07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੈਦਪੁਰਾ 'ਚ ਤੇਜ਼ ਰਫ਼ਤਾਰ ਟਿੱਪਰ ਦੀ ਟੱਕਰ ਨਾਲ ਬਿਜਲੀ ਦੇ ਖੰਭੇ ਟੁੱਟੇ ਟਰਾਂਸਫਰਮਰ ਨੁਕਸਾਨਿਆ <br/>

Ad Position 21
No active advertisement
ਬਰਵਾਲਾ ਸੜਕ 'ਤੇ ਟੁੱਟੇ ਬਿਜਲੀ ਦੇ ਖੰਭੇ ਤੇ ਸੜਕ 'ਤੇ ਡਿੱਗੀਆਂ ਤਾਰਾਂ | (ਸੱਜੇ) ਬਿਜਲੀ ਦੀ ਤਾਰਾਂ ਵਿਚ ਫਸਿਆ ਖੜ੍ਹਾ ਟਿੱਪਰ | ਤਸਵੀਰਾਂ : ਗੁਰਮੀਤ ਸਿੰਘ <br/> 24-11-2025
ਡੇਰਾਬੱਸੀ, 23 ਨਵੰਬਰ (ਗੁਰਮੀਤ ਸਿੰਘ)-ਤੜਕੇ ਡੇਰਾਬੱਸੀ-ਬਰਵਾਲਾ ਸੜਕ 'ਤੇ ਪਿੰਡ ਸੈਦਪੁਰਾ ਨੇੜੇ ਓਦੋਂ ਇਕ ਹਾਦਸਾ ਵਾਪਰ ਗਿਆ, ਜਦੋਂ ਰੇਤ ਬਜਰੀ ਨਾਲ ਭਰਿਆ ਇਕ ਤੇਜ਼ ਰਫ਼ਤਾਰ ਟਿੱਪਰ ਬੇਕਾਬੂ ਹੋ ਕੇ ਬਿਜਲੀ ਦੇ ਖੰਭਿਆਂ ਨਾਲ ਟਕਰਾ ਗਿਆ | ਹਾਦਸੇ 'ਚ ਬਿਜਲੀ ਦਾ ਟਰਾਂਸਫਾਰਮਰ ਨੁਕਸਾਨਿਆ ਗਿਆ, ਪਰ ਗਨੀਮਤ ਰਹੀ ਕਿ ਟਿੱਪਰ ਚਾਲਕ ਵਾਲ-ਵਾਲ ਬਚ ਗਿਆ | ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਇਸ ਦੌਰਾਨ 4-5 ਬਿਜਲੀ ਦੇ ਖੰਭੇ ਟੁੱਟ ਗਏ ਤੇ ਇਕ ਟਰਾਂਸਫਾਰਮਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ | ਹਾਦਸੇ ਤੋਂ ਬਾਅਦ ਉਕਤ ਖੇਤਰ ਵਿਚ ਬਿਜਲੀ ਸਪਲਾਈ ਬੰਦ ਹੋ ਗਈ | ਬਿਜਲੀ ਵਿਭਾਗ ਦੇ ਜੇ. ਈ. ਗੁਰਕਮਲ ਸਿੰਘ ਮੁਤਾਬਕ ਹਾਦਸਾ ਸਵੇਰੇ ਲਗਪਗ 6 ਵਜੇ ਵਾਪਰਿਆ, ਜਦੋਂ ਟਿੱਪਰ ਬਰਵਾਲਾ ਪਾਸੋਂ ਆ ਰਿਹਾ ਸੀ ਤੇ ਸੈਦਪੁਰਾ ਰੋਡ 'ਤੇ ਸਿੱਧਾ ਬਿਜਲੀ ਦੇ ਖੰਭਿਆਂ ਨਾਲ ਟਕਰਾ ਗਿਆ | ਟੱਕਰ ਨਾਲ ਖੰਭੇ ਇਕ-ਦੂਜੇ 'ਤੇ ਡਿੱਗ ਗਏ ਤੇ ਕਈ ਥਾਵਾਂ 'ਤੇ ਬਿਜਲੀ ਦੀਆਂ ਤਾਰਾਂ ਜ਼ਮੀਨ ਉੱਤੇ ਆ ਡਿਗੀਆਂ, ਜਿਨ੍ਹਾਂ ਕਾਰਨ ਲੋਕਾਂ 'ਚ ਘਬਰਾਹਟ ਫੈਲ ਗਈ ਅਤੇ ਸੜਕ ਰਾਹੀਂ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ | ਸਥਾਨਕ ਨਿਵਾਸੀਆਂ ਨੇ ਤੁਰੰਤ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਾਰਾਂ ਨੂੰ ਵੱਖਰਾ ਕਰਨ 'ਤੇ ਹੋਏ ਨੁਕਸਾਨ ਦੀ ਜਾਂਚ ਸ਼ੁਰੂ ਕਰ ਦਿੱਤੀ | ਬਿਜਲੀ ਵਿਭਾਗ ਮੁਤਾਬਕ ਇਸ ਹਾਦਸੇ ਦੌਰਾਨ ਟਰਾਂਸਫਾਰਮਰ ਦੀ ਤਬਾਹੀ ਤੇ ਕਈ ਖੰਭੇ ਟੁੱਟਣ ਕਾਰਨ ਲਗਪਗ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਖੇਤਰ ਦੀਆ ਸੜਕਾਂ 'ਤੇ ਓਵਰਲੋਡ ਵਾਹਨ ਤੇਜ਼ ਰਫ਼ਤਾਰ ਨਾਲ ਚਲਦੇ ਹਨ ਤੇ ਆਏ ਦਿਨ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਨ੍ਹਾਂ 'ਤੇ ਨਕੇਲ ਕੱਸਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਮਾਈਨਿੰਗ ਦੇ ਕੰਮ ਵਿਚ ਲੱਗੇ ਟਿੱਪਰ, ਟਰੈਕਟਰ ਟਰਾਲੀਆਂ ਅਕਸਰ ਤੇਜ਼ ਰਫ਼ਤਾਰ ਨਾਲ ਸ਼ਹਿਰ ਅਤੇ ਪਿੰਡਾਂ ਵਿਚੋਂ ਲੰਘਦੇ ਹਨ ਅਤੇ ਹਾਦਸਾ ਕਰਕੇ ਲੋਕਾਂ ਦੀ ਕੀਮਤੀ ਜਾਨਾਂ ਲੈ ਰਹੇ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਵਾਹਨਾਂ ਦੀ ਰਫ਼ਤਾਰ 'ਤੇ ਕੰਟਰੋਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਨ੍ਹਾਂ ਲਈ ਵਖਰਾ ਰੂਟ ਮੈਪ ਤਿਆਰ ਕੀਤਾ ਜਾਵੇ ਤੇ ਇਨ੍ਹਾ ਲਈ ਵੱਖ ਤੋਂ ਨਿਯਮ ਬਣਾਏ ਜਾਣ | ਉਕਤ ਹਾਦਸੇ ਮਗਰੋਂ ਟਿੱਪਰ ਚਾਲਕ ਮੌਕੇ 'ਤੇ ਟਿੱਪਰ ਛੱਡ ਕੇ ਫਰਾਰ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਤਾਬਦੀ ਸਮਾਗਮਾਂ 'ਚ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਹੋਣਗੇ ਨਤਮਸਤਕ ਅਗਲੀ ਖ਼ਬਰ ਜਨਮ ਦਿਨ ਦੀ ਪਾਰਟੀ 'ਚ ਦੋਸਤ ਨੇ ਦੋਸਤ ਦੀ ਚਾਕੂ ਮਾਰ ਕੀਤੀ ਹੱਤਿਆ
Ad Position 24