ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-ਹਾਊਸਫੈੱਡ ਪੰਜਾਬ ਦੇ ਸੇਵਾਮੁਕਤ ਤੇ ਕਰਮਚਾਰੀਆਂ ਦੀਆਂ ਲੰਮੇ ਅਰਸੇ ਤੋਂ ਪਈਆਂ ਮੰਗਾਂ ਲਾਗੂ ਕਰਾਉਣ ਲਈ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਗਰੀਸ਼ ਦਿਆਲਨ ਆਈ. ਏ. ਐਸ. ਤੇ ਪਰਮਜੀਤ ਕੌਰ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਸਮੇਤ ਗੁਰਬੀਰ ਸਿੰਘ ਢਿੱਲੋਂ ਏ. ਐਮ. ਡੀ. ਨਾਲ ਹਾਊਸਫੈੱਡ ਪੰਜਾਬ ਦੇ ਸੇਵਾ ਮੁਕਤ ਤੇ ਕਰਮਚਾਰੀ ਦੀਆਂ ਮੰਗਾਂ ਸਬੰਧੀ ਜਥੇਬੰਦੀ ਦੇ ਵਫਦ ਦੀ ਅਗਵਾਈ ਕਰਦਿਆਂ ਪੰਜਾਬ ਅਤੇ ਯੂ. ਟੀ. ਐਕਸ਼ਨ ਕਮੇਟੀ ਦੇ ਪ੍ਰਧਾਨ ਕਰਤਾਰ ਸਿੰਘ ਪਾਲ, ਕੁਲਬੀਰ ਸਿੰਘ ਭੰਗੂ ਤੇ ਹਾਊਸਫੈੱਡ ਦੇ ਪ੍ਰਧਾਨ ਕਾਕਾ ਸਿੰਘ ਨੇ ਮੰਗਾਂ ਦਾ ਪੱਖ ਪੇਸ਼ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆ ਸਾਲਾਨਾ ਤਰੱਕੀਆਂ ਅਤੇ 5 ਫੀਸਦੀ ਅੰਤਮ ਰਾਹਤ ਦਾ ਪਿਛਲਾ ਬਕਾਇਆ ਸਮੇਤ ਪੰਜਾਬ ਸਰਕਾਰ ਵਲੋਂ 6ਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 1 ਜਨਵਰੀ 16 ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਤਨਖ਼ਾਹਾਂ ਸੋਧੀਆਂ ਗਈਆਂ ਸਨ ਪਰ ਹਾਊਸਫੈੱਡ ਅਦਾਰੇ ਵਲੋਂ ਅਜੇ ਤੱਕ 6ਵੇਂ ਪੇ ਕਮਿਸ਼ਨ ਦਾ ਬਣਦਾ ਲਾਭ ਨਹੀਂ ਦਿੱਤਾ | ਜਥੇਬੰਦੀ ਦਾ ਪੱਖ ਸੁਣਦਿਆਂ ਰਜਿਸਟਰਾਰ ਸਹਿਕਾਰੀ ਸਭਾਵਾਂ ਵਲੋਂ ਹਾਊਸਫੈੱਡ ਦੇ ਅਧਿਕਾਰੀਆਂ ਨੂੰ ਸਾਲਾਨਾ ਤਰੱਕੀਆਂ ਅੰਤਿਮ ਰਿਲੀਫ ਤੇ 6ਵੇਂ ਪੇਅ ਕਮਿਸ਼ਨ ਦਾ ਬਣਦਾ ਭੁਗਤਾਨ ਜਲਦੀ ਤੋਂ ਜਲਦੀ ਕੀਤੇ ਜਾਣ ਬਾਰੇ ਕਿਹਾ ਗਿਆ ਅਤੇ ਇਸ ਸੰਬੰਧੀ ਬਨੂੜ, ਮੁਹਾਲੀ, ਕਪੂਰਥਲਾ ਹਾਊਸਫੈੱਡ ਦੀ ਪ੍ਰਾਪਰਟੀ ਸਮੇਤ ਅਤੇ ਕਰਜ਼ਾ ਵਸੂਲੀ ਅਤੇ ਹੋਰ ਸਾਧਨਾਂ ਆਦਿ ਤੋਂ ਪੈਸਾ ਵਸੂਲ ਕੇ ਕਰਮਚਾਰੀਆਂ ਦਾ ਬਣਦਾ ਬਕਾਇਆ ਦੇਣ ਦਾ ਭਰੋਸਾ ਦਿੱਤਾ ਗਿਆ | ਮੀਟਿੰਗ 'ਚ ਸ਼ਾਮਿਲ ਬਲਜਿੰਦਰ ਕੁਮਾਰ, ਮੋਨਿਕਾ ਸੈਣੀ, ਮਿਸਟਰ ਸੋਨੀ ਹਾਊਸ ਫੈੱਡ ਜਥੇਬੰਦੀ ਵਲੋਂ ਉਚੇਚਾ ਤੌਰ 'ਤੇ ਸ਼ਾਮਿਲ ਹੋਏ | ਰਣਜੀਤ ਸਿੰਘ, ਨਿਰਮੈਲ ਸਿੰਘ, ਅਸ਼ੋਕ ਕੁਮਾਰ ਆਦਿ ਆਗੂਆਂ ਨੇ ਕਿਹਾ ਕਿ ਇਹ ਮੀਟਿੰਗ ਬਹੁਤ ਸਦਭਾਵਨਾ ਨਾਲ ਹੋਈ ਤੇ ਆਸ ਕੀਤੀ ਜਾਂਦੀ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਵਲੋਂ ਹਾਊਸਫੈੱਡ ਦੇ ਸੇਵਾ ਮੁਕਤ ਅਤੇ ਇੰਪ: ਕਾਮਿਆਂ ਦੀਆਂ ਮੰਗਾਂ ਬਹਾਲ ਜਲਦੀ ਹੋਣ ਦੀ ਸੰਭਾਵਨਾ ਜਤਾਈ ਗਈ |