕਾ ਫ਼ੌਜੀਆਂ, ਪ੍ਰੋਫੈਸਰਾਂ, ਵਕੀਲਾਂ, ਡਾਕਟਰਾਂ, ਕਿਸਾਨ, ਮਜ਼ਦੂਰ, ਮੁਲਾਜ਼ਮ ਆਗੂਆਂ ਅਤੇ ਵਪਾਰੀਆਂ ਨਾਲ ਮਿਲ ਕੇ ਪੰਜਾਬ ਵਿਚ ਬਦਲਵੀਂ ਰਾਜਨੀਤੀ ਦੇਣ ਦਾ ਹੋਕਾ ਦਿੱਤਾ ਗਿਆ | ਪੰਜਾਬ ਦੇ ਭਖਦੇ ਮਸਲਿਆਂ ਨਸ਼ਾ, ਭਿ੍ਸ਼ਟਾਚਾਰ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਵਪਾਰ ਉੱਤੇ ਹੋਈ ਚਰਚਾ ਵਿਚ ਡਾ. ਕੁਲਦੀਪ ਸਿੰਘ, ਪ੍ਰੋ. ਬਾਵਾ ਸਿੰਘ, ਰੁਪਿੰਦਰਜੀਤ ਸਿੰਘ ਅਤੇ ਵਪਾਰੀ ਆਗੂ ਅਜੀਤ ਲਾਕੜਾ ਨੇ ਗੱਲ ਕੀਤੀ ¢ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਕੇਂਦਰ ਵਲੋਂ ਕੀਤੀ ਜਾ ਰਹੀ ਕੋਝੀ ਰਾਜਨੀਤੀ ਤੇ ਲੁੱਟ ਖਸੁੱਟ ਦਾ ਕੱਚਾ ਚਿੱਠਾ ਡਾ. ਕੁਲਦੀਪ ਸਿੰਘ ਸਾਬਕਾ ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੇਸ਼ ਕੀਤਾ¢ ਪੰਜਾਬ ਦੀ ਹੁਣੇ ਬਣੀ ਖੇਤੀ ਨੀਤੀ (ਜਿਹੜੀ ਅਜੇ ਲਾਗੂ ਨਹੀਂ ਹੋਈ) ਦੇ ਪੇਂਡੂ ਅਰਥਚਾਰੇ ਨੂੰ ਹੁਲਾਰਾ ਦਿੰਦੇ ਸਹਿਕਾਰੀ ਖੇਤੀ ਮਾਡਲ ਉਤੇ ਚਰਚਾ ਕਰਦਿਆਂ ਡਾ. ਗੁਰਕੰਵਲ ਸਿੰਘ ਸਾਬਕਾ ਬਾਗ਼ਬਾਨੀ ਡਾਇਰੈਕਟਰ ਨੇ ਦੱਸਿਆ ਕਿ ਇਹ ਨੀਤੀ ਪਾਣੀ ਅਤੇ ਵਾਤਾਵਰਣ ਪੱਖੀ ਹੈ ¢ ਪ੍ਰੋਗਰਾਮ ਵਿਚ ਐਡਵੋਕੇਟ ਹਰੀ ਓਮ ਜਿੰਦਲ, ਬਿ੍ਗੇਡੀਅਰ ਐਮ.ਐਸ. ਮਾਨ, ਕਮਾਂਡਰ ਐਮ.ਐਸ. ਬੈਂਸ, ਕਰਨਲ ਏ.ਐਸ. ਹੀਰਾ ਸਮੇਤ ਵੱਖ ਵੱਖ ਆਗੂਆਂ ਨੇ ਵੀ ਸੰਬੋਧਨ ਕੀਤਾ¢ ਸਟੇਜ ਸਕੱਤਰ ਦੀ ਭੂਮਿਕਾ ਲਹਿਰ ਦੇ ਆਗੂ ਬਲਵਿੰਦਰ ਸਿੰਘ ਵਲੋਂ ਬਾਖ਼ੂਬੀ ਨਿਭਾਈ ਗਈ¢

Ad Position 22
No active advertisement
ਪਿਛਲੀ ਖ਼ਬਰ ਇਸਰੋ ਵਲੋਂ ਅੱਜ ਲਾਂਚ ਕੀਤਾ ਜਾਵੇਗਾ ਸਭ ਤੋਂ ਭਾਰੀ ਉਪਗ੍ਰਹਿ ਅਗਲੀ ਖ਼ਬਰ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਸਾਲਾਨਾ ਅਥਲੈਟਿਕ ਮੀਟ ਸਮੈਸ਼ 2025 <br/>
Ad Position 24