ਚੰਡੀਗੜ੍ਹ, 27 ਦਸੰਬਰ (ਕਪਿਲ ਵਧਵਾ)ਚੰਡੀਗੜ੍ਹ ਦੇ ਪੋਸ਼ ਇਲਾਕੇ ਸੈਕਟਰ-7 ਸਥਿਤ ਇਕ ਨੂੰ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਸੋਨੇ ਤੇ ਹੀਰੇ ਦੇ ਕੀਮਤੀ ਗਹਿਣੇ ਨਾਲ ਲੱਖਾਂ ਰੁਪਏ ਦੀ ਨਕਦੀ ਚੋਰੀ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸੈਕਟਰ-26 ਚੰਡੀਗੜ੍ਹ ਥਾਣੇ ਦੀ ਪੁਲਿਸ ਵਲੋਂ ਜਸਮੀਤ ਸਿੰਘ ਵਾਸੀ , ਸੈਕਟਰ-7(ਸੀ) ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਮੁਤਾਬਿਕ ਇਹ ਵਾਰਦਾਤ 24 ਦਸੰਬਰ ਨੂੰ ਵਾਪਰੀ ਹੈ | ਸ਼ਿਕਾਇਤ 'ਚ ਦੱਸਿਆ ਗਿਆ ਕਿ ਚੋਰ 6 ਸੋਨੇ ਦੇ ਕੜੇ, ਇਕ ਡਾਇਮੰਡ ਗੋਲਡ ਸੈੱਟ, ਇਕ ਗੋਲਡ ਸੈੱਟ (ਚੇਨ, ਰਿੰਗ, ਝੁਮਕੇ), ਇਕ ਜੋੜਾ ਝੁਮਕੇ, ਇਕ ਵੱਖਰਾ ਝੁਮਕਾ, ਇਕ ਚਿੱਟੇ ਮੋਤੀ ਦਾ ਗੋਲਡ ਸੈੱਟ, 3 ਡਾਇਮੰਡ ਰਿੰਗ, ਇਕ ਸੋਨੇ ਦੀ ਰਿੰਗ, 2 ਡਾਇਮੰਡ ਪੈਂਡੈਂਟ ਸੈੱਟ, ਇਕ ਸਿਹਰਾ, 14-15 ਪੀਸ ਗੋਲਡ ਸਟੌਪਰ, ਇਕ ਸੋਨੇ ਦੀ ਚੇਨ, 2 ਵੱਡੇ ਡਾਇਮੰਡ ਪੈਂਡੈਂਟ ਸੈੱਟ ਤੇ ਲਗਪਗ 1.5 ਲੱਖ ਰੁਪਏ ਨਕਦੀ ਦੀ ਚੋਰੀ ਕਰ ਲਈ | ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਦੋ ਅਣਪਛਾਤੇ ਚੋਰਾਂ ਦੀ ਤਲਾਸ਼ 'ਚ ਜੁਟੀ ਹੋਈ ਹੈ | ਮਾਮਲੇ ਦੀ ਜਾਂਚ ਜਾਰੀ ਹੈ |