23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਾਨੂੰ ਆਪਣਾ ਮਾਣਮੱਤਾ ਸੁਨਹਿਰੀ ਵਿਰਸਾ ਅਤੇ ਇਤਿਹਾਸ ਨੂੰ ਸੰਭਾਲਣ ਦੀ ਲੋੜ-ਸੰਤ ਸੀਚੇਵਾਲ <br/>

Ad Position 21
No active advertisement
ਗ਼ਦਰੀ ਬਾਬਾ ਗੁਰਮੁਖ ਸਿੰਘ ਦੇ ਜੱਦੀ ਲਲਤੋਂ ਖ਼ੁਰਦ ਪਿੰਡ ਤੋ 35 ਤੋਂ ਵੱਧ ਵਿਅਕਤੀਆਂ ਨੇ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲਿਆ, 6 ਤੋਂ ਵੱਧ ਵਿਅਕਤੀਆਂ ਨੇ ਦੇਸ਼ ਦੀ ਆਜ਼ਾਦੀ ਖ਼ਾਤਰ ਲੜਦਿਆਂ ਕਾਲੇ ਪਾਣੀਆਂ ਦੀ ਸਜਾਵਾਂ ਭੋਗੀਆਂ, ਓਲੰਪੀਅਨ ਐਥਲੀਟ ਸਵ. ਕੈਪਟਨ ਦਲਜੀਤ ਸਿੰਘ ਤੋਂ ਇਲਾਵਾ ਹਾਈਕੋਰਟ ਦਾ ਰਿਟਾਇਰ ਜੱਜ ਸਮੇਤ ਮੌਜੂਦਾ ਜੱਜ ਵੀ ਇਸੇ ਪਿੰਡ ਦੇ ਨੇ ਵਾਸੀ-ਸਰਪੰਚ <br/> ਗ਼ਦਰੀ ਬਾਬਾ ਗੁਰਮੁਖ ਸਿੰਘ ਦੇ ਜੱਦੀ ਪਿੰਡ ਲਲਤੋਂ ਖ਼ੁਰਦ ਦੇ 200 ਸਾਲਾਂ ਦੇ ਸੁਨਹਿਰੀ ਇਤਿਹਾਸ ਨੂੰ ਦਰਸਾਉਂਦੀ ਕਿਤਾਬ 'ਲਲਤੋਂ ਖ਼ੁਰਦ ਸੁਨਹਿਰੀ ਪੰਨੇ' ਰਿਲੀਜ਼ ਕਰਨ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਪਿੰਡ ਪਹੁੰਚਣ 'ਤੇ ਸਮੂਹ ਗ੍ 30-12-2025
ਇਆਲੀ/ਥਰੀਕੇ, 29 ਦਸੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਢਾਈ ਕਿੱਲੋਮੀਟਰ ਦੂਰੀ 'ਤੇ ਉੱਘੇ ਆਜ਼ਾਦੀ ਘੁਲਾਟੀਏ ਗ਼ਦਰੀ ਬਾਬਾ ਗੁਰਮੁਖ ਸਿੰਘ ਦੇ ਜੱਦੀ ਪਿੰਡ ਲਲਤੋਂ ਖ਼ੁਰਦ ਦੇ 200 ਸਾਲਾਂ ਦੇ ਸੁਨਹਿਰੀ ਇਤਿਹਾਸ ਨੂੰ ਦਰਸਾਉਂਦੀ ਕਿਤਾਬ 'ਲਲਤੋਂ ਖ਼ੁਰਦ ਸੁਨਹਿਰੀ ਪੰਨੇ' ਜਿਹੜੀ ਉੱਘੇ ਲੇਖਕ ਛਿੰਦਾ ਸਿੰਘ ਛਿੰਦਾ ਵਲੋਂ ਗੁਰਮੇਲ ਸਿੰਘ ਗੇਲਾ ਦੇ ਸਹਿਯੋਗ ਨਾਲ ਲਿਖੀ ਗਈ ਹੈ, ਦੀ ਘੁੰਡ ਚੁਕਾਈ ਅੱਜ ਉੱਘੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਸਰਪੰਚ ਸਰਬਜੀਤ ਕੌਰ ਦੇ ਉੱਦਮ ਸਦਕਾ ਸਾਦੇ ਸਮਾਗਮ ਦੌਰਾਨ ਕੀਤੀ | ਸਰਪੰਚ ਪਤੀ ਪੰਚ ਦਿਲਰਾਜ ਸਿੰਘ ਵਲੋਂ ਸੰਤ ਸੀਚੇਵਾਲ ਨੂੰ ਪਿੰਡ ਦੇ ਛੱਪੜ ਦੇ ਪਾਣੀ ਬਾਰੇ ਆ ਰਹੀ ਸਮੱਸਿਆ ਤੋਂ ਜਾਣੂ ਕਰਵਾਇਆ, ਜਿਸ 'ਤੇ ਸੰਤ ਸੀਚੇਵਾਲ ਵਲੋਂ ਉਨ੍ਹਾਂ ਨੂੰ ਹਰ ਬਣਦੀ ਮਦਦ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣਾ ਮਾਣਮੱਤਾ ਸੁਨਹਿਰੀ ਵਿਰਸਾ ਅਤੇ ਇਤਿਹਾਸ ਨੂੰ ਸੰਭਾਲਣ ਦੀ ਲੋੜ ਹੈ | ਕਿਤਾਬ ਰਿਲੀਜ਼ ਸਮਾਗਮ ਤੋਂ ਬਾਅਦ ਸਮੂਹ ਪੰਚਾਇਤ ਮੈਂਬਰਾਂ ਸਮੇਤ ਰਵੀਦਾਸ ਗੁਰਦੁਆਰੇ ਅਤੇ ਮੰਦਿਰ ਦੇ ਨਾਲ ਲਗਦੇ ਟੋਭੇ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਨੂੰ ਇਸ ਦਾ ਕੰਮ ਸ਼ੁਰੂ ਕਰਨ ਦੀ ਹਲਾਸ਼ੇਰੀ ਦਿੰਦੇ ਕਿਹਾ ਕਿ ਉਹ ਸਥਾਨਕ ਵਿਧਾਇਕ ਜੀਵਨ ਸਿੰਘ ਸੰਗੋਵਾਲ ਨਾਲ ਸਲਾਹ ਮਸ਼ਵਰਾ ਕਰਕੇ ਇਸ ਟੋਭੇ ਵਾਲੀ ਥਾਂ ਨੂੰ ਸੁੰਦਰ ਦਿੱਖ ਦੇਣ ਦੀ ਜਲਦ ਹੀ ਕੋਸ਼ਿਸ਼ ਕਰਨਗੇ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਾਬਾ ਹਰਦੇਵ ਸਿੰਘ ਨੇ ਨਿਭਾਈ ਅਤੇ ਛੇ ਆਜ਼ਾਦੀ ਘੁਲਾਟੀਆਂ ਸਮੇਤ ਕੈਪਟਨ ਦਲਜੀਤ ਸਿੰਘ ਗੋਲਡ ਮੈਡਲਿਸਟ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਵਿੰਦਰ ਸਿੰਘ ਜੱਸੀ ਪੀਏ ਵਿਧਾਇਕ ਸੰਗੋਵਾਲ, ਸੋਨੀ ਗਿੱਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮੰਗਾ ਸਿੰਘ ਚਾਹਲ ਬਲਾਕ ਸੰਮਤੀ ਮੈਂਬਰ, ਜਸਵੀਰ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗਗਨਦੀਪ ਕੌਰ ਬਲਾਕ ਸੰਮਤੀ ਮੈਂਬਰ, ਮੋਨੂੰ ਲਲਤੋਂ, ਮਨਜਿੰਦਰ ਸਿੰਘ ਕਾਰਜਕਾਰੀ ਸਰਪੰਚ ਲਲਤੋਂ ਕਲਾਂ, ਪੰਚ ਪਰਮਜੀਤ ਸਿੰਘ, ਪੰਚ ਕੇਸਰ ਸਿੰਘ, ਪੰਚ ਜਸਪ੍ਰੀਤ ਸਿੰਘ, ਪੰਚ ਰਮਨਦੀਪ ਕੌਰ ਗਰੇਵਾਲ, ਪੰਚ ਰਣਜੀਤ ਕੌਰ, ਪੰਚ ਰਮਾਦੀਪ ਕੌਰ, ਸਰਬਜੀਤ ਸਿੰਘ ਅਮਰੀਕਾ, ਬਾਬਾ ਹਰਦੇਵ ਸਿੰਘ, ਮਾਸਟਰ ਮਨਜੀਤ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ ਪਿੰਦੀ, ਹਰਵਿੰਦਰ ਸਿੰਘ ਨਿੱਕੂ, ਗੁਰਦੁਆਰਾ ਪ੍ਰਧਾਨ ਜਗਜੀਤ ਸਿੰਘ, ਰੂਪ ਸਿੰਘ, ਜਸਪਾਲ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ ਸੋਨੰੂ, ਗੁਲਵੰਤ ਸਿੰਘ, ਚਰਨ ਕਮਲ ਰਾਣਾ, ਭਜਨ ਸਿੰਘ, ਜਗਵਿੰਦਰ ਸਿੰਘ ਬਿੱਟੂ ਲਲਤੋਂ ਖ਼ੁਰਦ, ਪ੍ਰਧਾਨ ਦਲਜੀਤ ਸਿੰਘ, ਹਰਮੀਤ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਬਿੰਦ, ਮਨਦੀਪ ਸਿੰਘ, ਗੁਰਦੀਪ ਸਿੰਘ ਦੀਪ, ਬਲਵਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਗੁਰਿੰਦਰ ਪਾਲ ਸਿੰਘ ਗਰੇਵਾਲ, ਪਲਵਿੰਦਰ ਸਿੰਘ, ਪਰਮਜੀਤ ਸਿੰਘ ਬਿੱਲੂ, ਧਰਮਪਾਲ ਸਿੰਘ, ਜਗਤਾਰ ਸਿੰਘ ਮੰਗੂ, ਕਲੱਬ ਪ੍ਰਧਾਨ ਨਈਅਰ, ਗਗਨਦੀਪ ਸਿੰਘ, ਸਾਧੂ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ ਬੱਬੀ, ਕਰਮ ਸਿੰਘ ਫ਼ੌਜੀ, ਜੱਗੀ, ਪਿ੍ਤਪਾਲ ਸਿੰਘ, ਸਰਬਜੋਤ ਸਿੰਘ, ਪ੍ਰਦੀਪ ਮੋਦਗਿੱਲ, ਸੰਨੀ ਬੂਟਾ, ਗਣਬੀਰ ਸਿੰਘ, ਜੋਬਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਹਰਮਿੰਦਰ ਸਿੰਘ ਹੈਪੀ, ਹਰਮਿੰਦਰ ਸਿੰਘ ਯੂਪੀ ਵਾਲਿਆਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਟਲ ਬਿਹਾਰੀ ਵਾਜਪਾਈ ਨੇ ਕਦੇ ਦੇਸ਼ ਦੇ ਸਨਮਾਨ ਨਾਲ ਸਮਝੌਤਾ ਨਹੀਂ ਕੀਤਾ-ਕੇਵਲ ਸਿੰਘ ਢਿਲੋਂ <br/> ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਕੌਮੀ ਪਰੇਡ ਦਾ ਹਿੱਸਾ ਬਣੇਗਾ ਦਿਵਿਆਂਸ਼ ਠਾਕੁਰ
Ad Position 24