23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਵਚੇਤਨਾ ਦੀ ਸਾਲਾਨਾ ਮੀਟਿੰਗ ਵਿਚ 6 ਵਿੰਗਾਂ ਦੀਆਂ ਵਰਕਿੰਗ ਕਮੇਟੀਆਂ ਦਾ ਐਲਾਨ

Ad Position 21
No active advertisement
ਨਿਯੁਕਤ ਕੀਤੇ ਅਹੁਦੇਦਾਰ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਨਾਲ | ਅਜੀਤ ਤਸਵੀਰ <br/> 29-12-2025
ਲੁਧਿਆਣਾ, 28 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਵਚੇਤਨਾ ਬਾਲ ਭਲਾਈ ਕਮੇਟੀ ਦੀ ਸਾਲਾਨਾ ਮੀਟਿੰਗ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਸਰਕਟ ਹਾਊਸ ਵਿਖੇ ਕੀਤੀ ਗਈ | ਇਸ ਮੀਟਿੰਗ ਵਿਚ ਨਵਚੇਤਨਾ ਦੇ 6 ਵਿੰਗਾਂ ਦੇ ਮੈਂਬਰਾਂ ਨੇ ਹਿੱਸਾ ਲਿਆ | ਨਵਚੇਤਨਾ ਬਾਲ ਭਲਾਈ ਕਮੇਟੀ, ਨਵਚੇਤਨਾ ਸੀਨੀਅਰ ਸਿਟੀਜਨ ਕੌਂਸਲ, ਨਵਚੇਤਨਾ ਵੂਮਨ ਫਰੰਟ, ਨਵਚੇਤਨਾ ਆਰਟਿਸਟ ਵਿੰਗ, ਨਵਚੇਤਨਾ ਯੂਥ ਵਿੰਗ ਅਤੇ ਨਵਚੇਤਨਾ ਜੂਨੀਅਰ ਵਿੰਗ ਦੀਆਂ ਵਰਕਿੰਗ ਕਮੇਟੀਆਂ ਦਾ ਪੁਨਰਗਠਨ ਕੀਤਾ ਗਿਆ | ਪ੍ਰਧਾਨ ਸੇਖੋਂ ਨੇ ਦੱਸਿਆ ਕਿ ਸਾਲਾਨਾ ਮੀਟਿੰਗ ਵਿਚ ਨਵਚੇਤਨਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ, ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਅਤੇ ਕੀਰਤੀ ਸ਼ਰਮਾ, ਕਾਨੂੰਨੀ ਸਲਾਹਕਾਰ ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਸੇਵਾ ਨਿਭਾਉਣਗੇ | ਇਸ ਦੇ ਨਾਲ ਹੀ ਨਵਚੇਤਨਾ ਸੀਨੀਅਰ ਸਿਟੀਜਨ ਵਿੰਗ ਦੇ ਚੇਅਰਮੈਨ ਕੈਪਟਨ ਵੀ.ਕੇ. ਸਿਆਲ, ਪ੍ਰਧਾਨ ਅਨਿਲ ਸ਼ਰਮਾ, ਜ. ਸਕੱਤਰ ਜਗਦੀਸ਼ ਸਿੰਘ ਚੁਣੇ ਗਏ | ਨਵਚੇਤਨਾ ਵੂਮਨ ਫਰੰਟ ਦੀ ਕਮੇਟੀ ਦੀ ਚੋਣ ਫਾਊਾਡਰ ਕੰਵਲਪ੍ਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਚੁਣੀ ਗਈ, ਜਿਸ ਦੀ ਪ੍ਰਧਾਨ ਪੱਲਵੀ ਗਰਗ, ਚੇਅਰ ਪਰਸਨ ਸ਼ਸ਼ੀ ਢੀਂਗਰਾ, ਜਨਰਲ ਸਕੱਤਰ ਕੀਰਤੀ ਸ਼ਰਮਾ, ਡਾ. ਗੁਰਬਖਸ਼ ਕੌਰ ਅਤੇ ਰਮਨ ਚੰਡੋਕ ਚੁਣੇ ਗਏ | ਨਵਚੇਤਨਾ ਆਰਟਿਸਟ ਵਿੰਗ ਦੇ ਚੇਅਰ ਪਰਸਨ ਹਰਦੇਵ ਕੌਰ, ਪ੍ਰਧਾਨ ਅਮਰ ਸਿੰਘ, ਜ. ਸਕੱਤਰ ਗੋਪਾਲ ਕਿ੍ਸ਼ਨ ਸ਼ਰਮਾ ਅਤੇ ਮਨਦੀਪ ਖੱਟੜਾ ਚੁਣੇ ਗਏ | ਨਵਚੇਤਨਾ ਯੂਥ ਵਿੰਗ ਦੇ ਫਾਊਾਡਰ ਅਵਰਾਜ ਸਿੰਘ ਸੇਖੋਂ, ਚੇਅਰਪਰਸਨ ਆਸ਼ਿਮਾ, ਪ੍ਰਧਾਨ ਪੁਸ਼ਪਿੰਦਰ ਸਿੰਘ ਅਤੇ ਜ. ਸਕੱਤਰ ਰਵਿੰਦਰ ਸਿੰਘ ਚੁਣੇ ਗਏ | ਨਵਚੇਤਨਾ ਜੂਨੀਅਰ ਵਿੰਗ ਦੇ ਪ੍ਰਧਾਨ ਰਚੀਤਾ ਚੰਡੋਕ, ਜ. ਸਕੱਤਰ ਰੂਹਾਨ ਸਿੰਘ ਮਗਲਾਨੀ ਚੁਣੇ ਗਏ | ਪ੍ਰਧਾਨ ਸੇਖੋਂ ਨੇ ਚੁਣੇ ਹੋਏ ਕਮੇਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਾਲ 2026 ਲਈ ਸਮਾਜਿਕ ਬੁਰਾਈਆਂ, ਨਸ਼ਿਆਂ, ਵਾਤਾਵਰਨ, ''ਬੇਟੀ ਬਚਾਓ, ਬੇਟੀ ਪੜ੍ਹਾਓU ਵਿਸ਼ਿਆਂ ਉੱਪਰ ਇਕਜੁੱਟ ਹੋ ਕੇ ਸੇਵਾ ਕਰਨ ਦਾ ਸੰਕਲਪ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਭੋਲਾ ਗਰੇਵਾਲ ਵਲੋਂ ਵਾਰਡ ਨੰਬਰ 26 ਸਥਿਤ ਮਾਤਾ ਗੁਜਰ ਕੌਰ ਜੀ ਪਾਰਕ ਦੇ ਨਵੀਨੀਕਰਨ ਕੰਮਾਂ ਦਾ ਉਦਘਾਟਨ <br/>... ਅਗਲੀ ਖ਼ਬਰ ਕਰੰਟ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ ਠੇਕੇਦਾਰ ਖ਼ਿਲਾਫ਼ ਕੇਸ ਦਰਜ <br/>
Ad Position 24