16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੀ.ਏ.ਯੂ. ਦੇ ਡਾ. ਪ੍ਰਵੀਨ ਛੁਨੇਜਾ ਆਈ.ਸੀ.ਏ.ਆਰ. ਨੌਰਮਨ ਬੋਰਲਾਗ ਚੇਅਰ ਦੇ ਮੁਖੀ ਬਣੇ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਲੁਧਿਆਣਾ, 7 ਦਸੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਬਾਇਓ ਤਕਨਾਲੋਜੀ ਮਾਹਿਰ ਅਤੇ ਡਾ. ਗੁਰਦੇਵ ਸਿੰਘ ਖ਼ੁਸ਼ ਜੈਨੇਟਿਕ ਸੰਸਥਾਨ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੂੰ ਆਈ.ਸੀ.ਏ.ਆਰ. ਦੀ ਰਾਸ਼ਟਰੀ ਪ੍ਰੋਫੈਸਰ ਯੋਜਨਾ ਅਧੀਨ ਨੌਰਮਨ ਬੋਰਲਾਗ ਚੇਅਰ ਨਿਯੁਕਤ ਕੀਤਾ ਗਿਆ ਹੈ | ਇਸ ਭੂਮਿਕਾ ਵਿਚ ਡਾ. ਛੁਨੇਜਾ ਦੀ ਨਿਯੁਕਤੀ ਪੰਜ ਸਾਲ ਲਈ ਹੋਈ ਹੈ | ਇਸ ਦੌਰਾਨ ਉਹ ਕਣਕ ਦੀ ਫ਼ਸਲ ਉਪਰ ਜੈਵਿਕ ਅਤੇ ਅਜੈਵਿਕ ਤਣਾਵਾਂ ਦਾ ਸਾਹਮਣਾ ਕਰਨ ਲਈ ਜੰਗਲੀ ਕਿਸਮਾਂ ਦੀ ਸਾਰਥਿਕਤਾ ਬਾਰੇ ਖੋਜ ਪ੍ਰੋਗਰਾਮ ਦੀ ਅਗਵਾਈ ਕਰਨਗੇ | ਜ਼ਿਕਰਯੋਗ ਹੈ ਕਿ ਇਹ ਵੱਕਾਰੀ ਚੇਅਰ ਹਰੀ ਕ੍ਰਾਂਤੀ ਦੇ ਪਿਤਾਮਾ ਕਹੇ ਜਾਣ ਵਾਲੇ ਨੋਬਲ ਇਨਾਮ ਜੇਤੂ ਨੌਰਮਨ ਈ ਬੋਰਲਾਗ ਦੇ ਸਨਮਾਨ ਵਿਚ ਵਿਗਿਆਨਕ ਕਾਰਜਾਂ ਲਈ ਸਥਾਪਿਤ ਕੀਤੀ ਗਈ ਹੈ | ਡਾ. ਛੁਨੇਜਾ ਨੇ ਆਪਣੇ ਸਮੁੱਚੇ ਅਧਿਆਪਨ ਸਫ਼ਰ ਦÏਰਾਨ ਤਿੰਨ ਦਹਾਕਿਆਂ ਤੋਂ ਕਣਕ ਦੇ ਜੀਨ ਵਿਗਿਆਨ ਸੰਬੰਧੀ ਸ਼ਾਨਦਾਰ ਕਾਰਜ ਨੂੰ ਅੰਜਾਮ ਦਿੱਤਾ | ਉਨ੍ਹਾਂ ਦੇ ਕਾਰਜ ਦਾ ਮੁੱਖ ਮਰਕਜ਼ ਕਣਕ ਦੀਆਂ ਜੰਗਲੀ ਕਿਸਮਾਂ ਨੂੰ ਆਧੁਨਿਕ ਜੀਨ ਵਿਗਿਆਨਕ ਵਿਧੀਆਂ ਰਾਹੀਂ ਜੈਵਿਕ-ਅਜੈਵਿਕ ਦਬਾਵਾਂ ਦਾ ਸਾਹਮਣਾ ਕਰਨ ਦੇ ਸਮਰੱਥ ਕਿਸਮਾਂ ਲਈ ਇਸਤੇਮਾਲ ਕਰਨਾ ਹੈ | ਇਸ ਦÏਰਾਨ ਉਨ੍ਹਾਂ ਦੀ ਟੀਮ ਨੇ ਭਿੰਨ-ਭਿੰਨ ਸਰੋਤਾਂ ਤੋਂ ਜੰਗਲੀ ਕਣਕ ਦੀਆਂ ਨਸਲੀ ਕਿਸਮਾਂ ਇਕੱਤਰ ਕਰਕੇ ਮÏਜੂਦਾ ਸਮੇਂ ਦੇ ਅਨੁਕੂਲ ਕਣਕ ਪੈਦਾ ਕਰਨ ਲਈ ਵਰਤੋਂ ਵਿਚ ਲਿਆਂਦਾ | ਇਸ ਵਿਧੀ ਨਾਲ ਕਣਕ ਦੀਆਂ 11 ਕਿਸਮਾਂ ਦਾ ਵਿਕਾਸ ਸੰਭਵ ਹੋਇਆ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਐਮ.ਆਈ.ਐਸ. ਗਿੱਲ ਅਤੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਇਸ ਪ੍ਰਾਪਤੀ ਲਈ ਡਾ. ਪ੍ਰਵੀਨ ਛੁਨੇਜਾ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਖਾਲਸਾ ਕਾਲਜ ਦੇ ਬਾਗ਼ਬਾਨੀ ਕਲੱਬ ਨੇ ਲਗਾਇਆ ਸਟਾਲ ਅਗਲੀ ਖ਼ਬਰ ਛੋਟੇ ਅਤੇ ਦਰਮਿਆਨੇ ਉਦਮਾਂ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ 'ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ
Ad Position 24