04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜੀ. ਐਮ. ਸੀ. ਐਚ-32 'ਚ ਅੰਗ ਦਾਨ ਨੂੰ ਉਤਸ਼ਾਹਿਤ ਕਰਨ ਲਈ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ <br/>

Ad Position 21
No active advertisement
ਪੋਸਟਰ ਮੇਕਿੰਗ ਮੁਕਾਬਲਿਆਂ 'ਚ ਹਿੱਸਾ ਲੈਂਦੇ ਹੋਏ ਐਮ. ਬੀ. ਬੀ. ਐਸ. ਦੇ ਵਿਦਿਆਰਥੀ ਤੇ ਫੈਕਲਟੀ ਮੈਂਬਰ | ਤਸਵੀਰ : ਗੁਰਿੰਦਰ ਸਿੰਘ <br/> 08-12-2025
ਚੰਡੀਗੜ੍ਹ, 7 ਦਸੰਬਰ (ਮਾਰਕੰਡਾ)-ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਸਰੀਰ ਵਿਗਿਆਨ ਵਿਭਾਗ ਦੁਆਰਾ ਜਨਤਾ ਤੇ ਐਮ. ਬੀ. ਬੀ. ਐਸ. ਵਿਦਿਆਰਥੀਆਂ ਲਈ ਜਾਗਰੂਕਤਾ ਪੈਦਾ ਕਰਨ ਖ਼ਾਤਰ ਅੰਗ ਦਾਨ/ਸਰੀਰ ਦਾਨ ਸਿਰਲੇਖ ਅਧੀਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਏ ਗਏ | ਇਸ ਮੌਕੇ ਜੱਜ ਦੀ ਭੂਮਿਕਾ ਡਾਇਰੈਕਟਰ ਪਿ੍ੰਸੀਪਲ ਪ੍ਰੋ. ਜੀ. ਪੀ. ਥਾਮੀ ਜੀ. ਐਮ. ਸੀ. ਐਚ-32 ਤੇ ਸਰੀਰ ਵਿਗਿਆਨ ਵਿਭਾਗ ਦੇ ਫੈਕਲਟੀ ਮੈਂਬਰਾਂ ਨੇ ਕੀਤੀ | ਪ੍ਰੋਫੈਸਰ ਥਾਮੀ ਨੇ ਐਮ. ਬੀ. ਬੀ. ਐਸ. ਵਿਦਿਆਰਥੀਆਂ ਨੂੰ ਸਰੀਰ ਦਾਨ ਤੇ ਅੰਗ ਦਾਨ ਮੁਹਿੰਮ ਲਈ ਉਤਸ਼ਾਹਿਤ ਵੀ ਕੀਤਾ | ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂਆਂ 'ਚੋਂ ਪਹਿਲਾ ਇਨਾਮ ਸ੍ਰੀਯਸ਼ ਰੰਜਨ ਰਾਵਤ ਨੂੰ ਦਿੱਤਾ ਗਿਆ | ਦੂਜਾ ਇਨਾਮ ਅਕਾਂਕਸ਼ਾ ਭਿਵਾਲ ਤੇ ਤੀਜਾ ਇਨਾਮ ਅਤੁਲਿਆ ਨੂੰ ਦਿੱਤਾ ਗਿਆ, ਜਿਨ੍ਹਾਂ ਨੂੰ ਡਾਇਰੈਕਟਰ ਪਿ੍ੰਸੀਪਲ ਦੁਆਰਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੇਂਟ ਜ਼ੇਵੀਅਰ ਸਕੂਲ ਚੰਡੀਗੜ੍ਹ ਵਿਖੇ ਸਾਲਾਨਾ ਖੇਡ ਮੀਟ ਕਰਵਾਈ <br/> ਅਗਲੀ ਖ਼ਬਰ ਅੰਕੁਰ ਸਕੂਲ 'ਚ 'ਵਰਲਡ ਡਾਇਵਰਸ ਐਬਿਲਟੀ ਡੇ' ਮਨਾਇਆ
Ad Position 24