05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦਿਆਨੰਦ ਹਸਪਤਾਲ ਵਿਖੇ ਨੈਸ਼ਨਲ ਪ੍ਰੀਮੈਚੁਰਿਟੀ ਦਿਵਸ ਨੂੰ ਸਮਰਪਿਤ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਬਾਲ ਰੋਗ ਵਿਭਾਗ ਵਲੋਂ ਨੈਸ਼ਨਲ ਪ੍ਰੀਮੈਚੁਰਿਟੀ ਦਿਵਸ ਨੂੰ ਪੀਡੀਐਟਿ੍ਕ ਓ.ਪੀ.ਡੀ. ਵਿਚ ਜਾਗਰੂਕਤਾ ਸਮਾਗਮ ਡਾ. ਪੁਨੀਤ ਏ ਪੂਨੀ, ਪ੍ਰੋਫੈਸਰ ਅਤੇ ਮੁਖੀ, ਬਾਲ ਰੋਗ ਵਿਭਾਗ ਦੀ ਅਗਵਾਈ ਵਿਚ ਅਤੇ ਡਾ. ਕਮਲ ਅਰੋੜਾ, ਪ੍ਰੋਫੈਸਰ, ਬਾਲ ਰੋਗ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਦਾ ਮੁੱਖ ਉਦੇਸ਼ ਪ੍ਰੀਮੈਚੁਰ ਬੱਚਿਆਂ ਦੀ ਸੰਭਾਲ, ਤੁਰੰਤ ਦਖਲਅੰਦਾਜ਼ੀ, ਕੰਗਾਰੂ ਮਦਰ ਕੇਅਰ ਅਤੇ ਉੱਚ ਤਕਨੀਕੀ ਚਿਕਿਤਸਾ ਸਹਾਇਤਾ ਦੀ ਮਹੱਤਤਾ ਬਾਰੇ ਜਨਤਾ ਨੂੰ ਜਾਗਰੂਕ ਕਰਨਾ ਸੀ | ਇਸ ਮੌਕੇ 'ਤੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ, ਖਜ਼ਾਨਚੀ ਮੁਕੇਸ਼ ਵਰਮਾ, ਡਾ. ਸੰਦੀਪ ਕੌਸ਼ਲ, ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ, ਡਾ. ਆਸ਼ਿਮਾ ਤਨੇਜਾ ਅਤੇ ਨੈਸ਼ਨਲ ਨਿਓਨੇਟੋਲੋਜੀ ਫੋਰਮ, ਪੰਜਾਬ ਦੇ ਪ੍ਰਧਾਨ ਡਾ. ਨਵੀਨ ਬਜਾਜ ਆਦਿ ਵੀ ਹਾਜ਼ਰ ਸਨ | ਇਸ ਮੌਕੇ ਡਾ. ਕਮਲ ਅਰੋੜਾ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਦੇ ਉਦੇਸ਼ ਅਤੇ ਮਹੱਤਵ ਬਾਰੇ ਸੰਖੇਪ ਜਾਣਕਾਰੀ ਦਿੱਤੀ | ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਬੀ.ਐਸ.ਸੀ. ਨਰਸਿੰਗ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਰੋਲ ਪਲੇ ਸੀ | ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਬਿਪਿਨ ਗੁਪਤਾ ਨੇ ਬਾਲ ਰੋਗ ਵਿਭਾਗ ਨੂੰ ਇਸ ਅਰਥਪੂਰਨ ਸਮਾਗਮ ਦੇ ਪ੍ਰਬੰਧ ਲਈ ਵਧਾਈ ਦਿੱਤੀ | ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਬਾਲ ਰੋਗ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ | ਸਮਾਗਮ ਦਾ ਸਮਾਪਨ ਡਾ. ਪੁਨੀਤ ਏ ਪੂਨੀ ਵਲੋਂ ਧੰਨਵਾਦ ਸ਼ਬਦਾਂ ਨਾਲ ਹੋਇਆ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਾਈਬਰ ਸਿਹਤ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਇੰਗਲਿਸ਼ ਲਿਟਰੇਰੀ ਸੋਸਾਇਟੀ ਨੇ ਵਾਲ ਮੈਗਜ਼ੀਨ ਮੁਕਾਬਲੇ ਰਾਹੀਂ ਦਿਖਾਈ ਪ੍ਰਤਿਭਾ <br/>
Ad Position 24