ਚੰਡੀਗੜ੍ਹ, 7 ਦਸੰਬਰ (ਬਲਜਿੰਦਰ ਸਿੰਘ ਹਾਂਡਾ)-ਵਿਦਿਆਰਥੀਆਂ ਵਿਚ ਸਰੀਰਕ ਤੰਦਰੁਸਤੀ, ਖੇਡ ਭਾਵਨਾ ਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਨ ਲਈ 'ਸਾਲਾਨਾ ਖੇਡ ਮੀਟ' ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਵਿਖੇ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਕੌਂਸਲ ਮੈਂਬਰਾਂ ਦੁਆਰਾ ਮਾਰਚ ਪਾਸਟ ਦੁਆਰਾ ਕੀਤੀ ਗਈ | ਪਿ੍ੰਸੀਪਲ ਡਾ. ਆਈਵੋਰੀਨ ਕੈਸਟੇਲਾਸ ਦੇ ਪ੍ਰੇਰਨਾਦਾਇਕ ਭਾਸ਼ਨ ਤੋਂ ਬਾਅਦ ਸਕੂਲ ਦਾ ਝੰਡਾ ਲਹਿਰਾਇਆ | ਵਿਦਿਆਰਥੀਆਂ ਦੀਆਂ ਵੱਖ-ਵੱਖ ਟੀਮਾਂ ਦੁਆਰਾ ਮਾਰਚ ਪਾਸਟ ਕੀਤਾ | ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਗੇਂਦ ਨੂੰ ਉਛਾਲਣਾ ਅਤੇ ਪਾਸ ਕਰਨਾ, ਟਾਇਰ-ਰੀਲੇਅ, ਨਿੰਬੂ ਚਮਚਾ ਦੌੜ, ਸਲੋਅ ਸਾਈਕਲਿੰਗ ਦੌੜ, ਕਲੈਕਟਿੰਗ ਕੋਨ, ਫਿਲਿੰਗ ਬਾਲਟੀ, ਬਾਂਸ ਰੀਲੇਅ, ਰੁਕਾਵਟ ਦੌੜ, ਕੇਕੜਾ ਦੌੜ, ਫਲਿੱਪਿੰਗ ਬੋਤਲ, ਰਿੰਗ ਰੀਲੇਅ, ਬੈਲੇਂਸਿੰਗ ਬਾਲ, ਬੋਰੀ ਰੀਲੇਅ, 5 ਲੱਤਾਂ ਵਾਲੀ ਦੌੜ, ਐਂਕਲ ਡਰੈਗ ਦੌੜ 100 ਮੀਟਰ, 150 ਮੀਟਰ ਤੇ 200 ਮੀਟਰ ਦੌੜ ਸ਼ਾਮਿਲ ਸਨ | ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੇ ਖੇਡਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦਾ ਜ਼ੋਰਦਾਰ ਸਵਾਗਤ ਕੀਤਾ | ਵਿਦਿਆਰਥੀਆਂ ਨੇ ਆਪਣੇ ਹੁਨਰ ਦਿਖਾਉਂਦੇ ਹੋਏ ਇਸ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਐਡੀਸ਼ਨਲ ਪਿ੍ੰਸੀਪਲ ਚੰਦਨ ਐਸ ਪਟਵਾਲ ਨੇ ਆਪਣੇ ਵਿਲੱਖਣ ਤੇ ਦਿਲਚਸਪ ਸੁਭਾਅ ਨਾਲ ਸਾਲਾਨਾ ਅਥਲੈਟਿਕ ਮੀਟ 'ਚ ਆਪਣੇ ਮਜ਼ਾਕੀਆ ਚੁਟਕਲੇ ਤੇ ਸ਼ਾਇਰੀ ਨੂੰ ਸ਼ਾਮਿਲ ਕਰਕੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ | ਡਾ. ਆਈਵੋਰੀਨ ਕੈਸਟੇਲਾਸ ਸਕੂਲ ਪਿ੍ੰਸੀਪਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਤਗਮੇ ਤੇ ਸਰਟੀਫਿਕੇਟ ਦਿੱਤੇ ਗਏ | ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ |