ਚੰਡੀਗੜ੍ਹ, 21 ਦਸੰਬਰ (ਅਜਾਇਬ ਸਿੰਘ ਔਜਲਾ)ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ 'ਚ 'ਸੱਭਿਆਚਾਰਕ ਰੰਗ' ਨਾਂਅ ਹੇਠ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ | ਚੌਥੀ, ਪੰਜਵੀਂ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਦੀਆਂ ਅਮੀਰ ਪਰੰਪਰਾਵਾਂ ਤੇ ਸਮਕਾਲੀ ਪ੍ਰਗਟਾਵੇ ਦੀ ਵਿਭਿੰਨਤਾ ਦਾ ਜਸ਼ਨ ਮਨਾਉਣਾ ਰਿਹਾ | ਪ੍ਰੋਗਰਾਮ ਵਿਚ ਲੋਕ ਨਾਚ, ਆਧੁਨਿਕ ਨਾਚ ਤੇ ਗਾਇਕੀ ਸਮੇਤ ਕਈ ਤਰ੍ਹਾਂ ਦੇ ਪ੍ਰਦਰਸ਼ਨ ਪੇਸ਼ ਕੀਤੇ ਗਏ | ਪ੍ਰੋਗਰਾਮ ਦਾ ਸੰਚਾਲਨ ਸੋਨੀਆ ਸਿੰਘ ਤੇ ਸ੍ਰੀਮਤੀ ਰੋਜ਼ਾਲੀਨ ਡੇਵਿਡ ਦੁਆਰਾ ਕੀਤਾ | ਸੰਗੀਤਕ ਪੇਸ਼ਕਾਰੀ ਤੋਂ ਬਾਅਦ, ਮੁੱਖ ਮਹਿਮਾਨ, ਰੈਵਰੈਂਡ ਫਾਦਰ ਰੌਬਰਟ ਫਰਨਾਂਡੇਜ਼ ਤੇ ਵਿਸ਼ੇਸ਼ ਮਹਿਮਾਨ, ਸ੍ਰੀਮਤੀ ਸ਼ਵੇਤਾ ਗੁਪਤਾ, ਬ੍ਰਾਂਚ ਮੈਨੇਜਰ, ਆਈ. ਸੀ. ਆਈ. ਸੀ. ਆਈ., ਸੈਕਟਰ 44, ਚੰਡੀਗੜ੍ਹ ਤੇ ਵਰਿੰਦਰ ਕੁਮਾਰ, ਸੀਨੀਅਰ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਸੈਕਟਰ 44, ਚੰਡੀਗੜ੍ਹ ਦਾ ਰਸਮੀ ਸਵਾਗਤ ਕੀਤਾ | 'ਸੱਭਿਆਚਾਰਕ ਰੰਗ' ਪ੍ਰੋਗਰਾਮ ਨੇ ਇਕ ਵਾਰ ਫਿਰ ਸੇਂਟ ਜ਼ੇਵੀਅਰ ਦੀ ਸੰਪੂਰਨ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕੀਤਾ, ਜੋ ਕਿ ਅਕਾਦਮਿਕ ਉੱਤਮਤਾ ਨੂੰ ਜੀਵੰਤ ਸਹਿ-ਪਾਠਕ੍ਰਮ ਗਤੀਵਿਧੀਆਂ ਨਾਲ ਜੋੜਦਾ ਹੈ | ਵਿਦਿਆਰਥੀਆਂ ਦੁਆਰਾ ਨਿੱ੍ਰਤ ਪੇਸ਼ਕਾਰੀ 'ਵਾਈਬ੍ਰੈਂਟ' ਨੇ ਦਰਸ਼ਕਾਂ ਨੂੰ ਮੋਹਿਤ ਕੀਤਾ | ਛੇਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਇਕ ਹੋਰ ਨਿ੍ੱਤ ਪੇਸ਼ਕਾਰੀ, 'ਫਿਊਜ਼ਨ ਫਰੈਂਜ਼ੀ' ਨੇ ਦਰਸ਼ਕਾਂ ਨੂੰ ਮੋਹਿਆ | ਵਧੀਕ ਪਿ੍ੰਸੀਪਲ ਚੰਦਨ ਐਸ. ਪੀ. ਪਟਵਾਲ ਨੇ ਧੰਨਵਾਦ ਮਤਾ ਪੇਸ਼ ਕੀਤਾ | ਸਕੂਲ ਦੇ ਗਾਇਕੀ ਤੇ ਸੰਗੀਤ ਦੇ ਸੁਮੇਲ 'ਚ 'ਕਿ੍ਸਮਸ ਮੇਡਲੇ' ਪੇਸ਼ ਕਰਕੇ ਵਾਹਵਾ ਖੱਟੀ | ਪਿ੍ੰਸੀਪਲ ਡਾ. ਆਈਵੋਰੀਨ ਕੈਸਟਲਜ਼ ਨੇ ਹਿੱਸਾ ਲੈਣ ਵਾਲਿਆਂ ਦੇ ਉਤਸ਼ਾਹ ਤੇ ਸਿਰਜਣਾਤਮਕਤਾ ਦੀ ਪ੍ਰਸ਼ੰਸਾ ਕੀਤੀ |