23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਲੁੱਟ ਖੋਹ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਨੌਜਵਾਨ ਅਤੇ ਉਸ ਦੀ ਸਾਥਣ ਪੁਲਿਸ ਨੂੰ ਚਕਮਾ ਦੇ ਕੇ ਫਿਲਮੀ ਸਟਾਈਲ ਵਿਚ ਹੋਏ ਫਰਾਰ <br/>

Ad Position 21
No active advertisement
ਅਜੀਤ ਡੈਸਕ 30-12-2025
ਲੁਧਿਆਣਾ, 29 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਡੰਡੀ ਸਵਾਮੀ ਚੌਂਕ ਵਿਚ ਲੁੱਟ ਖੋਹ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਨੌਜਵਾਨ ਅਤੇ ਉਸਦੀ ਸਾਥਣ ਲੜਕੀ ਪੁਲਿਸ ਨੂੰ ਫਿਲਮੀ ਸਟਾਈਲ ਵਿਚ ਚਕਮਾ ਦੇ ਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ ਉਸ ਵਕਤ ਵਾਪਰੀ ਜਦੋਂ ਪੁਲਿਸ ਮੁਲਾਜ਼ਮ ਇਕ ਕਾਰ ਦਾ ਪਿੱਛਾ ਕਰ ਰਹੇ ਸਨ, ਚੌਂਕ ਨੇੜੇ ਲਾਲ ਬੱਤੀ 'ਤੇ ਜਦੋਂ ਪੁਲਿਸ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੌਜਵਾਨ ਨੇ ਕਾਰ ਭਜਾ ਲਈ | ਕਾਰ ਵਿਚ ਇੱਕ ਲੜਕੀ ਵੀ ਬੈਠੀ ਸੀ | ਪੁਲਿਸ ਮੁਲਾਜ਼ਮਾਂ ਵਲੋਂ ਉਸਨੂੰ ਹਾਲਾਂਕਿ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਮੁਲਾਜ਼ਮ ਕਾਮਯਾਬ ਨਾ ਹੋਏ | ਕਾਰ ਚਾਲਕ ਕਈ ਕਾਰਾਂ ਨੂੰ ਟੱਕਰ ਮਾਰ ਕੇ ਉਥੋਂ ਫਰਾਰ ਹੋ ਗਿਆ | ਪੁਲਿਸ ਵੱਲੋਂ ਕਾਫੀ ਦੇਰ ਤੱਕ ਉਸਦਾ ਪਿੱਛਾ ਕੀਤਾ ਜਾਂਦਾ ਰਿਹਾ ਪਰ ਪੁਲਿਸ ਨੂੰ ਸਫਲਤਾ ਨਹੀਂ ਮਿਲੀ | ਹਾਲ ਦੀ ਘੜੀ ਪੁਲਿਸ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ, ਪਰ ਸੂਤਰਾਂ ਅਨੁਸਾਰ ਥਾਣਾ ਸਰਾਭਾ ਨਗਰ ਦੇ ਅਧੀਨ ਪੈਂਦੀ ਚੌਂਕੀ ਰਘੂਨਾਥ ਦੇ ਮੁਲਾਜ਼ਮਾਂ ਵਲੋਂ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਕਿਉਂਕਿ ਇਹ ਨੌਜਵਾਨ ਅਤੇ ਉਸ ਸਾਥਨ ਲੜਕੀ ਪੁਲਿਸ ਨੂੰ ਲੁੱਟ ਖੋਹ ਦੇ ਮਾਮਲਿਆਂ ਵਿਚ ਲੋੜੀਂਦੇ ਸਨ | ਪੁਲਿਸ ਵਲੋਂ ਘਟਨਾ ਤੋਂ ਬਾਅਦ ਕੁਝ ਥਾਵਾਂ ਤੇ ਨਾਕਾਬੰਦੀ ਵੀ ਕੀਤੀ ਗਈ, ਪਰ ਪੁਲਿਸ ਨੂੰ ਦੇਰ ਸ਼ਾਮ ਤੱਕ ਸਫਲਤਾ ਨਹੀਂ ਮਿਲੀ | ਇਸ ਘਟਨਾ ਵਿਚ ਅੱਧੀ ਦਰਜਨ ਦੇ ਕਰੀਬ ਕਾਰਾਂ ਨੂੰ ਭਾਰੀ ਨੂੰ ਨੁਕਸਾਨ ਪੁੱਜਾ ਹੈ, ਕਿਉਂਕਿ ਫਰਾਰ ਹੋਣ ਸਮੇਂ ਨੂੰ ਨੌਜਵਾਨ ਵਲੋਂ ਬੜੀ ਤੇਜ਼ ਰਫਤਾਰ ਨਾਲ ਕਾਰ ਚਲਾਈ ਗਈ ਅਤੇ ਇਸ ਦੌਰਾਨ ਇਨ੍ਹਾਂ ਕਾਰਾਂ ਨੂੰ ਉਸਨੇ ਟੱਕਰ ਵੀ ਮਾਰੀ ਗਈ | ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਜੋ ਕਿ ਸ਼ਹਿਰ ਵਿਚ ਜਲਦ ਹੀ ਵਾਇਰਲ ਹੋ ਗਈ, ਜਿਸ ਵਿਚ ਪੁਲਿਸ ਮੁਲਾਜ਼ਮ ਕਾਰ ਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਹਰਿਕਿ੍ਸ਼ਨ ਸਾਹਿਬ ਵਲੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ਼ਹੀਦੀ ਸਾਕੇ ਨੂੰ ਸਮਰਪਿਤ ਵਰਿੰਦਾਵਨ ਰੋਡ 'ਤੇ ਆਗੂਆਂ ਨੇ ਲਗਾਏ ਲੰਗਰ <br/>
Ad Position 24