16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕਾਂਗਰਸੀ ਆਗੂ ਪਡਿਆਲਾ ਵਲੋਂ ਨਿਆਂ ਸ਼ਹਿਰ ਬਡਾਲਾ ਦੇ ਕਬੱਡੀ ਕੱਪ ਦਾ ਪੋਸਟਰ ਜਾਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਖਰੜ, 22 ਨਵੰਬਰ (ਮਾਨ/ਜੰਡਪੁਰੀ)-ਪਿੰਡ ਨਿਆਂ-ਸ਼ਹਿਰ ਬਡਾਲਾ ਵਿਖੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਅਪਾਰ ਕਿ੍ਪਾ ਸਦਕਾ ਕਰਵਾਏ ਜਾ ਰਹੇ ਛੇਵੇਂ ਕਬੱਡੀ ਕੱਪ ਦਾ ਪੋਸਟਰ ਅੱਜ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ (ਜਰਨਲ ਸਕੱਤਰ ਪੰਜਾਬ ਕਿਸਾਨ ਕਾਂਗਰਸ) ਵਲੋਂ ਕੀਤਾ ਗਿਆ | ਇਸ ਮੌਕੇ ਪਡਿਆਲਾ ਨੇ ਕਿਹਾ ਕਿ 25 ਨਵੰਬਰ ਨੂੰ ਪਿੰਡ ਨਿਆਂ ਸ਼ਹਿਰ ਬਡਾਲਾ (ਖਰੜ) ਵਿਖੇ ਕਰਵਾਏ ਜਾ ਰਹੇ ਇਸ ਕਬੱਡੀ ਕੱਪ 'ਚ ਚੋਟੀ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਕਬੱਡੀ ਦੇ ਜੌਹਰ ਦਿਖਾਉਣਗੀਆਂ | ਇਸ ਦੇ ਨਾਲ ਹੀ ਮਸ਼ਹੂਰ ਪੰਜਾਬੀ ਦੋਗਾਣਾ ਜੋੜੀ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਵਲੋਂ ਦਰਸ਼ਕਾਂ ਦਾ ਭਰਵਾਂ ਮਨੋਰੰਜਨ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ, ਸਰਪ੍ਰਸਤ ਸਾਹਿਬ ਸਿੰਘ, ਪ੍ਰਬੰਧਕ ਚਨਪ੍ਰੀਤ ਸਿੰਘ ਬਡਾਲੀ, ਪੰਨੂ ਨਿਆਂ ਸ਼ਹਿਰ, ਦੀਪ ਰਾਜਪੂਤ, ਗੁਰੀ ਨਿਆਂ ਸ਼ਹਿਰ ਤੇ ਸ਼ੈਂਟੀ ਪਨੰੂਆਂ ਸਮੇਤ ਹੋਰ ਕਈ ਨੌਜਵਾਨ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਪ੍ਰਾਇਮਰੀ ਸਕੂਲ ਤੈਰਾਕੀ ਤੇ ਜਿਮਨਾਸਟਿਕ ਮੁਕਾਬਲੇ ਸਮਾਪਤ <br/> ਅਗਲੀ ਖ਼ਬਰ ਨੌਜਵਾਨ ਇਨੋਵੇਟਰ ਸ਼ੌਰਿਆ ਪ੍ਰਭ ਸ਼ਰਮਾ ਨੇ 'ਪੰਜਾਬ ਇੰਕ' ਪੁਸਤਕ ਕੀਤੀ ਲੋਕ ਅਰਪਣ <br/>
Ad Position 24