06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੁਹਾਲੀ ਵਿਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ 22 ਸਕੂਲਾਂ 'ਚ ਮਾਸ ਕਾਊਾਸਲਿੰਗ ਪ੍ਰੋਗਰਾਮ ਉਲੀਕਿਆ

Ad Position 21
No active advertisement
ਅਜੀਤ ਡੈਸਕ 22-11-2025
ਐੱਸ. ਏ. ਐੱਸ. ਨਗਰ, 21 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਡਿਪਟੀ ਕਮਿਸ਼ਨਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੁਹਾਲੀ ਵਲੋਂ ਮਾਸ ਕਾਊਾਸਲਿੰਗ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ, ਜਿਸ ਤਹਿਤ 17 ਨਵੰਬਰ ਤੋਂ 20 ਨਵੰਬਰ 2025 ਤੱਕ ਮੁਹਾਲੀ ਜ਼ਿਲ੍ਹੇ ਦੇ 22 ਸਕੂਲਾਂ ਸ. ਸ. ਸ. ਸਕੂਲ ਜੜੌਤ, ਸ. ਹ. ਸਕੂਲ ਸਰਸੀਨੀ, ਸ. ਹ. ਸਕੂਲ ਝਰਮੜੀ, ਸ. ਹ. ਸਕੂਲ ਬੱਤਾ, ਸ. ਹ. ਸਕੂਲ ਸਨੇਟਾ, ਸ. ਹ. ਸਕੂਲ ਮੀਆਂਪੁਰ ਚੰਗਰ, ਸ. ਹ. ਸਕੂਲ ਮਾਣਕਪੁਰ ਸ਼ਰੀਫ਼, ਸ. ਹ. ਸਕੂਲ ਕੁੱਬਾਹੇੜੀ, ਸ. ਸ. ਸ. ਸਕੂਲ ਸਕਰੁੱਲਾਂਪੁਰ, ਸ. ਸ. ਸ. ਸਕੂਲ ਗੋਬਿੰਦਗੜ੍ਹ, ਸ. ਸ. ਸ. ਸਕੂਲ ਕੁਰੜੀ, ਸ. ਹ. ਸਕੂਲ ਮੋਟੇ ਮਾਜਰਾ, ਸ. ਹ. ਸਕੂਲ ਤੰਗੌਰੀ, ਸ. ਹ. ਸਕੂਲ ਬਾਕਰਪੁਰ, ਸਕੂਲ ਆਫ਼ ਐਂਮੀਨੈਂਸ ਡੇਰਾਬੱਸੀ, ਸ. ਹ. ਸਕੂਲ ਬਲੌਂਗੀ, ਸ. ਹ. ਸਕੂਲ ਦਾਊਾ, ਸ. ਹ. ਸਕੂਲ ਭੁਖੱੜੀ, ਸ. ਹ. ਸਕੂਲ ਦੇਸੂਮਾਜਰਾ, ਸ. ਸ. ਸ. ਸਕੂਲ ਮਜਾਤੜੀ, ਸ. ਸ. ਸ. ਸਕੂਲ ਝੰਜੇੜੀ, ਸ. ਸ. ਸ. ਸਕੂਲ ਸਮਰੋਲੀ ਵਿਚ ਮਾਸ ਕਾਊਾਸਲਿੰਗ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਵਿਚ 10ਵੀਂ ਅਤੇ 12ਵੀਂ ਤੋਂ ਬਾਅਦ ਵਿਦਿਆਰਥੀਆਂ ਲਈ ਵੱਖ-ਵੱਖ ਖੇਤਰਾਂ ਵਿਚ ਉਪਲਬੱਧ ਕਰੀਅਰ ਮੌਕਿਆਂ ਅਤੇ ਸਵੈ-ਰੋਜ਼ਗਾਰ ਬਾਰੇ ਕਿੱਤਾ ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਗਈ | ਪ੍ਰੋਗਰਾਮ 'ਚ 2864 ਵਿਦਿਆਰਥੀਆਂ ਨੇ ਭਾਗ ਲਿਆ | ਇਸ ਸੈਸ਼ਨ ਦੌਰਾਨ ਮੈਡੀਕਲ, ਇੰਜੀਨੀਅਰਿੰਗ, ਆਰਟਸ, ਕਾਮਰਸ, ਲਾਅ ਸਪੋਰਟਸ, ਡਿਫੈਂਸ, ਪੋਲੀਟੈਕਨਿਕ, ਆਈ. ਟੀ. ਆਈ. ਤੇ ਸੈਲਫ਼ ਇੰਪਲੋਇਮੈਂਟ ਸਕੀਮਾਂ ਸੰਬੰਧੀ ਅਤੇ ਵਿਸ਼ੇਸ਼ ਤੌਰ 'ਤੇ ਆਰਮਡ ਫੋਰਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਹ ਪ੍ਰੋਗਰਾਮ ਪੂਰਾ ਨਵੰਬਰ ਮਹੀਨਾ ਜਾਰੀ ਰਹੇਗਾ ਤਾਂ ਜੋ ਵੱਧ ਤੋਂ ਵੱਧ ਸਕੂਲਾਂ 'ਚ ਮਾਸ ਕਾਊਾਸਲਿੰਗ ਪ੍ਰੋਗਰਾਮ ਕਰਵਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਗੱਡੀ ਦੀ ਲੁੱਟ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਤਿੰਨ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ 'ਚ ਵੱਡਾ ਫੇਰਬਦਲ
Ad Position 24
No active advertisement