30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪੰਚਕੂਲਾ ਦੇ ਸਤਲੁਜ ਪਬਲਿਕ ਸਕੂਲ ਦੇ ਬਾਹਰ ਖੜ੍ਹੀ ਸਕਾਰਪੀਓ 'ਤੇ ਡਿਗਿਆ ਦਰੱਖ਼ਤ, 4 ਬੱਚੇ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 04-09-2025
ਪੰਚਕੂਲਾ, 3 ਸਤੰਬਰ (ਕਪਿਲ)-ਪੰਚਕੂਲਾ 'ਚ ਲਗਾਤਾਰ ਹੋ ਰਹੀ ਮੂਸਲੇਧਾਰ ਬਾਰਿਸ਼ ਕਰਕੇ ਪੰਚਕੂਲਾ ਦੇ ਸੈਕਟਰ-4 ਸਤਲੁਜ ਪਬਲਿਕ ਸਕੂਲ ਦੇ ਬਾਹਰ ਇਕ ਸਕਾਰਪਿਓ ਗੱਡੀ 'ਚ ਬੈਠੇ ਬੱਚਿਆਂ ਉੱਤੇ ਦਰੱਖ਼ਤ ਡਿੱਗ ਗਿਆ, ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ 'ਚ ਸਵਾਰ 4 ਬੱਚਿਆਂ ਨੂੰ ਹਲਕੀਆਂ ਚੋਟਾਂ ਲੱਗੀਆਂ | ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਿਭਾਗ ਅਤੇ ਬਿਜਲੀ ਵਿਭਾਗ ਮੌਕੇ ਵਲੋਂ ਮੌਕੇ 'ਤੇ ਪਹੁੰਚ ਕੇ ਦਰੱਖ਼ਤ ਨੂੰ ਪਾਸੇ ਹਟਾਇਆ ਗਿਆ | ਪੰਚਕੂਲਾ ਪ੍ਰਸ਼ਾਸਨ ਵਲੋਂ ਅੱਜ 3 ਸਤੰਬਰ ਨੂੰ ਭਾਰੀ ਬਰਸਾਤ ਦੇ ਮੱਦੇਨਜ਼ਰ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਪਰ ਫ਼ਿਰ ਵੀ ਸੈਕਟਰ-4 ਦਾ ਸਤਲੁਜ ਪਬਲਿਕ ਸਕੂਲ ਸਵੇਰੇ ਖੁੱਲ੍ਹਾ ਸੀ ਅਤੇ ਘਟਨਾ ਤੋਂ ਬਾਅਦ ਸਕੂਲ ਪ੍ਰਸ਼ਾਸਨ ਵਲੋਂ ਛੁੱਟੀ ਕਰ ਦਿੱਤੀ ਗਈ | ਪੁਲਿਸ ਨੇ ਦੱਸਿਆ ਕਿ ਕਰੀਬ 4 ਬੱਚੇ ਗੱਡੀ 'ਚ ਸਵਾਰ ਸਨ, ਜਿਨ੍ਹਾਂ ਦੇ ਮਾਮੂਲੀ ਸੱਟਾ ਲੱਗੀਆਂ ਹਨ | ਉਨ੍ਹਾਂ ਦੱਸਿਆ ਕਿ ਜ਼ਖ਼ਮੀ ਬੱਚਿਆਂ ਦੇ ਮਾਪਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ | ਇਸੇ ਦੌਰਾਨ ਵੱਖ-ਵੱਖ ਵਿਭਾਗਾਂ ਵਲੋਂ ਸੜਕ ਤੋਂ ਦਰੱਖ਼ਤ ਹਟਾਉਣ ਅਤੇ ਟੁੱਟੇ ਬਿਜਲੀ ਦੇ ਖੰਭਿਆਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਸੀ |


Ad Position 22
No active advertisement
ਪਿਛਲੀ ਖ਼ਬਰ ਕੰਧ ਡਿਗਣ ਕਾਰਨ ਖੜ੍ਹੀ ਗੱਡੀ ਨੁਕਸਾਨੀ <br/> ਅਗਲੀ ਖ਼ਬਰ ਮੁਹਾਲੀ ਵਿਖੇ ਬਰਾਮਦ ਹੋਈ ਟੈਕਸੀ ਚਾਲਕ ਦੀ ਲਾਸ਼ ਪੁਲਿਸ ਨੇ ਪਰਿਵਾਰ ਨੂੰ ਸੌਂਪੀ
Ad Position 24