ਲੁਧਿਆਣਾ, 28 ਦਸੰਬਰ (ਡਾ. ਤਰਲੋਚਨ ਸੀ)-ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲੇ ਤੇ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ, ਅਤੇ ਪੰਜਾਬ ਸਟੇਟ ਬਲੱਡ ਟਰਾਂਸਫਿਓਜ਼ਨ ਕੌਂਸਲ ਵਲੋਂ ਸੋਨਾ ਥਿੰਦ ਡੀ.ਸੀ ਫਤਹਿਗੜ੍ਹ ਸਾਹਿਬ ਦੀ ਸਰਪ੍ਰਸਤੀ ਹੇਠ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ ਖੂਨਦਾਨ ਕੈਂਪ ਡਾ. ਏ.ਪੀ ਸਿੰਘ ਸਿਵਲ ਸਰਜਨ ਰੋਪੜ ਦੇ ਸਹਿਯੋਗ ਨਾਲ ਡੀ.ਸੀ ਕੰਪਲੈਕਸ, ਫਤਹਿਗੜ੍ਹ ਸਾਹਿਬ ਵਿਖੇ ਲਗਾਇਆ ਗਿਆ | ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਸਾਥੀਆਂ ਵਲੋਂ ਸ਼ਹੀਦੀ ਸਭਾ ਵਿਚ ਦਿਤੇ ਸਹਿਯੋਗ ਦੀ ਸ਼ਲਾਘਾ ਕੀਤੀ | ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਡਾ. ਅਨਿਲ ਗੋਇਲ ਡਾਇਰੈਕਟਰ ਈ.ਐਸ.ਆਈ ਨੇ ਕੈਂਪ ਵਿਚ ਖੂਨਦਾਨੀਆਂ ਨੂੰ ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ | ਕੈਂਪ ਦੌਰਾਨ ਜੱਥੇਦਾਰ ਨਿਮਾਣਾ ਨੇ ਦੱਸਿਆ ਕਿ 250 ਬਲੱਡ ਯੂਨਿਟ ਡਾ. ਸ਼ੁਬਪ੍ਰੀਤ ਕੌਰ ਬੀ.ਟੀ.ਓ ਸਿਵਲ ਹਸਪਤਾਲ, ਲੁਧਿਆਣਾ ਤੇ ਰੈਡ ਕਰਾਸ ਲੁਧਿਆਣਾ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ | ਇਸ ਮੌਕੇ ਡਾ. ਪਰਵੀਨ ਕੌਰ ਬੀ.ਟੀ.ਓ ਫਤਹਿਗੜ੍ਹ, ਡਾ. ਸ਼ੁਭਮ, ਸੁਖਵਿੰਦਰ ਕੌਰ, ਸ਼ਮਾ ਸ਼ਰਮਾ, ਲਿਆਕਤ ਮਸੀਹ, ਸੰਦੀਪ, ਗੁਰਪ੍ਰੀਤ ਕੌਰ, ਬਹਾਦਰ ਸਿੰਘ ਢਿਲੋਂ, ਗੁਰਦੀਪ ਸਿੰਘ ਲਲਤੋਂ, ਸਰਬਜੀਤ ਸਿੰਘ ਸੋਹਲ, ਹਰਬੰਸ ਸਿੰਘ ਫੌਜੀ, ਸਤਿੰਦਰਜੀਤ ਸਿੰਘ, ਸੰਨੀ, ਸੁਰੇਸ਼ ਕੁਮਾਰ, ਗੁਰਬਚਨ ਸਿੰਘ ਆਦਿ ਹਾਜ਼ਰ ਸਨ |