07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਨਾਇਬ ਸਿੰਘ ਸੈਣੀ ਨੇ ਪੰਚਕੂਲਾ 'ਚ ਸਰਸ ਆਜੀਵਿਕਾ ਮੇਲਾ-2025 ਦੇ ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ <br/>

Ad Position 21
No active advertisement
ਅਜੀਤ ਡੈਸਕ 24-11-2025
ਪੰਚਕੂਲਾ, 23 ਨਵੰਬਰ (ਕਪਿਲ)-ਸਥਾਨਕ ਸੈਕਟਰ-5 ਸਥਿਤ ਪਰੇਡ ਗਰਾਊਾਡ ਵਿਖੇ ਕਰਵਾਏ ਸਰਸ ਆਜ਼ੀਵਿਕਾ ਮੇਲਾ-2025 ਦੇ ਸਮਾਪਤੀ ਸਮਾਰੋਹ 'ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਸ ਆਜ਼ੀਵਿਕਾ ਮੇਲਾ ਸ਼ਿਲਪਕਾਰਾਂ ਤੇ ਖਰੀਦਾਰਾਂ ਨੂੰ ਇਕ ਮੰਚ 'ਤੇ ਲਿਆਉਂਦੇ ਹੋਏ ਦੇਸ਼ ਦੀ ਆਰਥਿਕ ਆਤਮਨਿਰਭਰਤਾ ਵਿਚ ਵੀ ਯੋਗਦਾਨ ਪਾਉਂਦਾ ਹੈ | ਸਾਨੂੰ ਆਪਣੇ ਸ਼ਿਲਪਕਾਰਾਂ ਵਲੋਂ ਬਣਾਈਆਂ ਚੀਜ਼ਾਂ 'ਤੇ ਮਾਣ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੇ ਉਤਪਾਦਾਂ ਨੂੰ ਪਹਿਲ ਦੇਣੀ ਚਾਹੀਦੀ ਹੈ | ਇਸ ਤਰ੍ਹਾਂ ਅਸੀਂ ਆਪਣੇ ਖੇਤਰ ਦੇ ਸ਼ਿਲਪਕਾਰਾਂ ਤੇ ਲਘੂ ਉੱਦਮੀਆਂ ਦੀ ਮਦਦ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਮਹਿਲਾ ਉੱਦਮੀ ਅਜਿਹੇ ਉਤਪਾਦ ਤਿਆਰ ਕਰਨ ਜੋ ਕੁਆਲਿਟੀ ਅਤੇ ਸ਼ਿਲਪ ਕਲਾ ਵਿਚ ਵਿਦੇਸ਼ੀ ਉਤਪਾਦਾਂ ਨੂੰ ਟੱਕਰ ਦੇ ਸਕਣ | ਇਸ ਮੌਕੇ ਮੁੱਖ ਮੰਤਰੀ ਨੇ ਵੱਖ-ਵੱਖ ਰਾਜਾਂ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ ਮੈਂਬਰਾਂ, ਸ਼ਿਲਪਕਾਰਾਂ ਅਤੇ ਕਾਰੀਗਰਾਂ ਵਲੋਂ ਲਗਾਏ ਗਏ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਉਤਪਾਦਾਂ ਵਿਚ ਰੁਚੀ ਦਿਖਾਈ | ਉਨ੍ਹਾਂ ਨੇ ਮਹਿਲਾਵਾਂ ਦੀ ਕਲਾ ਤੇ ਹੁਨਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡੀਆਂ ਭੈਣਾਂ ਸਵਦੇਸ਼ੀ ਉਤਪਾਦ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਅਤੇ 'ਵੋਕਲ ਫੋਰ ਲੋਕਲ' ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਦੇ ਰਹੀਆਂ ਹਨ | ਉਨ੍ਹਾਂ ਕਿਹਾ ਕਿ ਰੋਹਤਕ ਦੀਆਂ 250 ਤੋਂ ਵੱਧ ਮਹਿਲਾਵਾਂ ਬਲਾਕ ਪਿ੍ੰਟਿੰਗ ਅਤੇ ਰੰਗਾਈ ਦਾ ਕੰਮ ਕਰਦੀਆਂ ਹਨ | ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਦੇ ਹੱਥੋਂ ਤਿਆਰ ਉਤਪਾਦਾਂ ਨੂੰ ਵੇਚਣ ਲਈ ਸਾਰੇ ਜ਼ਿਲ੍ਹਾ ਦਫਤਰਾਂ 'ਚ ਸਾਂਝਾ ਬਾਜ਼ਾਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 10 ਸਾਂਝਾ ਬਜ਼ਾਰ ਬਣਾਏ ਜਾ ਚੁੱਕੇ ਹਨ | ਇਸ ਦੇ ਨਾਲ ਆਨਲਾਈਨ ਅਤੇ ਆਫਲਾਈਨ ਮਾਰਕੀਟਿੰਗ ਪਲੇਟਫਾਰਮ ਵੀ ਉਪਲਬਧ ਕਰਵਾਏ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ ਦੇ ਤਹਿਤ ਹੁਣ ਤੱਕ 60,554 ਐੱਸ. ਐੱਚ. ਜੀ. 'ਚ 5,98,000 ਪਰਿਵਾਰ ਜੋੜੇ ਗਏ ਹਨ | ਇਨ੍ਹਾਂ ਨੂੰ ਰਿਵਾਲਵਿੰਗ ਫੰਡ ਅਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਦੇ ਰੂਪ ਵਿਚ ਸੌਖ਼ੇ ਲੋਨ ਦਿੱਤੇ ਗਏ ਹਨ ਅਤੇ ਹੁਣ ਤੱਕ 547 ਕਰੋੜ 89 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਕਮਿਊਨਿਟੀ ਇਨਵੈਸਟਮੈਂਟ ਫੰਡ 50 ਹਜ਼ਾਰ ਤੋਂ ਵਧਾ ਕੇ 1.5 ਲੱਖ ਰੁ. ਕਰ ਦਿੱਤਾ ਹੈ ਅਤੇ ਐੱਸ. ਐੱਚ. ਜੀ. ਦੀਆਂ ਮਹਿਲਾਵਾਂ ਨੂੰ ਹੋਟਲ ਮੈਨੇਜਮੈਂਟ ਦੀ ਟ੍ਰੇਨਿੰਗ ਦਵਾਈ ਗਈ ਹੈ ਅਤੇ ਉਹ ਕਰੀਬ 380 ਕੈਂਟੀਨਾਂ ਚਲਾ ਰਹੀਆਂ ਹਨ | ਇਸ ਮੌਕੇ ਮੁੱਖ ਮੰਤਰੀ ਨੇ ਹਰਿਆਣਾ ਸਟੇਟ ਰੂਰਲ ਲਾਈਵਲੀਹੁੱਡਜ਼ ਮਿਸ਼ਨ ਦੇ ਦੋ ਆਨਲਾਈਨ ਪੋਰਟਲ ਸਵਾਪਨ ਡਿਜ਼ੀਟਲ ਗ੍ਰਾਮ ਬਾਜ਼ਾਰ ਪੋਰਟਲ ਅਤੇ ਸਾਂਝਾ ਬਾਜ਼ਾਰ ਸੇਲਜ਼ ਪੋਰਟਲ ਦੀ ਸ਼ੁਰੂਆਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੀ ਨਵੀਂ ਝੀਲ 'ਤੇ ਜਨਹਿਤ ਵਿਕਾਸ ਮੰਚ ਨੇ ਚੰਡੀਗੜ੍ਹ 'ਤੇ ਪੰਜਾਬ ਦੇ ਹੱਕ ਖ਼ਤਮ ਕਰਨ ਪ੍ਰਤੀ ਰੋਸ ਜਤਾਇਆ <br... ਅਗਲੀ ਖ਼ਬਰ ਚੰਡੀਗੜ੍ਹ 'ਚ ਲਾਇਬ੍ਰੇਰੀ ਕਿਤਾਬਾਂ ਪ੍ਰਤੀ ਪਿਆਰ ਨੂੰ ਪ੍ਰੇਰਿਤ ਕਰਨ ਲਈ ਸਾਈਕਲੋਥੋਨ ਕਰਵਾਈ <br/>
Ad Position 24