ਲੁਧਿਆਣਾ, 22 ਨਵੰਬਰ (ਜਸਵਿੰਦਰ ਸਿੰਘ)-ਮਹਿਲਾ ਸਿੱਖਿਆ ਕਾਲਜ ਦੀ ਇੰਗਲਿਸ਼ ਲਿਟਰੇਰੀ ਸੋਸਾਇਟੀ ਨੇ ਡਾ. ਰੇਖਾ ਅਤੇ ਡਾ. ਹਰਪ੍ਰੀਤ ਕੌਰ ਗਰੇਵਾਲ, ਸੋਸਾਇਟੀ ਦੀ ਕੋ-ਫੈਕਲਟੀ ਕੋਆਰਡੀਨੇਟਰਾਂ ਦੇ ਨੇਤ੍ਰਤਵ ਹੇਠ ਇੰਗਲਿਸ਼ ਵਾਲ ਮੈਗਜ਼ੀਨ ਮੁਕਾਬਲੇ ਦਾ ਪ੍ਰਬੰਧ ਕੀਤਾ | ਸੋਸਾਇਟੀ ਦੇ ਮੈਂਬਰਾਂ ਨੇ ਇਸ ਮੁਕਾਬਲੇ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ ਦਾ ਸੁਚੱਜਾ ਸੰਚਾਲਨ ਵਿਦਿਆਰਥਣ ਪ੍ਰਧਾਨ ਅਸ਼ਮੀਤ ਕੌਰ ਅਤੇ ਵਿਦਿਆਰਥਣ ਸਕੱਤਰ ਟਵਿੰਕਲ ਕਾਲਰਾ ਨੇ ਕੀਤਾ | ਡਾ. ਇੱਕਤਾ ਮੇਹਤਾ ਨੇ ਮੁਕਾਬਲੇ ਦੇ ਮਾਨਯੋਗ ਜੱਜ ਵਜੋਂ ਸੇਵਾ ਨਿਭਾਈ | ਨਤੀਜਿਆਂ ਵਿਚ ਜਪਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪੇਰਲ ਅਤੇ ਸਹਾਣਾ ਨੇ ਸਾਂਝਾ ਦੂਜਾ ਸਥਾਨ ਜਿੱਤਿਆ | ਮੁਸਕਾਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਰਜਕਾਰੀ ਪਿ੍ੰਸੀਪਲ ਡਾ. ਤਿ੍ਪਤਾ ਨੇ ਵਿਦਿਆਰਥਣਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰੋਗਰਾਮ ਦੇ ਸਫਲ ਪ੍ਰਬੰਧ ਲਈ ਫੈਕਲਟੀ ਇੰਚਾਰਜਾਂ ਨੂੰ ਵਧਾਈ ਦਿੱਤੀ |