20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰੇਤ ਮਾਫ਼ੀਆ ਖੁਦ ਪਿੰਡਾਂ ਦੀਆਂ ਸੜ੍ਹਕਾਂ ਦੀ ਹਾਲਤ ਵਿਗਾੜਨ ਦਾ ਜ਼ਿੰਮੇਵਾਰ- ਕਾਦੀਆਂ/ਮਲਹੋਤਰਾ <br/>

Ad Position 21
No active advertisement
ਅਜੀਤ ਡੈਸਕ 26-12-2025
ਲਾਡੋਵਾਲ, 25 ਦਸੰਬਰ (ਬਲਬੀਰ ਸਿੰਘ ਰਾਣਾ)-ਰੋਜ਼ਾਨਾ ਵੇਖਣ ਅਤੇ ਸੁਣਨ ਵਿਚ ਆਇਆ ਹੈ, ਕਿ ਇਲਾਕੇ ਅੰਦਰ ਰੇਤ ਮਾਫ਼ੀਆ ਤੋਂ ਲੋਕ ਬੜੇ ਦੁਖੀ ਅਤੇ ਪ੍ਰੇਸ਼ਾਨ ਹਨ, ਕਿਉਂਕਿ ਰੇਤ ਦੀਆਂ ਭਰੀਆਂ ਟਿੱਪਰਾਂ, ਟਰਾਲੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਲੰਘਦੀਆਂ ਹਨ, ਜਿਸ ਨਾਲ ਪਿੰਡ ਦੀਆਂ ਸੜਕਾਂ ਦੀ ਹਾਲਾਤ ਬੜੇ ਹੀ ਤਰਸਯੋਗ ਬਣੇ ਹੋਏ ਹਨ | ਜਦ ਕਿ ਇਨ੍ਹਾਂ ਸੜਕਾਂ 'ਤੇ ਆਮ ਲੋਕ ਆਪਣੇ ਵਾਹਨ ਚਲਾਉਣ ਤੋਂ ਵੀ ਡਰਦੇ ਰਹਿੰਦੇ ਹਨ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਇੰਦਰਮੋਹਨ ਸਿੰਘ ਕਾਦੀਆਂ ਸਾਬਕਾ ਚੇਅਰਮੈਨ ਮੰਡੀ ਬੋਰਡ ਲੁਧਿਆਣਾ ਅਤੇ ਸਾਬਕਾ ਸਰਪੰਚ ਯੁਵਰਾਜ ਮਲਹੋਤਰਾ ਨੇ ਇਕ ਬੈਠਕ ਦÏਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕੇ ਅਸੀਂ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਈ ਵਾਰ ਧਿਆਨ ਵਿਚ ਲਿਆ ਚੁੱਕੇ ਹਾਂ, ਪਰ ਇਸ ਪਾਸੇ ਕੋਈ ਧਿਆਨ ਹੀ ਨਹੀਂ ਦੇ ਰਿਹਾ | ਪਿੰਡ ਕੁੱਤਬੇਵਾਲ ਅਰਾਈਆਂ ਤੋਂ ਰੇਤ ਮਾਫ਼ੀਆ ਬੇਖ਼ੌਫ ਹੋ ਕੇ ਸ਼ਰੇਆਮ ਰੇਤ ਦੀ ਮਾਈਨਿੰਗ ਕਰ ਰਿਹਾ ਹੈ, ਜਿੱਥੋਂ ਰੋਜ਼ਾਨਾ ਸੈਂਕੜੇ ਟਿੱਪਰ, ਟਰਾਲੀਆਂ ਰੇਤ ਦੀਆਂ ਭਰੀਆਂ ਜਾਂਦੀਆਂ ਹਨ | ਕਾਦੀਆਂ ਅਤੇ ਮਲਹੋਤਰਾ ਨੇ ਦੱਸਿਆ ਕਿ ਪੀ. ਡਬਲਿਊ.ਡੀ. ਵਿਭਾਗ ਵਲੋਂ ਸਤਲੁਜ ਦਰਿਆ ਤੋਂ ਪਿੰਡ ਕੁੱਤਬੇਵਾਲ ਅਰਾਈਆਂ ਦੀ ਕਰੀਬ ਢਾਈ ਕਿੱਲੋਮੀਟਰ ਸੜਕ ਦੀ ਹਾਲਤ ਤਰਸ ਯੋਗ ਬਣ ਚੁੱਕੀ ਹੈ, ਕਿ ਜਿਸ ਉਪਰ ਥਾਂ-ਥਾਂ ਟੋਏ ਪੈ ਚੁੱਕੇ ਹਨ ¢ ਇਸ ਸਬੰਧੀ ਜਦ ਪੀ.ਡਬਲਿਊ.ਡੀ. ਵਿਭਾਗ ਦੇ ਇੰਚਾਰਜ ਬਾਸੂ ਮੰਗਲਾ, ਜੇ.ਈ. ਕੁਲਵਿੰਦਰ ਸਿੰਘ ਅਤੇ ਜੇ.ਈ. ਸਰੂਪ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਇਸ ਸਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਹਾਨੂੰ ਦਫ਼ਤਰ ਲੁਧਿਆਣਾ ਵਿਖੇ ਆ ਕੇ ਹੀ ਮਿਲ ਸਕਦੀ ਹੈ | ਉਂਝ ਸਾਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ¢

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਦੇ ਦਾਅਵੇ, ਪਰ ਅਧਿਆਪਕਾਂ ਦੀ ਜੇਬ 'ਤੇ ਭਾਰ <br/> ਅਗਲੀ ਖ਼ਬਰ ਸ਼ਹਿਰ ਦੇ ਨਾਮੀ ਓਰੀਸਨ ਹਸਪਤਾਲ ਵਿਚ ਮਿ੍ਤਕ ਦੇਹ ਬਦਲਣ ਦਾ ਮਾਮਲਾ ਜਾ ਰਿਹਾ ਭਖਦਾ <br/>
Ad Position 24