ਫੁੱਲਾਂਵਾਲ, 7 ਦਸੰਬਰ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ ਠੱਕਰਵਾਲ ਦੇ ਖੇਡ ਮੈਦਾਨ ਵਿਚ ਦੋ ਦਿਨਾਂ ਸਹੋਦਿਆ ਸੀਨੀਅਰ ਅਥਲੈਟਿਕ ਮੀਟ ਕਰਵਾਈ ਗਈ, ਜਿਸ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਅਤੇ ਮਾਰਚ ਪਾਸਟ ਨਾਲ ਕੀਤੀ ਗਈ, ਉਪਰੰਤ ਦੂਨ ਔਕਸਫੋਰਡ ਸਕੂਲ ਦੇ ਵਿਦਿਆਰਥੀਆਂ ਵਲੋਂ ਚੱਕ ਦੇ ਇੰਡੀਆ ਗੀਤ 'ਤੇ ਡਾਂਸ ਪੇਸ਼ ਕੀਤਾ ਗਿਆ | ਮੁੱਖ ਮਹਿਮਾਨ ਪਿ੍ੰਸੀਪਲ ਮੀਨੂ ਚੋਪੜਾ (ਪਿ੍ੰਸੀਪਲ ਆਫ ਡੀ.ਸੀ.ਐਮ. ਸਕੂਲ ਲੁਧਿਆਣਾ) ਅਤੇ ਮਹਿਮਾਨ ਅਲਕਾ, ਨਵਜੀਤ ਕੌਰ, ਰਾਜਵੀਰ ਕੌਰ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ, ਡਾਇਰੈਕਟਰ ਤੇਗਕੁੰਵਰ ਸਿੰਘ ਧਾਮੀ ਅਤੇ ਪਿ੍ੰਸੀਪਲ ਪਾਇਲ ਚੋਪੜਾ ਵਲੋਂ ਦੀਪ ਜੋਤੀ ਜਗਾਉਣ ਤੋਂ ਬਾਅਦ ਖੇਡਾਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ ਗਈ | ਪਹਿਲੇ ਦਿਨ 14 ਸਕੂਲਾਂ ਦੀਆਂ ਲੜਕੀਆਂ ਦੀਆਂ ਟੀਮਾਂ ਵਲੋਂ ਵੱਖ ਵੱਖ ਖੇਡਾਂ, ਜਿਸ ਵਿਚ 100 ਮੀਟਰ, 200 ਮੀਟਰ, 800 ਮੀਟਰ, 1500 ਮੀਟਰ ਦੌੜ, ਲੰਬੀ ਛਾਲ, ਸ਼ਾਟਪੁੱਟ ਅਤੇ ਰਿਲੇਅ ਆਦਿ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲਿਆ | ਦੂਸਰੇ ਦਿਨ ਵੀ 14 ਸਕੂਲਾਂ ਦੇ ਲੜਕਿਆਂ ਵਲੋਂ ਇਨ੍ਹਾਂ ਖੇਡਾਂ ਵਿਚ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ ਵੱਖ ਖੇਡਾਂ ਵਿਚ ਮੱਲ੍ਹਾਂ ਮਾਰੀਆਂ, ਜਿਸ ਵਿਚ ਓਵਰਆਲ ਟਰਾਫ਼ੀ ਅੰਮਿ੍ਤ ਇੰਡੋ ਕੈਨੇਡੀਅਨ ਸਕੂਲ, ਦੂਸਰੀ ਟਰਾਫ਼ੀ ਈਸਟਵੁੱਡ ਇੰਟਰਨੈਸ਼ਨਲ ਸਕੂਲ ਅਤੇ ਤੀਸਰੀ ਟਰਾਫ਼ੀ ਸਪਰਿੰਗ ਡਿਊ ਪਬਲਿਕ ਸਕੂਲ ਨੂੰ ਹਾਸਿਲ ਹੋਈ | ਸਕੂਲ ਦੇ ਡੀ.ਪੀ. ਅਧਿਆਪਕ ਰਵਿੰਦਰ ਸਿੰਘ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਇਹ ਅਥਲੈਟਿਕ ਮੀਟ ਦਾ ਪ੍ਰਬੰਧ ਕੀਤਾ ਗਿਆ | ਅੰਤ ਵਿਚ ਸਕੂਲ ਦੇ ਪਿ੍ੰਸੀਪਲ ਪਾਇਲ ਚੋਪੜਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਟਰਾਫ਼ੀਆਂ ਦਿੱਤੀਆਂ |