ਝੁਨੀਰ, 23 ਨਵੰਬਰ (ਸੰਜੀਵ ਸਿੰਗਲਾ)-ਪਰਿਆਸ ਵੈੱਲਫੇਅਰ ਚੈਰੀਟੇਬਲ ਟਰੱਸਟ ਝੁਨੀਰ ਵਲੋਂ ਲੁਧਿਆਣਾ ਵਿਖੇ ਹੋਈਆਂ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਐਥਲੈਟਿਕਸ ਖੇਡਾਂ 'ਚ ਮੱਲ੍ਹਾਂ ਮਾਰਨ ਵਾਲੀਆਂ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ | ਖੁਸ਼ਦੀਪ ਕੌਰ ਪੁੱਤਰੀ ਬਲਕਰਨ ਸਿੰਘ ਮੀਰਪੁਰ ਖ਼ੁਰਦ ਨੇ ਅੰਡਰ-17 ਹੈਮਰ ਥਰੋਅ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਜਦਕਿ ਪ੍ਰਵੀਨ ਕੌਰ ਪੁੱਤਰੀ ਗੁਰਚਰਨ ਸਿੰਘ ਮਾਖੇਵਾਲਾ ਨੇ ਕੁਸਤੀ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਫੁੰਡ ਕੇ ਇਲਾਕੇ ਦੇ ਨਾਂਅ ਰੌਸ਼ਨ ਕੀਤਾ | ਕਲੱਬ ਪ੍ਰਧਾਨ ਅੰਗਰੇਜ ਚੰਦ ਸਿੰਗਲਾ ਨੇ ਦੋਵਾਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸੰਜੀਵ ਗਰਗ, ਪ੍ਰਦੀਪ ਕੁਮਾਰ ਕਾਕਾ ਉੱਪਲ, ਨਰਿੰਦਰ ਕੁਮਾਰ ਗਰਗ, ਰਾਜ ਕੁਮਾਰ ਤਾਇਲ, ਜਸਪਾਲ ਕੁਮਾਰ ਪਾਲਾ ਆਦਿ ਹਾਜ਼ਰ ਸਨ |