ਚੰਡੀਗੜ੍ਹ, 23 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਚੱਲ ਰਹੇ ਰਾਸ਼ਟਰੀ ਲਾਇਬ੍ਰੇਰੀ ਹਫ਼ਤੇ ਤਹਿਤ-ਬਾਲ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਟੀ. ਐਸ. ਸੈਂਟਰਲ ਸਟੇਟ ਲਾਇਬ੍ਰੇਰੀ, ਸੈਕਟਰ 17, ਚੰਡੀਗੜ੍ਹ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਤੇ ਸਾਈਕਲਗਿਰੀ ਦੇ ਸਹਿਯੋਗ ਨਾਲ ਇਕ ਊਰਜਾਵਾਨ ਸਾਈਕਲੋਥਨ ਕਰਵਾਈ, ਜਿਸ 'ਚ ਸਕੂਲੀ ਬੱਚਿਆਂ ਸਮੇਤ 150 ਸਾਈਕਲ ਸਵਾਰਾਂ ਦੀ ਉਤਸ਼ਾਹੀ ਸ਼ਿਰਕਤ ਦੇਖਣ ਨੂੰ ਮਿਲੀ | ਸਾਈਕਲੋਥਨ ਨੂੰ ਮੁੱਖ ਮਹਿਮਾਨ ਸੁਭਾਸ਼ ਭਾਸਕਰ, ਸਕੱਤਰ, ਚੰਡੀਗੜ੍ਹ ਸਾਹਿਤ ਅਕਾਦਮੀ ਦੁਆਰਾ ਲਾਇਬ੍ਰੇਰੀ ਤੋਂ ਰਵਾਨਾ ਕੀਤਾ | ਸਾਈਕਲੋਥਨ ਨੂੰ ਜਨ ਮਾਰਗ 'ਤੇ ਸਕੱਤਰੇਤ ਤੱਕ ਤੇ ਵਾਪਸ ਆਉਂਦੇ ਹੋਏ, ਉਤਸ਼ਾਹ, ਅਨੁਸ਼ਾਸਨ ਤੇ ਭਾਈਚਾਰਕ ਭਾਵਨਾ ਨਾਲ ਭਰੇ 8 ਕਿਲੋਮੀਟਰ ਦੇ ਰਸਤੇ ਨੂੰ ਪੂਰਾ ਕੀਤੀ | ਮਹਿਮਾਨ, ਡਾ. ਸੁਨੈਨਾ ਬਾਂਸਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਤੇ ਹਿੱਸਾ ਲੈਣ ਵਾਲਿਆਂ ਨੂੰ ਪੜ੍ਹਨ ਦੀ ਖ਼ੁਸ਼ੀ ਦੇ ਨਾਲ-ਨਾਲ ਸਿਹਤਮੰਦ ਜੀਵਨ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ | ਸਮਾਗਮ ਦਾ ਇਕ ਵਿਸ਼ੇਸ਼ ਆਕਰਸ਼ਨ 'ਕਿਤਾਬਾਂ ਪੜ੍ਹਨਾ' ਵਿਸ਼ੇ 'ਤੇ ਸਾਈਕਲ ਸਜਾਵਟ ਮੁਕਾਬਲਾ ਸੀ | ਇਸ 'ਚ ਹਿੱਸਾ ਲੈਣ ਵਾਲਿਆਂ ਰਚਨਾਤਮਿਕ ਤੌਰ 'ਤੇ ਆਪਣੀਆਂ ਸਾਈਕਲਾਂ ਨੂੰ ਕਿਤਾਬਾਂ ਅਤੇ ਪੜ੍ਹਨ ਨੂੰ ਉਤਸ਼ਾਹਿਤ ਕਰਨ ਵਾਲੇ ਸੰਦੇਸ਼ਾਂ ਤੇ ਡਿਜ਼ਾਈਨਾਂ ਨਾਲ ਸਜਾਇਆ | ਸਕੂਲੀ ਬੱਚਿਆਂ ਤੇ ਵੱਡਿਆ ਦੀ ਦੋਵਾਂ ਸ਼੍ਰੇਣੀਆਂ ਵਿਚ ਇਨਾਮ ਦਿੱਤੇ ਗਏ | ਇਨ੍ਹਾਂ 'ਚ ਬਾਲਗਾਂ 'ਚ ਸੰਤੋਸ਼ ਮੇਘਵਾਲ, ਸੁਨੰਦਾ ਬੇਰੀ ਤੇ ਰੇਖਾ ਮਿੱਤਲ ਨੂੰ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਇਨਾਮ ਪ੍ਰਦਾਨ ਕੀਤਾ | ਇਸੇ ਤਰ੍ਹਾਂ ਬੱਚਿਆਂ ਦੇ ਵਰਗ 'ਚ ਜਜ਼ਲੀਨ, ਅਨਾਇਆ ਤੇ ਮਨਨ ਨੂੰ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਇਨਾਮ ਦੇ ਕੇ ਨਿਵਾਜਿਆ | ਇਸੇ ਤਰ੍ਹਾਂ ਸਰਕਾਰ ਸਕੂਲ ਸ਼ੇ੍ਰਣੀ 'ਚ ਸ਼ਿਵਰਾਮ, ਪਿ੍ਯਾਂਸ ਕੌਸ਼ਲ ਨੇ ਕ੍ਰਮਵਾਰ ਪਹਿਲਾ ਤੇ ਦੂਜੇ ਸਥਾਨ 'ਤੇ ਬਾਜ਼ੀ ਮਾਰੀ | ਇਸ ਮੌਕੇ ਰਿਪਨ, ਡਾ. ਰਾਕੇਸ਼ ਮੋਹਿੰਦਰੂ, ਰੂਪੇਸ਼ ਬਾਲੀ ਨੂੰ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਨੀਲਮ ਬਾਂਸਲ ਤੇ ਡਾ. ਨੀਜ਼ਾ ਸਿੰਘ ਨੇ ਕਿਹਾ ਕਿ ਇਸ ਸਾਈਕਲੋਥੌਨ ਦਾ ਉਦੇਸ਼ ਸਰੀਰਕ ਤੰਦਰੁਸਤੀ ਤੇ ਕਿਤਾਬਾਂ ਪੜ੍ਹਨ ਦੀ ਜੀਵਨ ਭਰ ਦੀ ਆਦਤ ਦੋਵਾਂ ਨੂੰ ਉਤਸ਼ਾਹਿਤ ਕਰਨਾ ਸੀ | ਜਿਵੇਂ ਸਾਈਕਲਿੰਗ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ, ਪੜ੍ਹਨਾ ਮਨ ਨੂੰ ਮਜ਼ਬੂਤ ਬਣਾਉਂਦਾ ਹੈ |