05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗੱਡੀ ਦੀ ਲੁੱਟ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਤਿੰਨ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 22-11-2025
ਪੰਚਕੂਲਾ, 21 ਨਵੰਬਰ (ਕਪਿਲ)-ਪੰਚਕੂਲਾ ਕ੍ਰਾਈਮ ਬ੍ਰਾਂਚ-26 ਦੀ ਟੀਮ ਨੇ ਗੱਡੀ ਦੀ ਲੁੱਟ ਤੇ ਕਤਲ ਦੀ ਕਰਨ ਕੋਸ਼ਿਸ਼ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਦੋ ਗੈਰ-ਕਾਨੂੰਨੀ ਦੇਸੀ ਬਣੇ ਹਥਿਆਰ ਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ | ਇਸ ਸੰਬੰਧੀ ਡੀ. ਸੀ. ਪੀ. ਕ੍ਰਾਈਮ ਮਨਪ੍ਰੀਤ ਸੂਦਨ ਨੇ ਦੱਸਿਆ ਕਿ ਗੱਡੀ ਦੀ ਲੁੱਟ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਪੁਲਿਸ ਵਲੋਂ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਈ ਹੈ, ਚੌਥੇ ਮੁਲਜ਼ਮ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਪੁਲਿਸ ਅਨੁਸਾਰ ਦੋ ਮੁਲਜ਼ਮਾਂ 'ਤੇ 307 ਦੇ ਮਾਮਲੇ ਪਹਿਲਾਂ ਵੀ ਦਰਜ ਹਨ, ਜਿਨ੍ਹਾਂ 'ਚ ਉਹ ਲੋੜੀਂਦੇ ਹਨ | ਉਨ੍ਹਾਂ ਦੱਸਿਆ ਕਿ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੰਚਕੂਲਾ ਪੁਲਿਸ ਨੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਤੋਂ ਪੰਚਕੂਲਾ ਕ੍ਰਾਈਮ ਬ੍ਰਾਂਚ-26 ਦੀ ਟੀਮ ਨੇ ਦੋ ਗੈਰ-ਕਾਨੂੰਨੀ ਹਥਿਆਰ ਤੇ 6 ਜ਼ਿੰਦਾ ਕਾਰਤੂਸਾਂ ਬਰਾਮਦ ਕੀਤੇ ਹਨ | ਡੀ. ਸੀ. ਪੀ. ਕ੍ਰਾਈਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਚਕੂਲਾ ਵਿਚ ਗੰਨ ਪੁਆਇੰਟ 'ਤੇ ਗੱਡੀ ਲੁੱਟਣ ਦੀ ਸੁਚਨਾ ਮਿਲੀ ਸੀ ਅਤੇ ਇਹ ਵੀ ਪਤਾ ਲੱਗਿਆ ਸੀ ਕਿ ਇਸ ਲੁੱਟ ਵਿਚ ਚਾਰ ਲੋਕ ਸ਼ਾਮਿਲ ਸਨ ਤੇ ਉਨ੍ਹਾਂ ਨੇ ਟਾਟਾ ਨੇਕਸਨ ਗੱਡੀ ਲੁੱਟੀ ਸੀ | ਇਸ ਸੂਚਨਾ 'ਤੇ ਟੀਮ ਨੇ ਤੁਰੰਤ ਜਾਂਚ ਸ਼ੁਰੂ ਕੀਤੀ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਇਨਡਰਾਈਵ ਕੈਬ ਐਪ ਤੋਂ ਡਰਾਈਵਰ ਦੀ ਗੱਡੀ ਬੁੱਕ ਕੀਤੀ ਸੀ ਅਤੇ ਬੁਕਿੰਗ ਲਈ ਵਰਤੇ ਗਏ ਨੰਬਰ ਦੀ ਜਾਂਚ ਕਰਨ 'ਤੇ ਮੋਬਾਈਲ 18 ਤਰੀਕ ਦੀ ਰਾਤ ਨੂੰ ਖੋਹ ਕੀਤਾ ਹੋਇਆ ਪਾਇਆ ਗਿਆ | ਉਨ੍ਹਾਂ ਦੱਸਿਆ ਕਿ 10 ਘੰਟਿਆਂ ਦੇ ਅੰਦਰ ਮੁਲਜ਼ਮਾਂ ਦੀ ਪਛਾਣ ਕਰਕੇ ਦੋ ਮੁਲਜ਼ਮਾਂ ਨੂੰ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਤੋਂ ਗਿ੍ਫ਼ਤਾਰ ਕਰ ਲਿਆ, ਜਦ ਕਿ ਤੀਜੇ ਮੁਲਜ਼ਮ ਨੂੰ ਖਿਜ਼ਰਾਬਾਦ ਤੋਂ ਗਿ੍ਫ਼ਤਾਰ ਕੀਤਾ ਗਿਆ | ਚੌਥਾ ਮੁਲਜ਼ਮ ਅਜੇ ਗਿ੍ਫ਼ਤਾਰ ਹੋਣਾ ਬਾਕੀ ਹੈ | ਉਨ੍ਹਾਂ ਦੱਸਿਆ ਕਿ ਖਿਜ਼ਰਾਬਾਦ ਤੋਂ ਗਿ੍ਫ਼ਤਾਰ ਕੀਤਾ ਗਿਆ ਮੁਲਜ਼ਮ ਸਤਬੀਰ 307 'ਚ ਲੋੜੀਂਦਾ ਹੈ ਅਤੇ ਚੌਥਾ ਮੁਲਜ਼ਮ ਹਮਜ਼ਾ ਵੀ 307 ਵਿਚ ਲੋੜੀਂਦਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਹਿਮਾਚਲ ਦੇ ਪਾਉਂਟਾ ਸਾਹਿਬ ਵਿਖੇ ਰਿਸ਼ਭ ਨਾਮਕ ਵਿਅਕਤੀ ਦਾ ਕਤਲ ਕਰਨਾ ਸੀ ਤੇ ਇਸੇ ਲਈ ਗੱਡੀ ਲੁੱਟੀ ਗਈ ਸੀ | ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਚੌਥੇ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ | ਇਹ ਵੀ ਜਾਂਚ ਕੀਤੀ ਜਾਵੇਗੀ ਕਿ ਮੁਲਜ਼ਮਾਂ ਤੋਂ ਬਰਾਮਦ ਗੈਰ-ਕਾਨੂੰਨੀ ਹਥਿਆਰ ਕਿਥੋਂ ਲਿਆਂਦੇ ਗਏ ਸਨ |
Ad Position 22
No active advertisement
ਪਿਛਲੀ ਖ਼ਬਰ ਜੇ.ਐਸ.ਡਬਲਿਊ.ਐਮ.ਜੀ. ਮੋਟਰ ਇੰਡੀਆ ਵਲੋਂ 400 ਦਿਨਾਂ 'ਚ ਐਮ.ਜੀ. ਵਿੰਡਸਰ ਦੀਆਂ 50,000 ਯੂਨਿਟਾਂ ਦੀ ਵਿਕਰੀ ਦਾ ਮੀਲ ਪ... ਅਗਲੀ ਖ਼ਬਰ ਮੁਹਾਲੀ ਵਿਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ 22 ਸਕੂਲਾਂ 'ਚ ਮਾਸ ਕਾਊਾਸਲਿੰਗ ਪ੍ਰੋਗਰਾਮ ਉਲੀਕਿਆ
Ad Position 24
No active advertisement