ਲੁਧਿਆਣਾ, 28 ਦਸੰਬਰ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਵਾਰਡ ਨੰਬਰ 26 ਦੀ ਐਚ.ਐਲ. ਕਾਲੋਨੀ ਵਿਖੇ ਸਥਿਤ ਮਾਤਾ ਗੁਜਰ ਕੌਰ ਜੀ ਪਾਰਕ ਦੇ ਨਵੀਨੀਕਰਨ ਕੰਮਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਵਾਰਡ ਨੰਬਰ 26 ਦਾ ਪਾਰਕ ਜਿਸ ਦੀ ਹਾਲਤ ਕੁੱਝ ਖਰਾਬ ਲੱਗ ਰਹੀ ਸੀ ਅਤੇ ਇਲਾਕਾ ਵਾਸੀਆਂ ਦੀ ਮੰਗ ਸੀ ਕਿ ਇਸ ਪਾਰਕ ਨੂੰ ਦੁਬਾਰਾ ਤੋਂ ਨਵੇਂ ਤਰੀਕੇ ਨਾਲ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਸ ਪਾਰਕ ਅੰਦਰ ਸਿੱਖ ਮਿਸ਼ਨਰੀ ਕਾਲਜ ਵਲੋਂ ਬੱਚਿਆਂ ਨੂੰ ਕੀਰਤਨ ਅਤੇ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੋੜਦੇ ਹੋਏ ਸਿੱਖਿਆ ਦਿੱਤੀ ਜਾਂਦੀ ਹੈ, ਜੋ ਕਿ ਸਿੱਖ ਮਿਸ਼ਨਰੀ ਕਾਲਜ ਅਤੇ ਇਲਾਕਾ ਵਾਸੀਆਂ ਦਾ ਬਹੁਤ ਵੱਡਾ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਇਹ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਛੋਟੀ ਜਿਹੀ ਇਕ ਸੇਵਾ ਹੈ, ਸਾਨੂੰ ਅੱਗੇ ਤੋਂ ਵੀ ਜੋ ਹੁਕਮ ਹੋਵੇਗਾ, ਅਸੀਂ ਉਸ ਨੂੰ ਸੇਵਾ ਸਮਝ ਕੇ ਨਿਭਾਵਾਂਗੇ | ਇਸ ਮੌਕੇ 'ਤੇ ਇੰਦਰਦੀਪ ਸਿੰਘ ਮਿੰਕੂ, ਸੰਦੀਪ ਮਿਸ਼ਰਾ, ਤਜਿੰਦਰ ਸਿੰਘ, ਸੁਰਿੰਦਰ ਸਿੰਘ, ਪੂਰਨ ਸਿੰਘ, ਨਰਾਇਣ ਸਿੰਘ, ਹਨੀ ਸ਼ਰਮਾ, ਗੁਰਮੀਤ ਕੌਰ, ਜਸਵਿੰਦਰ ਕੌਰ, ਅਜੀਤ ਸਿੰਘ, ਬਾਂਸਲ, ਅਮਿਤ ਯਾਦਵ, ਜਤਿੰਦਰ ਯਾਦਵ, ਬਿੱਲਾ ਸੈਣੀ, ਸੰਜੇਪਾਲ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |