03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੋ ਮੈਂਬਰ ਕਾਬੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੱਖਾਂ ਰੁਪਏ ਮੁੱਲ ਦੇ ਵਾਹਨ ਅਤੇ ਹਥਿਆਰ ਬਰਾਮਦ


ਲੁਧਿਆਣਾ, 22 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਅਤੇ ਹਥਿਆਰ ਬਰਾਮਦ ਕੀਤੇ ਹਨ | ਜਾਣਕਾਰੀ ਦਿੰਦਿਆਂ ਸਮੀਰ ਵਰਮਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-1 ਲੁਧਿਆਣਾ ਅਤੇ ਕਿੱਕਰ ਸਿੰਘ ਸਹਾਇਕ ਕਮਿਸ਼ਨਰ ਪੁਲਿਸ, ਉਤਰੀ ਲੁਧਿਆਣਾ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸੰਧੂ ਮੁੱਖ ਅਫ਼ਸਰ, ਥਾਣਾ ਸਲੇਮ ਟਾਬਰੀ, ਲੁਧਿਆਣਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਜਲੰਧਰ ਬਾਈਪਾਸ ਨੇੜੇ ਲੁੱਟਾਂ-ਖੋਹਾਂ ਕਾਰਨ ਵਾਲਿਆਂ ਦੀ ਤਲਾਸ਼ ਵਿਚ ਮÏਜੂਦ ਸੀ ਤਾਂ ਸਹਾਇਕ ਥਾਣੇਦਾਰ ਪ੍ਰੇਮ ਚੰਦ ਨੂੰ ਮੁਖ਼ਬਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਅੰਕੁਸ਼ ਪੁੱਤਰ ਸੋਹਣ ਲਾਲ ਅਤੇ ਰਾਹੁਲ ਕੁਮਾਰ ਪੁੱਤਰ ਸੋਨੂੰ ਵਾਸੀਆਨ ਲੁਧਿਆਣਾ, ਜੋ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ, ਖੋਹਿਆ ਹੋਇਆ ਮੋਟਰਸਾਈਕਲ ਵੇਚਣ ਲਈ ਕਬਾੜੀ ਮਾਰਕੀਟ ਟਿੱਬਾ ਰੋਡ ਵੱਲ ਜਾ ਰਹੇ ਹਨ ¢ ਨਾਕਾਬੰਦੀ ਦੌਰਾਨ ਦੋ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਦਿੱਖੇ, ਜੋ ਪੁਲਿਸ ਨੂੰ ਦੇਖ ਕੇ ਘਬਰਾਹਟ ਵਿਚ ਪਿੱਛੇ ਮੁੜਨ ਲੱਗੇ, ਪਰ ਮੋਟਰਸਾਈਕਲ ਬੰਦ ਹੋ ਗਿਆ, ਜਿਸ 'ਤੇ ਪ੍ਰੇਮ ਚੰਦ ਨੇ ਸਾਥੀ ਕਰਮਚਾਰੀਆਂ ਨਾਲ ਰਾਹੁਲ ਕੁਮਾਰ ਤੇ ਅੰਕੁਸ਼ ਨੂੰ ਕਾਬੂ ਕੀਤਾ¢ ਬਿਨਾਂ ਨੰਬਰ ਵਾਲੀ ਹੀਰੋ ਸਪਲੈਂਡਰ ਮੋਟਰਸਾਈਕਲ ਦੀ ਮਾਲਕੀ ਬਾਰੇ ਪੁੱਛਗਿੱਛ ਕਰਨ 'ਤੇ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਿਆ, ਜਿਸ ਨੰੂ ਕਬਜ਼ੇ ਵਿਚ ਲਿਆ ਗਿਆ ¢ ਅੰਕੁਸ਼ ਦੀ ਤਲਾਸ਼ੀ ਦÏਰਾਨ ਉਸ ਤੋਂ ਇਕ ਲੋਹੇ ਦੀ ਦਾਤ ਵੀ ਬਰਾਮਦ ਹੋਈ, ਜਿਸ 'ਤੇ ਦੋਵੇਂ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਲੇਮ ਟਾਬਰੀ ਲੁਧਿਆਣਾ ਵਿਚ ਮੁਕੱਦਮਾ ਦਰਜ ਕੀਤਾ ਗਿਆ | ਇਸ ਤੋਂ ਇਲਾਵਾ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ ਦੋ ਐਕਟਿਵਾ ਅਤੇ ਇਕ ਹੋਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ¢ ਦੋਵੇਂ ਮੁਲਜ਼ਮਾਂ ਰਾਹੁਲ ਕੁਮਾਰ ਅਤੇ ਅੰਕੁਸ਼ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦÏਰਾਨ ਹੋਰ ਖ਼ੁਲਾਸਿਆਂ ਦੀ ਵੀ


Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਨੰੂ ਲੈ ਕੇ ਬੁੱਢਾ ਦਰਿਆ ਫਿਰ ਵਿਵਾਦਾਂ 'ਚ ਅਗਲੀ ਖ਼ਬਰ ਕਾਰੋਬਾਰੀ ਤੋਂ 15 ਲੱਖ ਦੀ ਫਿਰੌਤੀ ਹਾਸਿਲ ਕਰਨ ਵਾਲੇ ਲੱਖਾ ਗਰੋਹ ਦੇ ਦੋ ਮੈਂਬਰ ਕਾਬੂ
Ad Position 24