02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਸੈਮੀਨਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਚੰਡੀਗੜ੍ਹ, 27 ਦਸੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਸਾਹਿਤ ਵਿਗਿਆਨ ਕੇਂਦਰ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ, ਸੈਕਟਰ 16 ਦੇ ਵਿਹੜੇ 'ਚ 2025 ਦਾ ਪੰਜਾਬੀ ਸਾਹਿਤ ਮੁੱਲ ਤੇ ਮੁਲਾਂਕਣ' ਦੇ ਸੈਮੀਨਾਰ ਦੇ ਦੂਜੇ ਦਿਨ 'ਨਾਵਲ ਤੇ ਕਹਾਣੀ, ਅਧਾਰਿਤ ਸੀ ਜੋ ਚੰਗੀਆਂ ਪੈੜਾਂ ਛੱਡਣ 'ਚ ਸਫ਼ਲ ਰਿਹਾ | ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਅਕਾਦਮੀ ਦੇ ਸਕੱਤਰ ਡਾ. ਅਮਰਜੀਤ ਨੇ ਸੈਮੀਨਾਰ ਦਾ ਮਨੋਰਥ ਦੱਸਦੇ ਹੋਏ ਨਾਵਲ ਦੇ ਰੂਪਕ ਪੱਖ 'ਤੇ ਗੱਲ ਕੀਤੀ | ਉਪਰੰਤ ਨਾਵਲ 'ਤੇ ਬੋਲਦੇ ਹੋਏ ਮੁੱਖ ਬੁਲਾਰੇ ਡਾ. ਸਤਵੀਰ ਸਿੰਘ ਨੇ ਕਿਹਾ ਕਿ 2025 'ਚ ਗਿਣਾਤਮਕ ਪੱਧਰ 'ਤੇ ਜ਼ਿਆਦਾ ਤੇ ਗੁਣਾਤਮਕ ਪੱਧਰ 'ਤੇ ਘੱਟ ਨਾਵਲ ਪ੍ਰਕਾਸ਼ਿਤ ਹੋਏ ਨੇ | ਉਨ੍ਹਾਂ ਨੇ ਸਾਰੇ ਨਾਵਲਾਂ ਦਾ ਵਰਗੀਕਰਨ ਕਰਕੇ ਵਿਸ਼ਲੇਸ਼ਣ ਕੀਤਾ | ਇਸ ਤੋਂ ਬਾਅਦ 2025 ਦੀ ਕਹਾਣੀ 'ਤੇ ਗੱਲ ਕਰਦੇ ਹੋਏ ਉੱਘੇ ਆਲੋਚਕ ਨਿਰੰਜਣ ਬੋਹਾ ਨੇ ਕਿਹਾ ਇਸ ਸਾਲ ਰੂਪ ਤੇ ਸ਼ੈਲੀ ਪੱਖੋਂ ਨਵੇਂ ਮੁਹਾਂਦਰੇ ਦੀਆਂ ਕਹਾਣੀਆਂ ਪ੍ਰਕਾਸ਼ਿਤ ਹੋਈਆਂ ਨੇ | ਉਨ੍ਹਾਂ ਛੇ ਕਹਾਣੀਆਂ ਸੰਗ੍ਰਹਿਆਂ ਤੇ ਚਾਲੀ ਪਰਚਿਆਂ 'ਚ ਛਪੀਆਂ ਕਹਾਣੀਆਂ ਦਾ ਖੂਬਸੂਰਤ ਵਿਸ਼ਲੇਸ਼ਣ ਕੀਤਾ | ਉਨ੍ਹਾਂ ਕਿਹਾ ਕਿ ਪੁਰਾਣੇ ਕਹਾਣੀਕਾਰਾਂ ਨਾਲੋਂ ਨਵੇਂ ਕਹਾਣੀਕਾਰਾਂ ਦਾ ਇਸ ਸਾਲ ਜ਼ਿਆਦਾ ਬੋਲਬਾਲਾ ਰਿਹਾ | ਸਮਾਗਮ ਦੇ ਅਗਲੇ ਭਾਗ 'ਚ ਖੋਜਾਰਥੀਆਂ ਨੇ ਮਹੱਤਵਪੂਰਨ ਸਵਾਲ ਪੁੱਛੇ ਤੇ ਵਿਦਵਾਨਾਂ ਨੇ ਜਵਾਬ ਦਿੱਤੇ | ਉਪਰੰਤ ਪ੍ਰਧਾਨਗੀ ਮੰਡਲ 'ਚੋਂ ਡਾ. ਯੋਗਰਾਜ ਨੇ ਨਾਵਲ ਦੇ ਧੜਾਧੜ ਛੱਪਣ 'ਤੇ ਚਿੰਤਾ ਜ਼ਾਹਿਰ ਕੀਤੀ | ਅੱਜ ਦੇ ਮੁੱਖ ਮਹਿਮਾਨ ਕਹਾਣੀਕਾਰਾ ਦੀਪਤੀ ਬਬੂਟਾ ਨੇ ਛੱਪ ਰਹੀਆਂ ਕਹਾਣੀਆਂ ਦੇ ਗ਼ਲਤ ਸ਼ਬਦ-ਜੋੜਾਂ 'ਤੇ ਚਿੰਤਾ ਜ਼ਾਹਿਰ ਕੀਤੀ | ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਨਾਵਲ ਦੀ ਸਿਰਜਣਾ ਤੇ ਕਲਾ ਪਰਿਸ਼ਦ ਭਵਿੱਖਮੁਖੀ ਕਾਰਜਾਂ 'ਤੇ ਚਾਨਣਾ ਪਾਇਆ | ਉੱਘੇ ਕਹਾਣੀਕਾਰ ਬਲੀਜੀਤ ਨੇ ਕਿਹਾ ਕਿ ਤਜਰਬੇ ਤੋਂ ਬਿਨਾਂ ਕੁਝ ਨਹੀਂ ਲਿਖਿਆ ਜਾ ਸਕਦਾ | ਆਖ਼ਰ 'ਚ ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਸਮਾਗਮ ਦੇ ਕੋਆਰਡੀਨੇਟਰ ਤੇ ਸ਼ਾਇਰ ਜਗਦੀਪ ਸਿੱਧੂ ਨੇ ਨਿਭਾਇਆ | ਸਮਾਰੋਹ 'ਚ ਗੁਰਮੀਤ ਸਿੰਗਲ, ਹਰਜੀਤ ਸਿੰਘ, ਸੰਦੀਪ ਸਮਰਾਲਾ, ਹਰਪ੍ਰੀਤ ਚੰਨੂ, ਵਰਿੰਦਰ ਸਿੰਘ, ਸਤਨਾਮ ਸ਼ੌਕਰ, ਜੇ. ਐੱਸ. ਮਹਿਰਾ, ਚਰਨਜੀਤ ਬਾਠ, ਪਾਲ ਅਜਨਬੀ, ਵਰਿੰਦਰ ਚੱਠਾ, ਸ਼ਾਇਰ ਭੱਟੀ, ਭੁਪਿੰਦਰ ਮਲਿਕ, ਗੁਰਦਰਸ਼ਨ ਮਾਵੀ, ਪਵਨਦੀਪ, ਪ੍ਰੀਤਮ ਰੁਪਾਲ ਆਦਿ ਨੇ ਵੀ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਨੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਮਾਗਮ ਕਰਾਇਆ <br/> ਅਗਲੀ ਖ਼ਬਰ ਮਾਊਾਟ ਕਾਰਮਲ ਸਕੂਲ ਨੇ ਕਰਵਾਇਆ ਦੋ ਦਿਨਾਂ ਵਿੰਟਰ ਕਾਰਨੀਵਲ ਐਮ. ਸੀ. ਸੀ. 2025 <br/>
Ad Position 24