ਚੰਡੀਗੜ੍ਹ, 7 ਦਸੰਬਰ (ਅਜਾਇਬ ਸਿੰਘ ਔਜਲਾ)-ਸੈਕਟਰ 17 ਅੰਡਰ ਪਾਸ ਵਿਖੇ ਇਕ ਵਿਸ਼ੇਸ਼ ਫੰਡਰੇਜ਼ਿੰਗ ਪ੍ਰਦਰਸ਼ਨੀ 'ਚ ਟਰਾਈਸਿਟੀ ਦੇ 9 ਪ੍ਰਮੁੱਖ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਬਣਾਈਆਂ ਗਈਆਂ 64 ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ ਗਈਆਂ | ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕੀਤਾ | ਇਸ ਵਿਚ 'ਉਡਾਣ 2.0' ਦੇ ਪਹਿਲੇ ਅਧਿਆਇ ਦੀ ਸ਼ੁਰੂਆਤ ਵੀ ਕੀਤੀ ਗਈ, ਜੋ ਕਿ ਦੋ ਦਿਨਾਂ ਦੀ ਪਹਿਲਕਦਮੀ ਹੈ ਜੋ ਕਿ ਐਨ. ਜੀ. ਓ. 'ਕਬਸ ਕਲੱਬ' ਦੁਆਰਾ ਨਵਜੀਵਨ ਹੈਲਥ ਸਰਵਿਸਿਜ਼ ਦੇ ਸਹਿਯੋਗ ਨਾਲ ਕੀਤੀ ਗਈ ਹੈ | ਇਹ ਪ੍ਰਦਰਸ਼ਨੀ ਉਨ੍ਹਾਂ ਸਕੂਲਾਂ ਦੇ ਵਿੱਦਿਅਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਫੰਡਰੇਜ਼ਰ ਵਜੋਂ ਕੀਤੀ ਗਈ ਸੀ ਜੋ ਆਰਥਿਕ ਤੌਰ 'ਤੇ ਕਮਜ਼ੋਰ ਤੇ ਵਾਂਝੇ ਭਾਈਚਾਰਿਆਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਦੇ ਹਨ | ਇਸ ਮੌਕੇ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਸਾਡੇ ਟਰਾਈਸਿਟੀ ਦੇ ਨੌਜਵਾਨ ਕਲਾਕਾਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਜਦੋਂ ਬੱਚੇ ਆਪਣੀ ਪ੍ਰਤਿਭਾ ਨੂੰ ਕਿਸੇ ਨੇਕ ਕੰਮ ਲਈ ਵਰਤਦੇ ਹਨ, ਤਾਂ ਉਹ ਤਬਦੀਲੀ ਦੇ ਸ਼ਕਤੀਸ਼ਾਲੀ ਏਜੰਟ ਬਣ ਜਾਂਦੇ ਹਨ | ਕਮਜ਼ੋਰ ਸਕੂਲਾਂ ਦੀ ਸਹਾਇਤਾ ਲਈ ਇਹ ਮਹੱਤਵਪੂਰਨ ਪਲੇਟਫ਼ਾਰਮ ਪ੍ਰਦਾਨ ਕਰਨ ਲਈ ਕਬਜ਼ ਕਲੱਬ ਅਤੇ ਨਵਜੀਵਨ ਹੈਲਥ ਸਰਵਿਸਿਜ਼ ਦੀ ਪ੍ਰਸ਼ੰਸਾ ਕਰਦਾ ਹਾਂ | ਕਬਜ਼ ਕਲੱਬ ਦੀ ਸੰਸਥਾਪਕ ਮੀਨੂ ਪਰਾਸ਼ਰ ਨੇ ਕਿਹਾ ਕਿ ਉਡਾਨ 2.0 ਤੋਂ ਇਕੱਠੇ ਕੀਤੇ ਗਏ ਫ਼ੰਡ ਸਿੱਧੇ ਤੌਰ 'ਤੇ ਕਬਜ਼ ਕਲੱਬ ਦੁਆਰਾ ਅਪਣਾਏ ਗਏ ਸਕੂਲਾਂ-ਬ੍ਰਾਈਟ ਸਪਾਰਕ ਸਕੂਲ, ਗ੍ਰੀਨਵੁੱਡ ਸਕੂਲ, ਏ. ਟੀ. ਐਸ. ਡੇਅਕੇਅਰ, ਸਰਕਾਰੀ ਸਕੂਲ ਅਤੇ ਕੰਡਾਲਾ ਨੂੰ ਸਹਾਇਤਾ ਦੇਣਗੇ | ਡਾ. ਮੋਨਿਕਾ ਬੀ. ਸੂਦ, ਭਾਜਪਾ, ਚੰਡੀਗੜ੍ਹ ਦੇ ਬੁੱਧੀਜੀਵੀ ਸੈੱਲ ਦੀ ਸਟੇਟ ਕਨਵੀਨਰ, ਜਿਸ ਦੀ ਸੰਸਥਾ ਨਵਜੀਵਨ ਹੈਲਥ ਸਰਵਿਸਿਜ਼ ਕਲੱਬ ਦੇ ਯਤਨਾਂ ਦਾ ਸਮਰਥਨ ਕਰਦੀ ਹੈ, ਨੇ ਕਿਹਾ ਕਿ ਪ੍ਰਾਈਵੇਟ ਸਕੂਲ ਵਾਧੂ ਸਮੱਗਰੀ ਪ੍ਰਦਾਨ ਕਰਕੇ ਕਮਜ਼ੋਰ ਸੰਸਥਾਵਾਂ ਦੀ ਬਹੁਤ ਮਦਦ ਕਰ ਰਹੇ ਹਨ | ਇਸ ਪਹਿਲਕਦਮੀ ਰਾਹੀਂ, ਸਾਡਾ ਟੀਚਾ ਕਮਿਊਨਿਟੀ-ਅਧਾਰਤ, ਲੰਬੇ ਸਮੇਂ ਦੇ ਸਹਿਯੋਗ ਦੀ ਸੰਸਕਿ੍ਤੀ ਵਿਕਸਤ ਕਰਨਾ ਹੈ | ਇਨ੍ਹਾਂ ਪੇਂਟਿੰਗਾਂ ਦਾ ਨਿਰਣਾ ਰਵਿੰਦਰ ਸ਼ਰਮਾ, ਵਾਈਸ ਚੇਅਰਮੈਨ, ਚੰਡੀਗੜ੍ਹ ਲਲਿਤ ਕਲਾ ਅਕਾਦਮੀ ਤੇ ਕਲਾਕਾਰ ਕੇ. ਆਰ. ਕੋਹਲੀ ਨੇ ਕੀਤਾ |