24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਨਿਊ ਪਬਲਿਕ ਸਕੂਲ ਸੈਕਟਰ-18 ਦੀਆਂ ਲੜਕੀਆਂ ਦੀ ਬਾਸਕਟਬਾਲ ਟੀਮ ਬਣੀ ਵਿਜੇਤਾ <br/>

Ad Position 21
No active advertisement
ਅਜੀਤ ਡੈਸਕ 20-10-2025
ਚੰਡੀਗੜ੍ਹ, 19 ਅਕਤੂਬਰ (ਬਲਜਿੰਦਰ ਸਿੰਘ ਹਾਂਡਾ)-ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਅੰਤਰ ਸਕੂਲ ਸਟੇਟ ਟੂਰਨਾਮੈਂਟ ਬਾਸਕਟਬਾਲ 19 ਸਾਲਾ ਲੜਕੀਆਂ ਦੇ ਫਾਈਨਲ ਮੁਕਾਬਲੇ 'ਚ ਨਿਊ ਪਬਲਿਕ ਸਕੂਲ ਸੈਕਟਰ-18 ਦੀ ਟੀਮ ਨੇ 31-12 ਸਕੋਰ ਦੇ ਅੰਤਰ ਨਾਲ ਸੈਕੰਡਰ ਹਾਰਟ ਸਕੂਲ ਸੈਕਟਰ-26 ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸੈਕੰਰਡ ਹਾਰਡ ਦੂਸਰੇ ਸਥਾਨ 'ਤੇ ਰਿਹਾ | ਤੀਸਰੇ ਸਥਾਨ ਲਈ ਹੋਏ ਮੈਚ 'ਚ ਸਟਾਰਬੇਰੀ ਸਕੂਲ ਸੈਕਟਰ-26 ਨੇ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ-36 ਨੂੰ 44-22 ਦੇ ਫ਼ਰਕ ਨਾਲ ਹਰਾਇਆ | ਬਾਸਕਟਬਾਲ 19 ਸਾਲਾ ਲੜਕਿਆਂ ਦੇ ਵਰਗ 'ਚ ਹੋਏ ਮੁਕਾਬਲੇ 'ਚ ਗੁਰੂਕੁਲ ਸਕੂਲ ਦੀ ਟੀਮ ਨੇ ਨਿਊ ਪਬਲਿਕ ਸਕੂਲ ਸੈਕਟਰ-18 ਦੀ ਟੀਮ ਨੂੰ 49-35 ਦੇ ਫ਼ਰਕ ਨਾਲ ਹਰਾਇਆ ਤੇ ਮੈਚ ਜਿੱਤਿਆ ਅਤੇ ਦੂਸਰੇ ਮੈਚ 'ਚ ਐਸ.ਡੀ ਸਕੂਲ ਸੈਕਟਰ-32 ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-33 ਦੀ ਟੀਮ ਨੂੰ 50-32 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਮੈਚ ਜਿੱਤ ਲਿਆ |

Ad Position 22
No active advertisement
ਪਿਛਲੀ ਖ਼ਬਰ ਸਰਘੀ ਕਲਾ ਕੇਂਦਰ ਤੇ ਪੈਗ਼ਾਮ-ਏ-ਨਾਮਾ ਨੇ ਹੜ੍ਹਾਂ ਦੌਰਾਨ ਡਿੱਗੇ ਦੋ ਘਰਾਂ ਦਾ ਕੰਮ ਸ਼ੁਰੂ ਕਰਵਾਇਆ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 232ਵੇਂ ਦਿਨ ਪੰਜਾਬ ਪੁਲਿਸ ਵਲੋਂ 561 ਗ੍ਰਾਮ ਹੈਰੋਇਨ ਤੇ 1.1 ਕਿਲੋ ਅਫ਼ੀਮ ਸਮੇਤ 67 ਨਸ਼...
Ad Position 24