ਅੰਮ੍ਰਿਤਸਰ, 29 ਦਸੰਬਰ (ਗਗਨਦੀਪ ਸ਼ਰਮਾ)-ਦਿੱਲੀ 'ਚ 26 ਜਨਵਰੀ 2026 ਨੂੰ ਹੋਣ ਵਾਲੀ ਕੌਮੀ ਪਰੇਡ ਲਈ ਅੰਮ੍ਰਿਤਸਰ ਦੇ ਦਿਵਿਆਂਸ਼ ਠਾਕੁਰ ਨੂੰ ਚੁਣਿਆ ਗਿਆ ਹੈ, ਜੋ ਕਿ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ ਦੀ 12ਵੀਂ ਜਮਾਤ ਦਾ ਵਿਦਿਆਰਥੀ ਅਤੇ ਐੱਨ. ਸੀ. ਸੀ. ਕੈਡਿਟ ਹੈ। ਉਸ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਪ੍ਰਿੰਸੀਪਲ ਵਿਕਾਸ ਪਰਾਸ਼ਰ, ਵਾਈਸ ਪ੍ਰਿੰਸੀਪਲ ਰਾਜੇਸ਼ ਸ਼ਰਮਾ ਅਤੇ ਐੱਨ. ਸੀ. ਸੀ. ਦੇ ਤਿੰਨੇ ਵਿੰਗਾਂ ਦੇ ਏ. ਐੱਨ. ਓਜ਼ ਨੇ ਇੰਚਾਰਜ ਮੇਜਰ ਮੁਨੀਸ਼ ਗੁਪਤਾ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਵਿਕਾਸ ਪਰਾਸ਼ਰ ਨੇ ਕਿਹਾ ਕਿ ਦਿਵਿਆਂਸ਼ ਠਾਕੁਰ ਨੇ ਇਹ ਕਾਮਯਾਬੀ ਹਾਸਿਲ ਕਰਕੇ ਕੌਮੀ ਪੱਧਰ 'ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੇ ਰਿਜ਼ਨਲ ਅਫ਼ਸਰ ਡਾ. ਪਵਨ ਸ਼ਰਮਾ, ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਅਤੇ ਮੈਨੇਜਰ ਡਾ. ਨੀਲਮ ਕਾਮਰਾ ਨੇ ਵੀ ਇਸ ਕਾਮਯਾਬੀ ਲਈ ਪ੍ਰਿੰ. ਵਿਕਾਸ ਪਰਾਸ਼ਰ, ਸਮੂਹ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਗਣਤੰਤਰ ਦਿਵਸ ਮੌਕੇ ਕੌਮੀ ਪਰੇਡ ਦਾ ਹਿੱਸਾ ਬਣੇਗਾ ਦਿਵਿਆਂਸ਼ ਠਾਕੁਰ
ਅਜੀਤ ਡੈਸਕ
30-12-2025