01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਇਸਰੋ ਵਲੋਂ ਅੱਜ ਲਾਂਚ ਕੀਤਾ ਜਾਵੇਗਾ ਸਭ ਤੋਂ ਭਾਰੀ ਉਪਗ੍ਰਹਿ

Ad Position 21
repet_subhas-goyals [Copy P29]
ਅਜੀਤ ਡੈਸਕ 02-11-2025
ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 1 ਨਵੰਬਰ (ਪੀ. ਟੀ. ਆਈ.)-ਇਸਰੋ ਐਤਵਾਰ ਨੂੰ ਆਪਣੇ 4,000 ਕਿਲੋਗ੍ਰਾਮ ਵਰਗ ਦੇ ਸੰਚਾਰ ਉਪਗ੍ਰਹਿ ਸੀ.ਐਮ.ਐਸ.-03 ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ | 4,410 ਕਿਲੋਗ੍ਰਾਮ ਭਾਰ ਵਾਲਾ ਇਹ ਉਪਗ੍ਰਹਿ ਭਾਰਤੀ ਧਰਤੀ ਤੋਂ ਲਾਂਚ ਕੀਤਾ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਹੋਵੇਗਾ | ਇਸ ਉਪਗ੍ਰਹਿ ਨੂੰ ਐਲ.ਵੀ.ਐਮ.3-ਐਮ5 ਰਾਕੇਟ 'ਤੇ ਪੁਲਾੜ 'ਚ ਭੇਜਿਆ ਜਾਵੇਗਾ, ਜਿਸ ਨੂੰ ਇਸ ਦੀ ਪੇਲੋਡ ਸਮਰੱਥਾ ਕਾਰਨ 'ਬਾਹੂਬਲੀ' ਕਿਹਾ ਜਾਂਦਾ ਹੈ | ਇਸਰੋ ਅਨੁਸਾਰ ਲਾਂਚ ਵਾਹਨ ਨੂੰ ਪੂਰੀ ਤਰ੍ਹਾਂ ਇਕੱਠਾ ਕੀਤਾ ਗਿਆ ਹੈ ਤੇ ਪੁਲਾੜ ਯਾਨ ਨਾਲ ਜੋੜਿਆ ਗਿਆ ਹੈ ਤੇ ਪ੍ਰੀ-ਲਾਂਚ ਤਿਆਰੀਆਂ ਲਈ ਦੂਜੇ ਲਾਂਚ ਪੈਡ 'ਚ ਤਬਦੀਲ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਿਛਲੇ ਕਾਫ਼ੀ ਸਮੇਂ ਤੋਂ ਧੁਖ ਰਿਹਾ ਸੀ ਮਾਮਲਾ ਅਗਲੀ ਖ਼ਬਰ ਲੋਕ ਅਧਿਕਾਰ ਲਹਿਰ ਵਲੋਂ ਮੁੱਦਿਆਂ ਦੀ ਰਾਜਨੀਤੀ ਤੇ ਭਿ੍ਸ਼ਟਾਚਾਰ ਮੁਕਤ ਪੰਜਾਬ ਸਿਰਜਣ ਲਈ ਮੁਹਿੰਮ ਦਾ ਆਗਾਜ਼ <br/>
Ad Position 24