ਲੁਧਿਆਣਾ, 7 ਦਸੰਬਰ (ਜਸਵਿੰਦਰ ਸਿੰਘ)-ਬੀਤੇ ਦਿਨੀਂ ਬੈਂਗਲੂਰੁ ਦੀ ਜੀ.ਕੇ.ਬੀ.ਕੇ.ਯੂ.ਏ.ਐਸ. ਵਿਖੇ ਹੋਏ ਰਾਸ਼ਟਰੀ ਐਕਰੋਲੋਜੀ ਸਿੰਪੋਜ਼ੀਅਮ ਵਿਚ ਪੀ.ਏ.ਯੂ. ਦੇ ਐਕਰੋਲੋਜੀ ਮਾਹਿਰਾਂ ਨੇ ਆਪਣੀ ਵਿਸ਼ੇਸ਼ ਪਛਾਣ ਦਰਜ ਕਰਵਾਈ | ਇਹ ਰਾਸ਼ਟਰੀ ਸਿੰਪੋਜ਼ੀਅਮ ਖੇਤੀ, ਬਾਗ਼ਬਾਨੀ ਅਤੇ ਸੰਬੰਧਿਤ ਖੇਤਰਾਂ ਵਿਚ ਮਾਈਟਸ ਦੀ ਰੋਕਥਾਮ ਦੀਆਂ ਚੁਣੌਤੀਆਂ ਬਾਰੇ ਕਰਵਾਈ ਗਈ ਸੀ | ਸਮਾਰੋਹ ਦÏਰਾਨ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਫ਼ਸਲਾਂ ਵਿਚ ਮਾਈਟ ਕੀੜਿਆਂ ਦੀ ਵਾਤਾਵਰਨ ਪੱਖੀ ਰੋਕਥਾਮ ਸੰਬੰਧੀ ਵਿਸ਼ੇਸ਼ ਭਾਸ਼ਣ ਦਿੱਤਾ | ਉਨ੍ਹਾਂ ਦੇ ਐਮ.ਐਸ.ਸੀ. ਵਿਦਿਆਰਥੀ ਅਰਸ਼ਪ੍ਰੀਤ ਸਿੰਘ ਨੇ ਪੰਜਾਬ ਵਿਚ ਗੰਨੇ ਉਪਰ ਜੰੂਆਂ ਦੀ ਭਿੰਨਤਾ ਬਾਰੇ ਬਣਾਏ ਪੋਸਟਰ ਲਈ ਪਹਿਲਾ ਇਨਾਮ ਜਿੱਤਿਆ | ਇਸੇ ਸਿੰਪੋਜ਼ੀਅਮ ਦÏਰਾਨ ਕੀਟ ਵਿਗਿਆਨ ਵਿਭਾਗ ਦੇ ਸਾਬਕਾ ਵਿਗਿਆਨੀ ਡਾ. ਮਨਜੀਤ ਸਿੰਘ ਧੂਰੀਆ ਨੇ ਉਨ੍ਹਾਂ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਉਮਰ ਭਰ ਦੀਆਂ ਪ੍ਰਾਪਤੀਆਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਦÏਰਾਨ ਡਾ. ਧੂਰੀਆ ਵਲੋਂ ਐਕਰੋਲੋਜੀ ਖੇਤਰ ਵਿਚ ਕੀਤੇ ਖੋਜ ਅਤੇ ਪ੍ਰਕਾਸ਼ਨ ਕਾਰਜ ਨੂੰ ਯਾਦ ਕੀਤਾ ਗਿਆ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਅÏਲਖ ਨੇ ਇਹਨਾਂ ਵਿਗਿਆਨੀਆਂ ਨੂੰ ਵਧਾਈ ਦਿੱਤੀ |