30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮੁਹਾਲੀ ਵਿਖੇ ਬਰਾਮਦ ਹੋਈ ਟੈਕਸੀ ਚਾਲਕ ਦੀ ਲਾਸ਼ ਪੁਲਿਸ ਨੇ ਪਰਿਵਾਰ ਨੂੰ ਸੌਂਪੀ

Ad Position 21
No active advertisement
ਅਜੀਤ ਡੈਸਕ 04-09-2025

ਐੱਸ. ਏ. ਐੱਸ. ਨਗਰ, 3 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਫੇਜ਼-1 ਵਿਚਲੀ ਰਨਬੈਕਸੀ ਪਾਰਕ 'ਚੋਂ ਇਕ ਟੈਕਸੀ 'ਚੋਂ ਬੀਤੇ ਦਿਨੀਂ ਬਰਾਮਦ ਹੋਈ ਲਾਸ਼ ਨੂੰ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ | ਦੱਸ ਦੱਈਏ ਕਿ ਮੰਗਲਵਾਰ ਨੂੰ ਮੁਹਾਲੀ ਪੁਲਿਸ ਨੂੰ ਕੰਟਰੋਲ ਰੂਮ 'ਤੇ ਰਨਬੈਕਸੀ ਪਾਰਕ ਕੋਲੋਂ ਤਿੰਨ ਚਾਰ ਦਿਨ ਪੁਰਾਣੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਕਤ ਟੈਕਸੀ ਵਿਚੋਂ ਲਾਸ਼ ਨੂੰ ਬਰਾਮਦ ਕਰ ਲਿਆ ਸੀ | ਇਸ ਮਾਮਲੇ ਦੀ ਜਾਂਚ ਦੌਰਾਨ ਤਫ਼ਤੀਸ਼ੀ ਅਫ਼ਸਰ ਨੂੰ ਪਤਾ ਚੱਲਿਆ ਕਿ ਉਕਤ ਲਾਸ਼ ਕੁਰਾਲੀ ਦੇ ਅਮਨਦੀਪ ਸਿੰਘ ਨਾਂਅ ਦੇ ਟੈਕਸੀ ਡਰਾਈਵਰ ਦੀ ਹੈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਉਕਤ ਘਟਨਾ ਬਾਰੇ ਸੂਚਿਤ ਕੀਤਾ ਗਿਆ ਅਤੇ ਬੁੱਧਵਾਰ ਨੂੰ ਮੁਹਾਲੀ ਦੇ ਫੇਜ਼-6 ਸਥਿਤ ਸਿਵਲ ਹਸਪਤਾਲ ਵਿਖੇ ਅਮਨਦੀਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ, ਜਿਸ ਦੌਰਾਨ ਡਾਕਟਰੀ ਮੁਆਇਨੇ 'ਚ ਖੁਲਾਸਾ ਹੋਇਆ ਕੀ ਉਕਤ ਵਿਅਕਤੀ ਦੇ ਸਰੀਰ 'ਤੇ ਕੋਈ ਵੀ ਬਾਹਰੀ ਸੱਟ ਦਾ ਨਿਸ਼ਾਨ ਨਹੀਂ ਸੀ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੋ ਸਕਦੀ ਹੈ | ਲਾਸ਼ ਦੀ ਵਿਸਰਾ ਰਿਪੋਰਟ ਹਾਲੇ ਆਉਣੀ ਬਾਕੀ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਚੱਲ ਸਕੇਗਾ | ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨੂੰ ਨੌਜਵਾਨ ਦੀ ਲਾਸ਼ ਸੌਂਪ ਦਿੱਤੀ ਹੈ ਤਾਂ ਜੋ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਦੇ ਸਤਲੁਜ ਪਬਲਿਕ ਸਕੂਲ ਦੇ ਬਾਹਰ ਖੜ੍ਹੀ ਸਕਾਰਪੀਓ 'ਤੇ ਡਿਗਿਆ ਦਰੱਖ਼ਤ, 4 ਬੱਚੇ ਜ਼ਖ਼ਮੀ <br/> ਅਗਲੀ ਖ਼ਬਰ ਡਾਕਟਰ ਤੇ ਇੰਜੀਨੀਅਰ ਬਣਨ ਦੇ ਚਾਹਵਾਨਾਂ ਲਈ ਸਕਾਲਰਸ਼ਿਪ ਪ੍ਰੀਖਿਆ, ਥ੍ਰਾਈਵ-2025 ਦਾ ਐਲਾਨ <br/>
Ad Position 24