ਲੁਧਿਆਣਾ, 29 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਨਗਰ ਨਿਗਮ ਕਰਮਚਾਰੀ ਯੂਨੀਅਨ ਵਲੋਂ ਚੇਅਰਮੈਨ ਨਰੇਸ਼ ਧੀਗਾਨ ਦੀ ਅਗਵਾਈ ਹੇਠ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਵਿਧਾਇਕ ਮਦਨ ਲਾਲ ਬੱਗਾ ਤੇ ਨਿਗਮ ਅਧਿਕਾਰੀਆਂ ਨਾਲ ਜੋਨ ਡੀ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਚੇਅਰਮੈੈਨ ਨਰੇਸ਼ ਧੀਂਗਾਨ ਨੇ ਦੱਸਿਆ ਕਿ ਬੀਤੇ ਦਿਨੀਂ ਮੁੱਖ ਮੰਤਰੀ ਦੇ ਨਾਮ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਤੇ ਅੱਜ ਦੀ ਇਸ ਮੀਟਿੰਗ ਵਿਚ ਵਿਚਾਰ ਚਰਚਾ ਹੋਈ | ਜਿਸ ਵਿਚ ਸਭ ਤੋਂ ਪਹਿਲੀ ਮੰਗ ਕਿ ਓਵਰਏਜ਼ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਇਸ ਤੇ ਮੀਟਿੰਗ ਵਿਚ ਮੌਜੂਦ ਵਿਧਾਇਕਾਂ ਵਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਓਵਰਏਜ਼ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੇ ਮਤੇ ਦੀ ਫ਼ਾਈਲ ਸਥਾਨਕ ਸਰਕਾਰਾਂ ਵਿਭਾਗ ਕੋਲ ਭੇਜੀ ਜਾ ਚੁੱਕੀ ਹੈ ਅਤੇ ਇਸ ਸੰਬੰਧੀ ਵਿਧਾਇਕਾਂ ਵਲੋਂ 2 ਜਨਵਰੀ ਤੋਂ ਬਾਅਦ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਪੂਰਨ ਭਰੋਸਾ ਦਿਵਾਇਆ ਅਤੇ ਇਸ ਤੋਂ ਬਾਅਦ ਮੁਲਾਜ਼ਮਾਂ ਦੀਆਂ ਬਾਕੀ ਸਮੱਸਿਆਵਾਂ ਜਿਵੇਂ ਮੌਤ ਤੋਂ ਮੁਲਾਜ਼ਮ ਦੇ ਪਰਿਵਾਰ ਨੂੰ ਨੌਕਰੀ, ਠੇਕੇਦਾਰੀ ਸਿਸਟਮ ਖ਼ਤਮ ਕਰਨ ਅਤੇ ਕੂੜੇ ਦਾ ਕੰਮ ਕੰਪਨੀ ਨੂੰ ਨਾ ਦੇਣ ਦੀਆਂ ਸਮੱਸਿਆਵਾਂ ਬਾਰੇ ਵਿਧਾਇਕਾਂ ਤੇ ਨਿਗਮ ਪ੍ਰਸ਼ਾਸ਼ਨ ਨੇ ਵਿਸ਼ਵਾਸ਼ ਦਿਵਾਇਆ ਕਿ ਮੁਲਾਜ਼ਮਾਂ ਦੀਆਂ ਇਹ ਸਮੱਸਿਆਵਾਂ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਹੱਲ ਕੀਤਾ ਜਾਵੇਗਾ | ਇਸ ਮੌਕੇ ਨਰੇਸ਼ ਧੀਂਗਾਨ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਪ੍ਰਾਈਵੇਟ ਕੰਪਨੀ ਨੂੰ ਕੂੜੇ ਦਾ ਠੇਕਾ ਦੇਣਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ ਅਤੇ ਜੇਕਰ ਇਹ ਪ੍ਰਾਈਵੇਟ ਕੰਪਨੀ ਵਾਲਮੀਕਿ ਸਮਾਜ 'ਤੇ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਵਿੱਕੀ ਰਹੇਲਾ ਯੂਨੀਅਨ ਪ੍ਰਧਾਨ, ਰਾਜਵੀਰ ਚੋਟਾਲਾ, ਅਜੇਪਾਲ ਦਿਸ਼ਾਵਰ, ਰਵੀ ਬਾਲੀ, ਵਰੁਣ ਰਾਜ, ਰਵੀ ਮਤੰਗ, ਸੁਭਾਸ਼ ਸੋਦੇ, ਅਰਜੁਨ ਭੁੰਬਕ ਸੁਮਿਤ ਚੋਟਾਲਾ, ਐਡਵੋਕੇਟ ਅਰਜੁਨ ਧੀਂਗਾਨ, ਵਿਕਾਸ ਸੋਦੇ, ਬਲਵਿੰਦਰ ਡੁਲਗਚ, ਗਗਲ ਪਹਿਲਵਾਨ, ਧਰਮਿੰਦਰ, ਪਵਨ ਟਾਂਕ, ਬਬਲੂ ਧੀਂਗਾਨ, ਸੋਨੂੰ ਸ਼ਰਮਾ, ਰਾਮ ਸੂਰਤ ਸਾਹਨੀ, ਜਸਵੀਰ ਲਵਣ, ਪ੍ਰਮੋਦ ਗਹਿਲੋਤ, ਮਾਸਟਰ ਸੁਰੇਸ਼, ਵਿਕਾਸ ਢਿਲੋੜ, ਸਾਧੂ ਰਾਮ, ਸੁੰਦਰ ਟਾਂਕ, ਜੀਤੂ ਵੈਦ, ਇੰਦਰਜੀਤ ਸਿੰਘ ਚਾਵਲਾ, ਮੋਹਨ ਸਿੰਘ,ਪਵਨ ਗੋਡਿਆਲ ਆਦਿ ਹਾਜ਼ਰ ਸਨ |