17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

'ਆਪ' ਤੇ ਕਾਂਗਰਸ ਪਾਰਟੀ ਰਾਜਨੀਤੀ ਤਹਿਤ ਲੋਕਹਿਤ 'ਚ ਲਿਆਂਦੇ ਬਿੱਲ ਦਾ ਕਰ ਰਹੀਆਂ ਵਿਰੋਧ-ਨਰਿੰਦਰ ਰਾਣਾ <br/>

Ad Position 21
No active advertisement
ਅਜੀਤ ਡੈਸਕ 23-12-2025
ਖਰੜ, 22 ਦਸੰਬਰ (ਗੁਰਮੁੱਖ ਸਿੰਘ ਮਾਨ)-ਭਾਜਪਾ ਪੰਜਾਬ ਦੇ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 'ਵਿਕਸਿਤ ਭਾਰਤ-ਜੀ ਰਾਮ ਜੀ ਬਿੱਲ' ਰੁਜ਼ਗਾਰ ਗਰੰਟੀ ਨੂੰ ਵਧਾ ਕੇ, ਸਥਾਨਕ ਯੋਜਨਾਬੰਦੀ ਨੂੰ ਲਾਗੂ ਕਰਕੇ, ਕਾਮਿਆਂ ਦੀ ਸੁਰੱਖਿਆ ਤੇ ਖੇਤੀਬਾੜੀ ਪੈਦਾਵਾਰ ਦੇ ਵਿਚ ਸੰਤੁਲਨ ਬਣਾ ਕੇ, ਯੋਜਨਾਵਾਂ ਨੂੰ ਏਕੀਕਿ੍ਤ ਕਰਕੇ, ਫਰੰਟਲਾਈਨ ਸਮਰੱਥਾ ਨੂੰ ਮਜ਼ਬੂਤ ਕਰਕੇ ਸ਼ਾਸਨ-ਵਿਵਸਥਾ ਦਾ ਆਧੁਨਿਕੀਕਰਨ ਕਰਕੇ ਪੇਂਡੂ ਜੀਵਨ-ਨਿਰਬਾਹ ਵਿਚ ਬਦਲਾਅ ਲਿਆਉਣ ਦਾ ਟੀਚਾ ਰੱਖਿਆ ਹੈ | ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਰਾਹੀਂ ਜਿਥੇ ਇਕ ਕਾਮੇ ਨੂੰ ਸਾਲ 'ਚ ਸਿਰਫ 100 ਦਿਨ ਕੰਮ ਮਿਲਦਾ ਸੀ, ਉਥੇ ਹੀ ਹੁਣ ਉਨ੍ਹਾਂ ਕਾਮਿਆ ਨੂੰ 125 ਦਿਨ ਕੰਮ ਮਿਲੇਗਾ ਤੇ ਦਿਹਾੜੀ ਵਜੋਂ 250 ਰੁ. ਪ੍ਰਤੀ ਦਿਨ ਦੀ ਥਾਂ 'ਤੇ 400 ਰੁ. ਦਿੱਤੇ ਜਾਣਗੇ | ਇਸ ਤੋਂ ਇਲਾਵਾ ਖੇਤੀਵਾੜੀ ਤੇ ਫਸਲ ਦੇ ਸਮੇਂ ਜੋ ਕੰਮ ਕਰਨਾ ਜ਼ਰੂਰੀ ਹੁੰਦਾ ਸੀ, ਉਸ 'ਤੇ ਵੀ ਸੋਧ ਕਰਦੇ ਹੋਏ ਖੇਤੀਬਾੜੀ ਦੇ ਕੰਮ ਨੂੰ ਪਹਿਲ ਦਿੱਤੀ ਗਈ ਹੈ | ਇਸ ਸਭ ਤੋਂ ਵੀ ਵੱਡੀ ਇਕ ਹੋਰ ਗੱਲ ਕਿ ਹਰ ਕੰਮ ਦੀ ਜੀ. ਪੀ. ਐਸ. ਰਾਹੀਂ ਨਿਗਰਾਨੀ ਰੱਖਣ ਦੀ ਗੱਲ ਵੀ ਕਹੀ ਗਈ ਹੈ ਤਾਂ ਜੋ ਹਰ ਇਕ ਲੋੜਵੰਦ ਕਾਮੇ ਨੂੰ ਕੰਮ ਮਿਲ ਸਕੇ ਤੇ ਪਹਿਲਾਂ ਜੋ ਜਾਲੀ ਤਰੀਕਿਆਂ ਨਾਲ ਹਾਜ਼ਰੀਆਂ ਲਗਾਈਆਂ ਜਾਂਦੀਆਂ ਸਨ, ਉਸ ਨੂੰ ਰੋਕਿਆ ਜਾ ਸਕੇ | ਰਾਣਾ ਨੇ ਇਹ ਵੀ ਦੱਸਿਆ ਕਿ 'ਵਿਕਸਿਤ ਭਾਰਤ-ਜੀ ਰਾਮ ਜੀ' ਸਕੀਮ 'ਚ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ 60 : 40 ਦੀ ਰੇਸ਼ੋ ਨਾਲ ਭਾਗੀਦਾਰੀ ਹੋਵੇਗੀ | ਉਨ੍ਹਾਂ 'ਆਪ' ਤੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਵਲੋਂ ਲੋਕਹਿੱਤ ਨੂੰ ਛਿੱਕੇ ਟੰਗ ਕੇ ਸਿਰਫ ਵੋਟਾਂ ਦੀ ਰਾਜਨੀਤੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਦੇ ਲੋਕਹਿੱਤ 'ਚ ਲਿਆਂਦੇ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬਾ ਭਾਜਪਾ ਵਲੋਂ ਇਸ 'ਵਿਕਸਿਤ ਭਾਰਤ-ਜੀ ਰਾਮ ਜੀ' ਸਕੀਮ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਤੇ ਲੋਕਾਂ ਨੂੰ ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਤੇ ਕਾਰ ਦਰਮਿਆਨ ਵਾਪਰੇ ਹਾਦਸੇ 'ਚ ਵਿਅਕਤੀ ਦੀ ਮੌਤ ਅਗਲੀ ਖ਼ਬਰ ਸੀਪੀ67 ਮਾਲ ਵਲੋਂ ਟ੍ਰਾਈਸਿਟੀ 'ਚ ਸ਼ਾਨਦਾਰ ਕਿ੍ਸਮਸ ਜਸ਼ਨਾਂ ਦਾ ਉਦਘਾਟਨ
Ad Position 24