26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ 'ਚ ਆਰਥਿਕ ਤੇ ਕਮਜ਼ੋਰ ਵਰਗਾਂ ਲਈ ਦਾਖ਼ਲੇ ਅੱਜ ਤੋਂ

Ad Position 21
No active advertisement
ਅਜੀਤ ਡੈਸਕ 18-12-2025
ਚੰਡੀਗੜ੍ਹ, 17 ਦਸੰਬਰ (ਬਲਜਿੰਦਰ ਸਿੰਘ ਹਾਂਡਾ)- ਯੂ.ਟੀ ਚੰਡੀਗੜ੍ਹ ਦੇ ਸਕੂਲਾਂ 'ਚ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਅਤੇ ਡਿਸਐਡਵਾਟੇਜ਼ ਗਰੁੱਪ ਦੇ ਵਿਦਿਆਰਥੀਆਂ ਲਈ ਸਿੱਖਿਆਂ ਦਾ ਅਧਿਕਾਰ ਐਕਟ-2009 ਅਧੀਨ 25 ਪ੍ਰਤੀਸ਼ਤ ਸੀਟਾਂ ਰਾਖਵੀਂਆਂ ਰੱਖੀਆਂ ਗਈਆਂ ਹਨ | ਇਨ੍ਹਾਂ ਰਾਖਵਿਆਂ ਸੀਟਾਂ 'ਤੇ ਦਾਖਲਾ ਲੈਣ ਵਿਦਿਆਰਥੀ 18 ਦਸੰਬਰ ਤੋਂ ਆਪਣੇ ਵੇਰਵੇ ਆਨਲਾਈਨ ਪੋਰਟਲ 'ਤੇ ਅਪਲੋਡ ਕਰਨਗੇ | ਇਸ ਸਬੰਧ 'ਚ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਆਰਥਿਕ 'ਤੇ ਕਮਜ਼ੋਰ ਵਰਗ ਦੇ ਪਰਿਵਾਰ ਦੀ ਸਲਾਨਾ ਆਮਦਨ 1.5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਆਮਦਨ ਸਰਟੀਫਿਕੇਟ ਪੋਰਟਲ 'ਤੇ ਅੱਪਲੋਡ ਕਰਨਾ ਲਾਜ਼ਮੀ ਕੀਤਾ ਗਿਆ ਹੈ | ਡਿਸਐਡਵਾਟੇਜ਼ ਗਰੁੱਪ 'ਚ ਅਨੁਸੂਚਿਤ ਜਾਤੀ ਦੇ ਬੱਚੇ, ਅਪਾਹਜ ਬੱਚੇ, ਕੈਂਸਰ, ਥੈਲੇਸੀਮੀਆ ਜਾ ਐਚ.ਆਈ.ਵੀ ਤੋਂ ਪੀੜਤ, ਅਪਾਹਜ ਮਾਪਿਆਂ ਦੇ ਬੱਚੇ, ਅਨਾਥ, ਅਰਧ ਸੈਨਿਕ ਬੱਲਾਂ ਦੇ ਬੱਚੇ, ਡਿਊਟੀ ਦੌਰਾਨ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਬੱਚੇ ਵੀ ਸ਼ਾਮਲ ਹਨ | ਇਸ ਸਬੰਧੀ ਸਰਟੀਫਿਕੇਟ ਪੀ.ਜੀ.ਆਈ, ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32, ਸਰਕਾਰੀ ਮਲਟੀਸਪੈਸ਼ਲਿਟੀ ਹਸਪਤਾਲ ਸੈਕਟਰ-16 ਤੋਂ ਬਣਿਆ ਹੋਣਾ ਚਾਹੀਦਾ ਹੈ | ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ 'ਚ ਫਾਰਮ ਭਰਨ ਦੀ ਸਹੂਲਤ ਦਿੱਤੀ ਹੈ | ਹਰ ਸਕੂਲ ਨੂੰ ਫਾਰਮ ਭਰਨ ਲਈ 2 ਅਧਿਆਪਕ ਨਿਯੁਕਤ ਕਰਨ ਲਈ ਆਦੇਸ਼ ਦਿੱਤੇ ਗਏ ਹਨ ਅਤੇ ਸਕੂਲਾਂ 'ਚ 2 ਹੈਲਪ ਡੈਸਕ ਬਣਾਉਣ ਲਈ ਵੀ ਕਿਹਾ ਗਿਆ ਹੈ | ਦਾਖਲਾ ਲੈਣ ਵਾਲੇ ਬੱਚਿਆਂ ਨੂੰ ਆਪਣਾ ਜਨਮ ਸਰਟੀਫਿਕੇਟ , ਅਧਾਰ ਤੇ ਰਿਹਾਇਸ਼ ਸਬੰਧੀ ਸਬੂਤ ਦਾ ਸਰਟੀਫਿਕੇਟ ਅੱਪਲੋਡ ਕਰਨਾ ਹੋਵੇਗਾ | ਵਿਭਾਗ ਵਲੋਂ ਜਾਰੀ ਦਾਖਲਾ ਪ੍ਰਕਿਰਿਆ ਅਨੁਸਾਰ 18 ਦਸੰਬਰ 2025 ਤੋਂ 31 ਜਨਵਰੀ 2026 ਤੱਕ ਆਨਲਾਈਨ ਪੋਰਟਲ 'ਤੇ ਰਜਿਸਟੇ੍ਰਸ਼ਨ ਹੋਵੇਗੀ | ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਯੋਗਤਾ ਦੀ ਜਾਂਚ ਪੜਤਾਲ 1 ਫਰਵਰੀ 2026 ਤੋਂ 21 ਫਰਵਰੀ 2026 ਤੱਕ ਹੋਵੇਗੀ ਅਤੇ 25 ਫਰਵਰੀ ਨੂੰ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਚੋਣ ਸੂਚੀ ਜਾਰੀ ਕਰ ਦਿੱਤੀ ਜਾਵੇਗੀ | ਸਕੂਲ ਵਾਈਜ਼ ਦਾਖਲ ਹੋਏ ਵਿਦਿਆਰਥੀਆਂ ਦੀ ਤਸਦੀਕ 9 ਮਾਰਚ ਨੂੰ ਕੀਤੀ ਜਾਵੇਗੀ | ਸੀਟਾਂ ਖ਼ਾਲੀ ਰਹਿ ਜਾਣ ਦੀ ਸੂਰਤ 'ਚ ਦੂਸਰੀ ਚੋਣ ਸੂਚੀ 17 ਮਾਰਚ ਨੂੰ ਜਾਰੀ ਕੀਤੀ ਜਾਵੇਗੀ ਅਤੇ 24 ਮਾਰਚ ਨੂੰ ਸਕੂਲ ਵਾਈਜ਼ ਦਾਖਲ ਹੋਏ ਵਿਦਿਆਰਥੀਆਂ ਦੀ ਤਸਦੀਕ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ 22 'ਚੋਂ 12 ਸੀਟਾਂ 'ਤੇ ਮਿਲੀ ਜਿੱਤ ਅਗਲੀ ਖ਼ਬਰ ਹਰਿਆਣਾ ਕੈਬਨਿਟ ਨੇ ਹਾਂਸੀ ਨੂੰ 23ਵਾਂ ਜ਼ਿਲ੍ਹਾ ਬਣਾਉਣ ਨੂੰ ਦਿੱਤੀ ਮਨਜ਼ੂਰੀ ਦਿੱਤੀ <br/>
Ad Position 24