ਡੇਰਾਬੱਸੀ, 17 ਦਸੰਬਰ (ਗੁਰਮੀਤ ਸਿੰਘ)-ਡੇਰਾਬੱਸੀ ਹਲਕੇ ਵਿਚ ਬਲਾਕ ਸੰਮਤੀ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਮੱਠਾ ਹੁੰਗਾਰਾ ਦੇਖਣ 'ਚ ਮਿਲਿਆ | ਇਨ੍ਹਾਂ ਚੋਣਾਂ ਵਿਚ ਕੁੱਲ 22 ਜ਼ੋਨਾਂ ਵਿਚੋਂ ਆਮ ਆਦਮੀ ਪਾਰਟੀ ਦੇ ਸਿਰਫ਼ 12 ਉਮੀਦਵਾਰ ਜੇਤੂ ਰਹੇ, ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕਰਦਿਆਂ 22 ਵਿਚੋਂ ਅੱਠ ਸੀਟਾਂ 'ਤੇ ਜਿੱਤ ਹਾਸਲ ਕੀਤੀ ਅਤੇ ਅਕਾਲੀ ਦਲ ਨੂੰ ਦੋ ਸੀਟਾਂ 'ਤੇ ਹੀ ਸਬਰ ਕਰਨਾ ਪਿਆ, ਜਦਕਿ ਭਾਜਪਾ ਅਤੇ ਬਸਪਾ ਖਾਤਾ ਖੋਲ੍ਹਣ ਵਿਚ ਨਾਕਾਮ ਰਹੇ | ਭਾਜਪਾ ਪਹਿਲੀ ਵਾਰ ਇਕੱਲੇ ਹੀ ਬਲਾਕ ਸੰਮਤੀ ਚੋਣਾਂ ਵਿਚ ਮੈਦਾਨ ਵਿਚ ਉੱਤਰੀ ਸੀ ਜਿਸਨੇ 22 ਵਿਚੋਂ 20 ਜ਼ੋਨਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸੀ | ਅੱਜ ਸਵੇਰੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਸ਼ਾਮ ਕਰੀਬ 6 ਵਜ਼ੇ ਤੱਕ ਚੱਲਦੀ ਰਹੀ | ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੀ ਸਮਗੋਲੀ ਜ਼ੋਨ ਤੋਂ ਗੀਤਾ ਰਾਣੀ, ਹੰਡੇਸਰਾ ਤੋਂ ਨਵਨੀਤ ਸਿੰਘ, ਪੰਡਵਾਲਾ ਤੋਂ ਬਲਜੀਤ ਕੌਰ, ਪਰਾਗਪੁਰ ਤੋਂ ਪੁਸ਼ਪਾ, ਜਵਾਹਰਪੁਰ ਤੋਂ ਜਸਵਿੰਦਰ ਕੌਰ, ਖੇੜੀ ਗੁੱਜਰਾਂ ਤੋਂ ਰਾਜ ਰਾਣੀ, ਤਿ੍ਵੇਦੀ ਕੈਂਪ ਤੋਂ ਪ੍ਰਦੀਪ ਕੁਮਾਰ, ਅਮਲਾਲਾ ਤੋਂ ਪਰਮਜੀਤ ਕੌਰ, ਚਡਿਆਲਾ ਤੋਂ ਅਲਕਾ ਰਾਣੀ, ਭਾਗਸੀ ਤੋਂ ਮਨਜੀਤ ਕੌਰ, ਸਰਸੀਣੀ ਤੋਂ ਸੁਰਿੰਦਰ ਕੌਰ, ਗੁਰੂ ਨਾਨਕ ਕਾਲੋਨੀ ਤੋਂ ਮੁਕੇਸ਼ ਕੁਮਾਰ ਜੇਤੂ ਰਹੇ | ਇਸੇ ਤਰ੍ਹਾਂ ਕਾਂਗਰਸ ਦੇ ਬਸੌਲੀ ਜ਼ੋਨ ਤੋਂ ਬਲਕਾਰ ਸਿੰਘ, ਕੂੜਾਂਵਾਲਾ ਤੋਂ ਸੀਮਾ ਦੇਵੀ, ਮਲਕਪੁਰ ਤੋਂ ਰਘਬੀਰ ਸਿੰਘ, ਰਾਣੀ ਮਾਜਰਾ ਤੋਂ ਦਲਬੀਰ ਸਿੰਘ, ਭਾਂਖਰਪੁਰ ਤੋਂ ਊਧਮ ਸਿੰਘ, ਜਿਓਲੀ ਤੋਂ ਨਸੀਬ ਸਿੰਘ, ਖੇਲ੍ਹਣ ਤੋਂ ਮੋਹਨ ਸਿੰਘ, ਧਰਮਗੜ੍ਹ ਤੋਂ ਕਿਰਪਾਲ ਸਿੰਘ ਜੇਤੂ ਰਹੇ, ਜਦਕਿ ਅਕਾਲੀ ਦਲ ਦੇ ਝਰਮੜੀ ਤੋਂ ਉਮੀਦਵਾਰ ਹਰਪ੍ਰੀਤ ਕੌਰ ਅਤੇ ਹਮਾਂਯੂਪੁਰ ਤੋਂ ਗੁਰਜੀਤ ਸਿੰਘ ਜੇਤੂ ਰਹੇ | ਅੱਜ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਪੁੱਤਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਆਪਣੇ ਉਮੀਦਵਾਰਾਂ ਨਾਲ ਡਟੇ ਰਹੇ | ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਅੱਠ ਉਮੀਦਵਾਰ ਜੇਤੂ ਰਹੇ, ਪ੍ਰੰਤੂ ਜੇਕਰ ਇਹ ਚੋਣਾਂ ਨਿਰਪੱਖ ਹੁੰਦੀਆਂ ਤਾਂ ਕਾਂਗਰਸ ਹੁੰਝਾ ਫੇਰ ਜਿੱਤ ਹਾਸਲ ਕਰਦੀ | ਉਨ੍ਹਾਂ ਕਿਹਾ ਕਿ ਇਹ ਚੋਣਾਂ ਸਾਬਿਤ ਕਰਦੀਆਂ ਹਨ ਕਿ ਲੋਕ ਇਸ ਪਾਰਟੀ ਤੋਂ ਅੱਕੇ ਹੋਏ ਹਨ ਅਤੇ ਕਾਂਗਰਸ ਦੀ ਅਗਵਾਈ ਹੇਠ ਅਗਲੀ ਸਰਕਾਰ ਬਣਾਉਣਗੇ | ਇਸ ਦੌਰਾਨ ਅਕਾਲੀ ਦਲ ਦੇ (ਬਾਕੀ ਸਫ਼ਾ 8 'ਤੇ)