ਮਾਨਸਾ, 23 ਨਵੰਬਰ (ਸੱਭਿ.ਪ੍ਰਤੀ.)-ਸਥਾਨਕ ਸੈਂਟਰਲ ਪਾਰਕ ਕਮੇਟੀ ਮਾਨਸਾ ਦੀ ਸਰਬਸੰਮਤੀ ਨਾਲ ਹੋਈ ਚੋਣ 'ਚ ਮੇਜਰ ਸਿੰਘ ਗਿੱਲ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਬਾਜ ਸਿੰਘ ਸਰਪ੍ਰਸਤ, ਰਾਹੁਲ ਕੁਮਾਰ ਖ਼ਜ਼ਾਨਚੀ, ਮਨੋਜ ਕੁਮਾਰ ਤੇ ਮੇਜਰ ਸਿੰਘ ਫ਼ੌਜੀ ਮੀਤ ਪ੍ਰਧਾਨ, ਹਰਮਨ ਸਿੰਘ ਸਹਾਇਕ ਸਕੱਤਰ ਬਣਾਏ ਗਏ | ਨਵੀਂ ਚੁਣੀ ਕਮੇਟੀ ਵਲੋਂ ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਵਧੇਰੇ ਬੂਟੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ | ਮੈਂਬਰਾਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਬੰਦ ਪਿਆ ਸਵਿਮਿੰਗ ਪੂਲ ਚਲਾਇਆ ਜਾਵੇ |