08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਚੰਡੀਗੜ੍ਹ ਸਾਹਿਤ ਅਕੈਡਮੀ ਵਲੋਂ ਨਿਰਦੇਸ਼ਕ ਤੇ ਨਾਟਕਕਾਰ ਅਜ਼ਲ ਦੋਸਾਂਝ ਨਾਲ ਰੁਬਰੂ ਸਮਾਰੋਹ

Ad Position 21
No active advertisement
ਅਜੀਤ ਡੈਸਕ 22-12-2025
ਚੰਡੀਗੜ੍ਹ, 21 ਦਸੰਬਰ (ਅਜਾਇਬ ਸਿੰਘ ਔਜਲਾ)–ਚੰਡੀਗੜ੍ਹ ਸਾਹਿਤ ਅਕੈਡਮੀ ਨੇ ਸੈਕਟਰ 17 ਚੰਡੀਗੜ੍ਹ ਵਿਖੇ ਟੀ. ਐਸ. ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਉੱਘੇ ਨਿਰਦੇਸ਼ਕ ਅਤੇ ਨਾਟਕਕਾਰ ਅਜ਼ਲ ਦੋਸਾਂਝ ਨਾਲ ਰੁਬਰੂ ਸਮਾਰੋਹ ਕਰਵਾਇਆ | ਡਾ. ਨੀਜ਼ਾ ਸਿੰਘ ਵਲੋਂ ਮਹਿਮਾਨਾਂ ਦਾ ਸਵਾਗਤ ਕੀਤਾ | ਡਾ. ਮਨਮੋਹਨ ਸਿੰਘ ਚੇਅਰਮੈਨ ਚੰਡੀਗੜ੍ਹ ਸਾਹਿਤ ਅਕੈਡਮੀ ਨੇ ਅਜ਼ਲ ਦੋਸਾਂਝ ਤੇ ਸਾਰੇ ਮਹਿਮਾਨਾਂ ਨੂੰ ਸਰੋਤਿਆਂ ਨਾਲ ਜਾਣ-ਪਛਾਣ ਕਰਵਾਈ | ਅਜ਼ਲ ਦੋਸਾਂਝ ਉੱਘੇ ਨਿਰਦੇਸ਼ਕ ਅਤੇ ਨਾਟਕਕਾਰ ਮੋਂਟਰੀਅਲ ਕੈਨੇਡਾ ਵਿਖੇ ਥੀਏਟਰ ਅਧਿਐਨ ਦੇ ਤਜ਼ਰਬਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਨਾਟਕ 'ਚ ਉਨ੍ਹਾਂ ਦੀ ਪਹਿਲੀ ਭੂਮਿਕਾ ਉਦੋਂ ਸੀ ਜਦੋਂ ਉਹ ਬੱਚੇ ਸਨ | ਬਚਪਨ ਵਿਚ ਉਹ ਗੁਰਸ਼ਰਨ ਭਾਜੀ ਦੇ ਨਾਟਕ ਦੇਖਦੇ ਸਨ | ਇਨ੍ਹਾਂ ਦਿਨਾਂ 'ਚ ਉਹ ਨਿਊਫਿਨਲੈਂਡ ਵਿਚ ਰਹਿੰਦੇ ਹਨ ਜਿਥੇ 90 ਫੀਸਦੀ ਆਬਾਦੀ ਗੋਰੇ ਲੋਕਾਂ ਦੀ ਹੈ ਅਤੇ ਉਹ ਆਮ ਲੋਕਾਂ ਲਈ ਨਾਟਕਾਂ ਵਿਚ ਵੱਡੀ ਭੂਮਿਕਾ ਨਿਭਾਉਣਾ ਚਾਹੁੰਦੇ ਸਨ | ਨਾਟਕਕਾਰ ਡਾ. ਸਾਹਿਬ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਥੀਏਟਰ ਨਿਰਾਸ਼ ਲੋਕਾਂ ਦਾ ਕੰਮ ਨਹੀਂ ਹੈ, ਸਗੋਂ ਇਸ ਨੂੰ ਖੁਸ਼ੀ ਨਾਲ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਅਜ਼ਲ ਦੀ ਪ੍ਰਸ਼ੰਸਾ ਕੀਤੀ ਕਿ ਉਹ ਇਸ ਨੂੰ ਖੁਸ਼ੀ ਵਜੋਂ ਲੈ ਕੇ ਕਰਦੇ ਹਨ | ਡਾ. ਪਾਲੀ ਭੁਪਿੰਦਰ ਪੀ. ਯੂ. ਦੇ ਐਸੋਸੀਏਟ ਪ੍ਰੋਫੈਸਰ ਤੇ ਉੱਘੇ ਨਿਰਦੇਸ਼ਕ ਅਤੇ ਨਾਟਕਕਾਰ ਨੇ ਇਸ ਮੌਕੇ 'ਤੇ ਕਿਹਾ ਕਿ ਥੀਏਟਰ ਵਾਲਿਆਂ ਦੀਆਂ ਸਮੱਸਿਆਵਾਂ ਪੂਰੀ ਦੁਨੀਆ ਵਿਚ ਇੱਕੋ ਜਿਹੀਆਂ ਹਨ, ਫੰਡਿੰਗ ਤੇ ਦਰਸ਼ਕਾਂ ਦੀ ਸਮੱਸਿਆ ਆਦਿ | ਉਨ੍ਹਾਂ ਨੇ ਅਜ਼ਲ ਨੂੰ ਕੈਨੇਡਾ ਵਿਚ ਥੀਏਟਰ ਚੁਣਨ ਲਈ ਵਧਾਈ ਦਿੱਤੀ | ਉਨ੍ਹਾਂ ਇਹ ਵੀ ਕਿਹਾ ਕਿ ਮੋਹਨ ਰਾਕੇਸ਼ ਅਤੇ ਬਲਵੰਤ ਗਾਰਗੀ ਦੇ ਨਾਟਕ ਖੇਡੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖਣਾ ਚਾਹੀਦਾ ਹੈ | ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਆਤਮਜੀਤ ਨਾਟਕਕਾਰ ਤੇ ਥੀਏਟਰ ਸ਼ਖ਼ਸੀਅਤ ਨੇ ਕੀਤੀੇ | ਡਾ. ਮਨਮੋਹਨ ਸਿੰਘ ਚੇਅਰਮੈਨ ਚੰਡੀਗੜ੍ਹ ਸਾਹਿਤ ਅਕੈਡਮੀ ਦੀ ਇਸ ਤਰ੍ਹਾਂ ਦੇ ਸਾਹਿਤਕ ਸਮਾਗਮਾਂ ਦਾ ਪ੍ਰਬੰਧ ਕਰਨ ਲਈ ਵੀ ਸ਼ਲਾਘਾ ਕੀਤੀ | ਸੁਭਾਸ਼ ਭਾਸਕਰ ਸਕੱਤਰ ਚੰਡੀਗੜ੍ਹ ਸਾਹਿਤ ਅਕੈਡਮੀ ਦੁਆਰਾ ਧੰਨਵਾਦੀ ਸ਼ਬਦ ਕਹਿ ਕੇ ਸਮਾਰੋਹ ਨੂੰ ਬੇਹੱਦ ਸਫ਼ਲ ਕਰਾਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ ਵਲੋਂ ਸਕੂਲ ਕੈਂਪਸ 'ਚ ਅਥਲੈਟਿਕਸ ਮੀਟ ਕਰਵਾਈ ਅਗਲੀ ਖ਼ਬਰ ਸੈਕਟਰੀ ਸਕੂਲ ਸਿੱਖਿਆ ਪੰਜਾਬ ਨੇ ਬੂਥਗੜ੍ਹ ਹਾਈ ਸਕੂਲ ਨੂੰ ਕੀਤਾ ਉਤਸ਼ਾਹਿਤ
Ad Position 24