ਐੱਸ. ਏ. ਐੱਸ. ਨਗਰ, 22 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਦੀ ਸਿੱਖਿਆ ਤੇ ਖੇਡ ਕ੍ਰਾਂਤੀ ਤਹਿਤ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਥੇ ਮੁਹਾਲੀ ਦੇ ਸਪੋਰਟਸ ਕੰਪਲੈਕਸ ਵਿਖੇ ਜਿਮਨਾਸਟਿਕ, ਜਦ ਕਿ ਅਮਿਟੀ ਸਕੂਲ 'ਚ ਤੈਰਾਕੀ ਦੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ | ਡੀ. ਈ. ਓ. (ਐਲੀਮੈਂਟਰੀ) ਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆ ਡਿਪਟੀ ਡੀ. ਈ. ਓ. (ਐਲੀਮੈਂਟਰੀ) ਪਰਮਿੰਦਰ ਕੌਰ, ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ ਤੇ ਸਹਾਇਕ ਕਨਵੀਨਰ ਜਗਦੀਪ ਸਿੰਘ ਕਲੋਲੀ ਨੇ ਦੱਸਿਆ ਕਿ ਤੈਰਾਕੀ ਦੇ ਹੋਏ ਵੱਖ-ਵੱਖ ਵਰਗਾਂ ਦੇ (ਕੁੜੀਆਂ) ਦੇ ਮੁਕਾਬਲੇ ਵਿਚ ਨੇਤਰੰਜਨਾ ਸਿੰਘ ਮੁਹਾਲੀ, ਏਕਮਨੂਰ ਕੌਰ ਫ਼ਰੀਦਕੋਟ, ਰਿਧੀ ਰਤਨ ਹੁਸ਼ਿਆਰਪੁਰ, ਰਹਿਮਤ ਦੀਪ ਕੌਰ ਫ਼ਰੀਦਕੋਟ, ਨੀਰਾ ਬੱਤਰਾ ਲੁਧਿਆਣਾ, ਏਕਨੂਰ ਕੌਰ ਫ਼ਰੀਦਕੋਟ ਅਤੇ ਵੱਖ-ਵੱਖ ਵਰਗਾਂ ਦੇ ਮੁੰਡਿਆਂ ਦੇ ਮੁਕਾਬਲੇ 'ਚ ਚਿਰਾਗ ਲੁਧਿਆਣਾ, ਸ਼ੈਰਿਫ ਹੁਸ਼ਿਆਰਪੁਰ, ਅਕਸ਼ਿਵ ਫਾਜ਼ਿਲਕਾ, ਯਸ਼ਰਾਜ ਸੰਗਰੂਰ, ਸਾਰਾਂਸ਼ ਫ਼ਿਰੋਜ਼ਪੁਰ, ਟੀਮ ਲੁਧਿਆਣਾ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਜਿਮਨਾਸਟਿਕ ਕੁੜੀਆਂ ਦੇ ਮੁਕਾਬਲੇ 'ਚ ਵੱਖ-ਵੱਖ ਵਰਗਾਂ ਵਿਚ ਕਾਮਿਯਾ ਪਟਿਆਲਾ, ਹਰਸਿਰਤ ਅੰਮਿ੍ਤਸਰ ਸਾਹਿਬ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ | ਇਸ ਮੌਕੇ ਬੀ. ਪੀ. ਈ. ਓ. ਕਮਲਜੀਤ ਸਿੰਘ, ਅਵਰਿੰਦਰ ਸਿੰਘ ਪਿੰਕੀ, ਰਜਿੰਦਰ ਸਿੰਘ, ਜਨਕ ਰਾਜ, ਗੁਲਜੀਤ ਸਿੰਘ, ਰਵਿੰਦਰ ਸਿੰਘ ਪੱਪੀ, ਤਜਿੰਦਰ ਸਿੰਘ, ਦੇਵ ਕਰਨ ਸਿੰਘ, ਮਨਜੋਤ ਸਿੰਘ ਕਲੇਰ, ਕੋਮਲ ਨੰਦਾ, ਮੈਡਮ ਪ੍ਰੀਤੀ (ਦਫ਼ਤਰੀ ਸਟਾਫ਼), ਜਸਵੀਰ ਸਿੰਘ, ਸੰਦੀਪ ਸਿੰਘ, ਜਗਦੇਵ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ, ਜਸਬੀਰ ਸਿੰਘ, ਭਗਵੰਤ ਸਿੰਘ, ਸੁਸ਼ਮਾ ਸ਼ਰਮਾ, ਗੁਰਦੀਪ ਸਿੰਘ, ਸੁਖਚੈਨ ਸਿੰਘ, ਬਲਜਿੰਦਰ ਕੌਰ, ਹਰਤੇਜ ਸਿੰਘ, ਸੰਜੀਵ ਭਗਵਾਸ, ਰੁਪਿੰਦਰ ਸਿੰਘ, ਹਰਿੰਦਰ ਸਿੰਘ, ਸਚਿਨ, ਸੁਧੀਰ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਤੇ ਭੀਮ ਸੈਨ ਆਦਿ ਹਾਜ਼ਰ ਸਨ |