23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗੁਰਦੁਆਰਾ ਹਰਿਕਿ੍ਸ਼ਨ ਸਾਹਿਬ ਵਲੋਂ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 30-12-2025
ਡਾਬਾ/ਲੁਹਾਰਾ, 29 ਦਸੰਬਰ (ਕੁਲਵੰਤ ਸਿੰਘ ਸੱਪਲ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਦੁਆਰਾ ਹਰਕਿ੍ਸ਼ਨ ਸਾਹਿਬ ਹਰਕਿਸ਼ਨ ਨਗਰ ਸ਼ਿਮਲਾਪੁਰੀ ਦੀ ਪ੍ਰਬੰਧ ਕਮੇਟੀ ਵਲੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਪੰਜ ਪਿਆਰਿਆਂ ਦੀ ਅਗਵਾਈ 'ਚ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ | ਇਸ ਮੌਕੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਬਰੋਟਾ ਰੋਡ, ਗੁਰੂ ਗੋਬਿੰਦ ਸਿੰਘ ਨਗਰ, ਪ੍ਰੀਤ ਨਗਰ ਅਤੇ ਇਲਾਕੇ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਦੇ ਨਾਲ ਹੀ ਚਾਹ, ਪਕੌੜੇ, ਟੋਸਟ, ਬਿਸਕੁਟ, ਦੁੱਧ ਤੇ ਫਲਾਂ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ | ਹਰਕਿਸ਼ਨ ਨਗਰ ਵਿਖੇ ਨਗਰ ਕੀਰਤਨ ਪੁੰਹਚਣ 'ਤੇ ਸਮਾਜ ਸੇਵਕ ਤੇਜਵੰਤ ਸਿੰਘ ਸਿੱਧੂ ਅਤੇ ਗਲੀ ਵਾਲਿਆਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਤੇਜਵੰਤ ਸਿੰਘ ਸਿੱਧੂ, ਪ੍ਰਧਾਨ ਨਿਸ਼ਾਨ ਸਿੰਘ, ਮਹਿੰਦਰ ਸਿੰਘ ਵਿਧੀ ਸਿੰਘ, ਰਵਿੰਦਰ ਸਿੰਘ, ਬਲਦੇਵ ਸਿੰਘ ਜੰਡੂ, ਰਣਜੀਤ ਸਿੰਘ ਜੰਡੂ, ਪਰਮਜੀਤ ਸਿੰਘ ਸੀਰਾ, ਹਰਦੀਪ ਸਿੰਘ ਦੀਪੂ, ਮੱਖਣ ਸਿੰਘ ਅਜੀਤ ਸਿੰਘ ਸੋਹੀ, ਬੀਬੀ ਜਸਕਰਨ ਕੌਰ ਪ੍ਰਧਾਨ, ਜਸਪਾਲ ਸਿੰਘ, ਹਰਜੀਤ ਕੌਰ ਮਨਜੀਤ ਕੌਰ ਸਰੋਏ, ਸੁਖਮਿੰਦਰ ਸਿੰਘ ਸੁੱਖੀ, ਜਸਵਿੰਦਰ ਸਿੰਘ, ਬਲਵੀਰ ਸਿੰਘ ਢੋਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਵਿਧਾਇਕਾਂ ਤੇ ਨਿਗਮ ਪ੍ਰਸ਼ਾਸਨ ਨਾਲ ਹੋਈ ਮੀਟਿੰਗ <br/> ਅਗਲੀ ਖ਼ਬਰ ਲੁੱਟ ਖੋਹ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਨੌਜਵਾਨ ਅਤੇ ਉਸ ਦੀ ਸਾਥਣ ਪੁਲਿਸ ਨੂੰ ਚਕਮਾ ਦੇ ਕੇ ਫਿਲਮੀ ਸਟਾਈਲ ਵਿਚ ਹੋਏ...
Ad Position 24