07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਜਨਮ ਦਿਨ ਦੀ ਪਾਰਟੀ 'ਚ ਦੋਸਤ ਨੇ ਦੋਸਤ ਦੀ ਚਾਕੂ ਮਾਰ ਕੀਤੀ ਹੱਤਿਆ

Ad Position 21
No active advertisement
ਅਜੀਤ ਡੈਸਕ 24-11-2025
ਚੰਡੀਗੜ੍ਹ, 23 ਨਵੰਬਰ (ਕਪਿਲ ਵਧਵਾ)-ਸੈਕਟਰ-55 'ਚ ਜਨਮ ਦਿਨ ਦੀ ਪਾਰਟੀ ਦੌਰਾਨ ਇਕ ਦਰਦਨਾਕ ਘਟਨਾ ਵਾਪਰੀ, ਜਿਥੇ ਨੌਜਵਾਨਾਂ ਵਿਚਕਾਰ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ | ਸ਼ਰਾਬ ਦੇ ਨਸ਼ੇ 'ਚ ਹੋਈਆਂ ਗੱਲਾਬਾਤਾਂ ਦੇ ਤਕਰਾਰ 'ਚ ਬਦਲਣ ਤੋਂ ਬਾਅਦ ਇਕ ਨੌਜਵਾਨ ਨੇ ਆਪਣੀ ਹੀ ਮਿੱਤਰ ਨੂੰ ਚਾਕੂ ਨਾਲ ਤਾਬੜਤੋੜ ਵਾਰ ਕਰਕੇ ਮਾਰ ਦਿੱਤਾ | ਜਾਣਕਾਰੀ ਮੁਤਾਬਿਕ ਮਿ੍ਤਕ ਦੀ ਪਹਿਚਾਣ ਵਿਸ਼ਾਲ ਵਜੋਂ ਹੋਈ ਹੈ, ਜੋ ਪ੍ਰਾਈਵੇਟ ਨੌਕਰੀ ਕਰਦਾ ਸੀ | ਉਹ ਸਨਿਚਰਵਾਰ ਨੂੰ ਆਪਣੇ ਦੋਸਤ ਸ਼ੁਭਮ ਨਾਲ ਸੈਕਟਰ-55 ਵਿਚ ਇਕ ਸਾਂਝੇ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ ਲਈ ਗਿਆ ਸੀ | ਦੋਵੇਂ ਨੇ ਪਾਰਟੀ 'ਚ ਸ਼ਰਾਬ ਪੀਤੀ ਅਤੇ ਇਸ ਤੋਂ ਬਾਅਦ 'ਚ ਉਨ੍ਹਾਂ ਵਿਚ ਤਕਰਾਰ ਸ਼ੁਰੂ ਹੋ ਗਈ | ਪਹਿਲਾਂ ਲੋਕਾਂ ਨੇ ਇਸ ਨੂੰ ਮਾਮੂਲੀ ਨਸ਼ੇ ਦੀ ਗੱਲ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ, ਪਰ ਕੁਝ ਸਮੇਂ ਬਾਅਦ ਦੋਵੇਂ ਬਹਿਸ ਤੋਂ ਅੱਗੇ ਵੱਧ ਕੇ ਇਕ-ਦੂਜੇ ਨਾਲ ਧੱਕਾਮੁੱਕੀ ਕਰਨ ਲੱਗ ਪਏ | ਝਗੜਾ ਵਧਦਾ ਦੇਖ ਕੇ ਦੋਸਤਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸ਼ੁਭਮ ਗ਼ੁੱਸੇ ਆ ਗਿਆ | ਉਸ ਨੇ ਨੇੜੇ ਪਿਆ ਚਾਕੂ ਚੱਕ ਲਿਆ ਅਤੇ ਵਿਸ਼ਾਲ 'ਤੇ ਤਾਬੜਤੋੜ ਵਾਰ ਕਰਨ ਲੱਗ ਪਿਆ | ਵਾਰਾਂ ਨਾਲ ਗੰਭੀਰ ਜ਼ਖ਼ਮੀ ਹੋਇਆ ਵਿਸ਼ਾਲ ਜ਼ਮੀਨ 'ਤੇ ਡਿੱਗ ਪਿਆ ਤੇ ਮੌਕੇ 'ਤੇ ਹੀ ਖ਼ੂਨ ਨਾਲ ਲੱਥਪੱਥ ਹੋ ਗਿਆ | ਘਟਨਾ ਤੋਂ ਬਾਅਦ ਸ਼ੁਭਮ ਉੱਥੋਂ ਭੱਜ ਨਿਕਲਿਆ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ 39 ਦੇ ਇੰਚਾਰਜ ਇੰਸਪੈਕਟਰ ਰਾਮ ਦਿਆਲ ਤੇ ਚੌਕੀ ਸੈਕਟਰ-56 ਇੰਚਾਰਜ ਕੁਲਦੀਪ ਕੁਮਾਰ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ | ਜ਼ਖ਼ਮੀ ਵਿਸ਼ਾਲ ਨੂੰ ਤੁਰੰਤ ਸੈਕਟਰ-16 ਦੇ ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਨੇ ਤੁਰੰਤ ਸ਼ੁਭਮ ਦੀ ਤਲਾਸ਼ ਸ਼ੁਰੂ ਕਰ ਦਿੱਤੀ | ਮੁਲਜ਼ਮ ਕਤਲ ਤੋਂ ਬਾਅਦ ਵਾਰ-ਵਾਰ ਆਪਣਾ ਟਿਕਾਣਾ ਬਦਲਦਾ ਰਿਹਾ, ਪਰ ਪੁਲਿਸ ਨੇ ਉਸ ਦੇ ਮੋਬਾਈਲ ਨੂੰ ਸੁਰਵੀਲੈਂਸ 'ਤੇ ਲਗਾ ਕੇ ਉਸ ਦੀ ਲੋਕੇਸ਼ਨ ਟਰੈਕ ਕੀਤੀ | ਇੰਸਪੈਕਟਰ ਰਾਮ ਦਿਆਲ ਨੇ ਦੱਸਿਆ ਕਿ ਚੌਕੀ ਇੰਚਾਰਜ ਕੁਲਦੀਪ ਕੁਮਾਰ, ਕਾਂਸਟੇਬਲ ਨੀਰਜ, ਰਵੀ ਤੇ ਸੰਦੀਪ ਦੀ ਟੀਮ ਨੇ ਮੁਲਜ਼ਮ ਨੂੰ ਆਈ. ਟੀ. ਪਾਰਕ ਕੋਲੋਂ ਘੇਰਾਬੰਦੀ ਕਰਕੇ ਕਾਬੂ ਕਰ ਲਿਆ | ਪੁਲਿਸ ਨੇ ਸ਼ੁਭਮ ਦੀ ਨਿਸ਼ਾਨਦੇਹੀ 'ਤੇ ਕਤਲ 'ਚ ਵਰਤੇ ਗਏ ਚਾਕੂ ਨੂੰ ਵੀ ਬਰਾਮਦ ਕਰ ਲਿਆ ਹੈ | ਪੁਲਿਸ ਵਲੋਂ ਅਗਲੀ ਕਾਰਵਾਈ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਸੈਦਪੁਰਾ 'ਚ ਤੇਜ਼ ਰਫ਼ਤਾਰ ਟਿੱਪਰ ਦੀ ਟੱਕਰ ਨਾਲ ਬਿਜਲੀ ਦੇ ਖੰਭੇ ਟੁੱਟੇ ਟਰਾਂਸਫਰਮਰ ਨੁਕਸਾਨਿਆ <br/> ਅਗਲੀ ਖ਼ਬਰ ਡੇਰਾਬੱਸੀ ਦੇ ਸਮਗੌਲੀ ਪਿੰਡ 'ਚ ਲੜਾਈ ਮਗਰੋਂ ਸੁੱਤੇ ਚਾਚੇ 'ਤੇ ਭਤੀਜੇ ਨੇ ਚਾਕੂ ਨਾਲ ਕੀਤਾ ਹਮਲਾ <br/>
Ad Position 24