ਚੰਡੀਗੜ੍ਹ, 23 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਯੂ. ਟੀ. ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਅੰਤਰ ਸਕੂਲ ਸਟੇਟ ਟੂਰਨਾਮੈਂਟ ਕ੍ਰਿਕਟ-17 ਸਾਲ ਲੜਕਿਆਂ ਦੇ ਵਰਮ ਵਿਚ ਡੀ. ਪੀ. ਐੱਸ. ਸਕੂਲ ਸੈਕਟਰ 40 ਦੇ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ 49 ਨੂੰ 48 ਦੌੜਾਂ ਦੇ ਫਰਕ ਨਾਲ ਹਰਾਇਆ | ਡੀ.ਪੀ.ਐੱਸ. ਸਕੂਲ ਨੇ ਟਾਸ ਜਿੱਤਣ ਉਪਰੰਤ ਬੈਟਿੰਗ ਕਰਨ ਦਾ ਫੈਸਲਾ ਲਿਆ ਅਤੇ 103 ਦੌੜਾਂ ਬਣਾਈਆਂ | ਇਸ ਦੇ ਜਵਾਬ ਵਿਚ ਰਿਆਨ ਸਕੂਲ ਦੀ ਟੀਮ 55 ਦੌੜਾਂ ਬਣਾ ਕੇ ਆਲ ਆਊਟ ਹੋ ਗਈ | ਕ੍ਰਿਕਟ ਦੇ ਹੋਰਨਾਂ ਮੈਚਾਂ ਵਿਚ ਵਿਵੇਕ ਹਾਈ ਸਕੂਲ ਸੈਕਟਰ 38 ਨੇ ਸਟਾਰਬਰੀ ਸਕੂਲ ਸੈਕਟਰ 26 ਨੂੰ 27 ਦੌੜਾਂ ਦੇ ਅੰਤਰ ਨਾਲ ਹਰਾਇਆ | ਡੀ.ਏ.ਵੀ. ਸਕੂਲ ਸੈਕਟਰ 8 ਨੇ ਸੈਂਟ ਜੌਸਫ਼ ਸਕੂਲ ਸੈਕਟਰ-44 ਨੂੰ 5 ਵਿਕਟਾਂ ਦੇ ਫਰਕ ਨਾਲ ਹਰਾਇਆ | ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36 ਨੇ ਸੈਂਟ ਐਕਸਵੀਰ ਸਕੂਲ ਨੂੰ ਬੜੇ ਰੋਚਕ ਮੁਕਾਬਲੇ ਵਿਚ 5 ਦੌੜਾਂ ਦੇ ਫਰਕ ਨਾਲ ਹਰਾ ਕੇ ਮੈਚ ਜਿੱਤ ਲਿਆ |