30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸੀ. ਜੀ. ਸੀ. ਯੂਨੀਵਰਸਿਟੀ ਨੇ ਆਪਣੀ ਪਹਿਲੀ ਅਕਾਦਮਿਕ ਕੌਂਸਲ ਮੀਟਿੰਗ ਸੱਦੀ <br/>

Ad Position 21
No active advertisement
ਅਜੀਤ ਡੈਸਕ 02-11-2025
ਐੱਸ. ਏ. ਐੱਸ. ਨਗਰ, 1 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਅਕਾਦਮਿਕ ਉੱਤਮਤਾ ਅਤੇ ਰਣਨੀਤਿਕ ਦੂਰਅੰਦੇਸ਼ੀ ਦੀ ਦਿਸ਼ਾ 'ਚ ਇਕ ਅਹਿਮ ਕਦਮ ਪੁੱਟਦਿਆਂ ਆਪਣੀ ਪਹਿਲੀ ਅਕਾਦਮਿਕ ਕੌਂਸਲ ਮੀਟਿੰਗ ਸੱਦੀ ਗਈ | ਇਹ ਮੀਟਿੰਗ ਯੂਨੀਵਰਸਿਟੀ ਦੀ ਬੌਧਿਕ ਅਗਵਾਈ ਅਤੇ ਵਿੱਦਿਅਕ ਨਵੀਨਤਾ ਦੀ ਲੰਮੀ ਹੁੰਦੀ ਜਾ ਰਹੀ ਯਾਤਰਾ 'ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਇਸ ਨੂੰ ਹੋਰ ਸੁਚਾਰੂ ਬਣਾਉਣ ਲਈ ਸੱਦੀ ਗਈ ਸੀ | ਡਾ. ਵਿਨੈ ਗੋਇਲ ਦੀ ਨੁਮਾਇੰਦਗੀ ਹੇਠ ਹੋਈ ਇਸ ਅਕਾਦਮਿਕ ਕੌਂਸਲ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਅਕਾਦਮਿਕ ਵਿਵਹਾਰ ਨੂੰ ਅਕਾਰ ਦੇਣ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਡਾ. ਗੋਇਲ ਨੇ ਸਪੱਸ਼ਟ ਕੀਤਾ ਕਿ ਕੌਂਸਲ ਅਕਾਦਮਿਕ ਅਖੰਡਤਾ ਦੀ ਮੁੱਖ ਸਰਪ੍ਰਸਤ ਹੈ, ਜਿਸ ਨੂੰ ਪ੍ਰਗਤੀਸ਼ੀਲ ਨੀਤੀਆਂ ਘੜਨ, ਖੋਜ ਉੱਤਮਤਾ ਨੂੰ ਉਤਸ਼ਾਹਿਤ ਕਰਨ ਅਤੇ ਅਜਿਹਾ ਪਾਠਕ੍ਰਮ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਕਿ ਬੌਧਿਕ ਕਠੋਰਤਾ ਨੂੰ ਅਸਲ-ਸੰਸਾਰ ਦੀ ਪ੍ਰਸੰਗਿਕਤਾ ਨਾਲ ਜੋੜਦਾ ਹੈ | ਇਸ ਮੌਕੇ ਰਜਿਸਟਰਾਰ ਡਾ. ਅਨੂਪਮ ਸ਼ਰਮਾ ਨੇ ਕਿਹਾ ਕਿ ਸੰਸਥਾਗਤ ਵਿਕਾਸ ਦਾ ਮੂਲ ਸਹਿਯੋਗੀ ਸ਼ਾਸਨ ਤੇ ਸਮੂਹਿਕ ਵਿਵੇਕ ਹੈ ਅਤੇ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦਾ ਅਕਾਦਮਿਕ ਮਾਰਗ ਸਮਾਵੇਸ਼ੀਅਤਾ, ਨਵੀਨਤਾ ਅਤੇ ਅਖੰਡਤਾ ਨਾਲ ਪੱਕੇ ਤੌਰ 'ਤੇ ਜੁੜਿਆ ਹੋਇਆ ਹੈ | ਮੀਟਿੰਗ 'ਚ ਹੋਏ ਵਿਚਾਰ-ਵਟਾਂਦਰੇ 'ਚ ਯੂਨੀਵਰਸਿਟੀ ਦੇ ਭਵਿੱਖ ਲਈ ਮਹੱਤਵਪੂਰਨ ਅਕਾਦਮਿਕ ਤਰਜ਼ੀਹ ਦਾ ਇਕ ਵਿਸ਼ਾਲ ਦਾਇਰਾ ਸ਼ਾਮਿਲ ਕੀਤਾ | ਇਸ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾ ਸਾਇੰਸ ਅਤੇ ਅੰਤਰ-ਅਨੁਸ਼ਾਸਨੀ ਪ੍ਰੋਗਰਾਮਾਂ ਵਰਗੇ ਉੱਭਰ ਰਹੇ ਆਧੁਨਿਕ ਕੌਮਾਂਤਰੀ ਪੱਧਰ ਦੇ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਇਸ ਦੇ ਨਾਲ ਹੀ ਹਾਜ਼ਰੀਨਾਂ ਦੇ ਵਿਚਾਰ-ਵਟਾਂਦਰੇ ਨੇ ਖੋਜ ਸੱਭਿਆਚਾਰ ਨੂੰ ਵਧਾਉਣ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਕਾਦਮਿਕ ਸੰਪਰਕਾਂ ਨੂੰ ਮਜ਼ਬੂਤ ਕਰਨ ਅਤੇ ਸਾਰੇ ਸਕੂਲਾਂ ਤੇ ਵਿਭਾਗਾਂ 'ਚ ਸਿੱਖਿਆ ਦੇ ਖੇਤਰ 'ਚ ਨਵੀਨਤਾ ਨੂੰ ਅੱਗੇ ਵਧਾਉਣ ਦੀ ਲੋੜ 'ਤੇ ਵੀ ਚਾਨਣਾ ਪਾਇਆ | ਇਸ ਤੋਂ ਬਾਅਦ ਕੌਂਸਲ ਨੇ ਅਕਾਦਮਿਕ ਗੁਣਵੱਤਾ, ਪ੍ਰੀਖਿਆ ਪਾਰਦਰਸ਼ਤਾ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵਿਆਪਕ ਢਾਂਚਿਆਂ ਦੀ ਸਮੀਖਿਆ ਵੀ ਕੀਤੀ ਅਤੇ ਨਾਲ ਹੀ ਵਿਦਿਆਰਥੀ-ਕੇਂਦਰਿਤ ਸੁਧਾਰਾਂ 'ਚ ਬਿਹਤਰ ਇੰਟਰਨਸ਼ਿਪ ਮਾਰਗਾਂ, ਉੱਦਮੀ ਇਨਕਿਊਬੇਸ਼ਨ ਅਤੇ ਸੰਪੂਰਨ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਤਾਂ ਜੋ ਇਕ ਗਤੀਸ਼ੀਲ, ਉਦਯੋਗ ਲਈ ਤਿਆਰ ਅਤੇ ਆਲਮੀ ਤੌਰ 'ਤੇ ਸਮਰੱਥ ਵਿਦਿਆਰਥੀ ਭਾਈਚਾਰੇ ਦਾ ਪਾਲਣ-ਪੋਸ਼ਣ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸਕੋਡਾ ਆਟੋ ਇੰਡੀਆ ਨੇ ਨਵਾਂ ਸਾਲਾਨਾ ਵਿਕਰੀ ਰਿਕਾਰਡ ਕਾਇਮ ਕੀਤਾ ਅਗਲੀ ਖ਼ਬਰ ਇਕ ਮਹੀਨੇ ਬਾਅਦ ਪਿੰਡ ਖੇੜੀ ਗੁੱਜਰਾਂ ਪਹੁੰਚਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ <br/>
Ad Position 24