ਪੰਚਕੂਲਾ, 23 ਦਸੰਬਰ (ਕਪਿਲ)-ਪੰਚਕੂਲਾ ਦੇ ਸੈਕਟਰ-5 ਸਥਿਤ ਪਰੇਡ ਗਰਾਊਾਡ ਵਿਖੇ ਜਾਰੀ ਸਵਦੇਸ਼ੀ ਮਹਾਂਉਤਸਵ 2025 'ਚ ਰਾਜ ਸਭਾ ਮੈਂਬਰ ਕਾਰਤਿਕੇ ਸ਼ਰਮਾ ਨੇ ਸ਼ਿਰਕਤ ਕਰਦਿਆਂ ਹਰਿਆਣਾ ਦੇ ਪੁਰਾਤਨ ਸਮਾਜ ਦੀ ਝਲਕ ਵੇਖੀ | ਇਸ ਦੇ ਨਾਲ ਹੀ ਉਨ੍ਹਾਂ ਸਵਦੇਸ਼ੀ ਨੂੰ ਉਤਸ਼ਾਹਿਤ ਕਰਨ ਲਈ ਲਗਾਏ ਵੱਖ-ਵੱਖ ਕਿਸਮ ਦੇ ਸਟਾਲਾਂ ਦਾ ਨਿਰੀਖਣ ਕੀਤਾ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੁੰਦਰ ਸਵਦੇਸ਼ੀ ਮੇਲਾ ਹੈ ਤੇ ਪਹਿਲੇ ਦਿਨ ਹੀ 40 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ | ਇਥੇ ਹਰਿਆਣਾ ਦੀ ਵਿਰਾਸਤ ਤੇ ਸਾਡੀ ਸੰਸਕਿ੍ਤੀ ਦੀ ਸੁੰਦਰ ਝਲਕ ਵੇਖਣ ਨੂੰ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੋ ਸੱਦਾ ਦਿੱਤਾ ਗਿਆ ਹੈ, ਉਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਮੇਲੇ 'ਚ ਛੋਟੇ ਉਦਯੋਗਪਤੀਆਂ ਵਲੋਂ ਬਣਾਈਆਂ ਗਈਆਂ ਵਸਤੂਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਅੱਜ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕ ਵਿਵਸਥਾ ਬਣ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ, ਇਸ ਨਾਲ ਉਨ੍ਹਾਂ ਲੋਕਾਂ ਨੂੰ ਉਤਸ਼ਾਹ ਮਿਲਦਾ ਹੈ, ਜੋ ਕਿ ਪਿੱਛੇ ਰਹਿ ਜਾਂਦੇ ਹਨ | ਇਸੇ ਦੌਰਾਨ ਮਗਨਰੇਗਾ ਨਾਲ ਸੰਬੰਧਤ ਨਵੇਂ ਲਿਆਂਦੇ ਗਏ ਬਿੱਲ ਬਾਰੇ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਮਗਨਰੇਗਾ ਦਾ ਨਾਂਅ ਬਦਲ ਕੇ 'ਜੀ ਰਾਮ ਜੀ' ਰੱਖਿਆ ਗਿਆ ਹੈ, ਜਦਕਿ ਮਗਨਰੇਗਾ ਦੇ ਦਿਨ ਵਧਾ ਕੇ 125 ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਵੀ ਭਗਵਾਨ ਸ੍ਰੀ ਰਾਮ ਦੇ ਅਨੁਯਾਈ ਸਨ ਅਤੇ ਜੇਕਰ ਉਹ ਜਿਊਾਦੇ ਹੁੰਦੇ ਤਾਂ ਉਨ੍ਹਾਂ ਨੂੰ ਵੀ ਇਸ 'ਤੇ ਕੋਈ ਇਤਰਾਜ਼ ਨਹੀਂ ਹੋਣਾ ਸੀ |