23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅਟਲ ਬਿਹਾਰੀ ਵਾਜਪਾਈ ਨੇ ਕਦੇ ਦੇਸ਼ ਦੇ ਸਨਮਾਨ ਨਾਲ ਸਮਝੌਤਾ ਨਹੀਂ ਕੀਤਾ-ਕੇਵਲ ਸਿੰਘ ਢਿਲੋਂ <br/>

Ad Position 21
No active advertisement
ਅਜੀਤ ਡੈਸਕ 30-12-2025
ਲੁਧਿਆਣਾ, 29 ਦਸੰਬਰ (ਭੁਪਿੰਦਰ ਸਿੰਘ ਬੈਂਸ)-ਜ਼ਿਲ੍ਹਾ ਭਾਜਪਾ ਦਫਤਰ ਦੁੱਗਰੀ ਵਿਖੇ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਜਨਮ ਸ਼ਤਾਬਦੀ ਸਮਾਗਮ ਸੰਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਇਸ ਦੌੌਰਾਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ ਨੇ ਅਟਲ ਬਿਹਾਰੀ ਵਾਜਪਾਈ ਦੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਵਾਜਪਾਈ ਦੂਰਦਰਸ਼ੀ ਆਗੂ, ਪ੍ਰਭਾਵਸ਼ਾਲੀ ਬੁਲਾਰੇ ਅਤੇ ਦੇਸ਼ ਲਈ ਪ੍ਰੇਰਣਾ ਸਰੋਤ ਸਨ | ਉਨ੍ਹਾਂ ਦੀ ਅਗਵਾਈ ਹੇਠ ਸੜਕਾਂ, ਸਿੱਖਿਆ ਤੇ ਪਰਮਾਣੂ ਸ਼ਕਤੀ ਵਰਗੇ ਖੇਤਰਾਂ ਵਿਚ ਇਤਿਹਾਸਕ ਤਰੱਕੀ ਹੋਈ | ਕੇਵਲ ਸਿੰਘ ਢਿਲੋਂ ਨੇ ਕਿਹਾ ਕਿ ਵਾਜਪਾਈ ਨੇ ਕਦੇ ਵੀ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ | ਇਸ ਮੌਕੇ ਭਾਜਪਾ ਪੁਸ਼ਪਿੰਦਰ ਸਿੰਗਲ, ਪੂਨਮ ਰਤੜਾ, ਸੁਨੀਤਾ ਸ਼ਰਮਾ, ਲੀਨਾ ਟਪਾਰੀਆ, ਯਸ਼ਪਾਲ ਜਨੋਤਰਾ, ਨਰਿੰਦਰ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਗਿੱਲ, ਡਾ. ਸਤੀਸ਼ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਾਕੇ ਨੂੰ ਸਮਰਪਿਤ ਵਰਿੰਦਾਵਨ ਰੋਡ 'ਤੇ ਆਗੂਆਂ ਨੇ ਲਗਾਏ ਲੰਗਰ <br/> ਅਗਲੀ ਖ਼ਬਰ ਸਾਨੂੰ ਆਪਣਾ ਮਾਣਮੱਤਾ ਸੁਨਹਿਰੀ ਵਿਰਸਾ ਅਤੇ ਇਤਿਹਾਸ ਨੂੰ ਸੰਭਾਲਣ ਦੀ ਲੋੜ-ਸੰਤ ਸੀਚੇਵਾਲ <br/>
Ad Position 24