ਚੰਡੀਗੜ੍ਹ, 1 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਚੰਡੀਗੜ੍ਹ 'ਚ ਰਹਿਣ ਵਾਲੇ ਜਾਂ ਇੱਥੇ ਪੜ੍ਹ ਰਹੇ ਬੱਚੇ ਲੇਖਕਾਂ ਤੋਂ ਉਨ੍ਹਾਂ ਦੀਆਂ ਅਣਛਪੀਆਂ ਕਵਿਤਾਵਾਂ (150200 ਸ਼ਬਦ), ਨਿਬੰਧ (800 ਸ਼ਬਦ) ਅਤੇ ਛੋਟੀਆਂ ਕਹਾਣੀਆਂ (1000 ਸ਼ਬਦ) ਹਿੰਦੀ, ਅੰਗ੍ਰੇਜ਼ੀ, ਪੰਜਾਬੀ, ਸੰਸਕਿ੍ਤ ਅਤੇ ਉਰਦੂ ਵਿਚ ਭੇਜਣ ਲਈ ਕਿਹਾ | ਚੁਣੀਆਂ ਗਈਆਂ ਸਰਵੋਤਮ ਰਚਨਾਵਾਂ ਨੂੰ ਅਕਾਦਮੀ ਵਲੋਂ 'ਬਾਲ ਪੁਰਸਕਾਰ2025' ਨਾਲ ਸਨਮਾਨਿਤ ਕੀਤਾ ਜਾਵੇਗਾ | ਇਨ੍ਹਾਂ ਬਾਲ ਪੁਰਸਕਾਰ ਤਿੰਨ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ | ਇਨ੍ਹਾਂ 'ਚ ਸ਼੍ਰੇਣੀ1 ਉਮਰ 0812 ਸਾਲ ਤੱਕ ਲਈ 10,000, ਸ਼੍ਰੇਣੀ2 'ਚ ਉਮਰ 1215 ਸਾਲ ਤੱਕ 12,000, ਸ਼੍ਰੇਣੀ3 'ਚ ਉਮਰ 1518 ਸਾਲ ਤੱਕ 14,000 ਰੁਪਏ ਦੀ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ | ਪ੍ਰਵਿਸ਼ਟੀਆਂ ਕਿਸੇ ਵੀ ਕਾਰਜ ਦਿਵਸ 'ਤੇ ਰਾਣੀ ਲਕਸ਼ਮੀ ਬਾਈ ਭਵਨ, ਦੂਜੀ ਮੰਜ਼ਿਲ, ਸੈਕਟਰ 38 ਚੰਡੀਗੜ੍ਹ ਸਥਿਤ ਚੰਡੀਗੜ੍ਹ ਸਾਹਿਤ ਅਕਾਦਮੀ ਦਫ਼ਤਰ ਵਿਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ | ਇਸ ਲਈ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼ 15 ਜਨਵਰੀ 2026 ਰੱਖੀ ਗਈ ਹੈ |