28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮਾਨਸਾ ਦੇ ਨਵਦੀਪ ਸਿੰਘ ਅਗਰੋਈਆ ਕਾਸਟਿਊਮ ਡਿਜ਼ਾਈਨ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 24-11-2025
ਮਾਨਸਾ, 23 ਨਵੰਬਰ (ਰਾਵਿੰਦਰ ਸਿੰਘ ਰਵੀ)-ਸਥਾਨਕ ਸ਼ਹਿਰ ਦੇ ਜੰਮਪਲ ਤੇ ਪੰਜਾਬੀ ਫ਼ਿਲਮ ਉਦਯੋਗ ਦੇ ਉੱਭਰਦੇ ਡਿਜ਼ਾਈਨਰ ਤੇ ਪ੍ਰੋਡਿਊਸਰ ਨਵਦੀਪ ਸਿੰਘ ਅਗਰੋਈਆ ਨੂੰ ਕਾਸਟਿਊਮ ਡਿਜ਼ਾਈਨ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਮੋਹਾਲੀ ਵਿਖੇ ਕਰਵਾਏ ਸਪਤ ਸਿੰਧੂ ਅਵਾਰਡ ਸਮਾਗਮ ਦੌਰਾਨ ਗਜੇਂਦਰ ਸਿੰਘ ਸ਼ੇਖਾਵਤ ਕੇਂਦਰੀ ਸੱਭਿਆਚਾਰ ਮੰਤਰੀ, ਮੈਂਬਰ ਰਾਜ ਸਭਾ ਰਜਿੰਦਰ ਗੁਪਤਾ ਤੇ ਸੁਭਾਸ਼ ਬਰਾਲਾ, ਸੀ.ਈ.ਓ. ਹੋਮਲੈਂਡ ਉਮੰਗ ਜਿੰਦਲ ਵਲੋਂ ਪ੍ਰਦਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਅਗਰੋਈਆ ਨੇ 'ਰੱਬ ਦਾ ਰੇਡੀਓ-3, ਸ਼ਰੀਕ-2, ਬਲੈਕੀਆ, ਯਾਰ ਅਣਮੁੱਲੇ ਰਿਟਰਨ, ਰਾਵੀ ਦੇ ਕੰਢੇ, ਤਬਾਹ ਜਿਹੀਆਂ ਕਈ ਫ਼ਿਲਮਾਂ 'ਚ ਕੁਸ਼ਲਤਾ ਨਾਲ ਕਾਸਟਿਊਮ ਡਿਜ਼ਾਈਨਿੰਗ ਕੀਤੀ ਹੈ | ਇਸ ਤੋਂ ਇਲਾਵਾ ਉਸ ਨੇ 'ਮਾਏ ਨੀ ਮੈਂ ਇਕ ਸ਼ਿਕਰਾ ਯਾਰ ਬਣਾਇਆ', ਆਖ਼ਰੀ ਬਾਬੇ, ਸਟੇਟ ਵਰਸਜ਼ ਸ਼ੋਲਜਰ ਆਦਿ ਪ੍ਰੋਜੈਕਟਾਂ 'ਚ ਵੀ ਕੰਮ ਅਤੇ ਰਚਨਾਤਮਿਕ ਸਮਰਥਾ ਦਾ ਲੋਹਾ ਮਨਵਾਇਆ | ਨਵਦੀਪ ਨੇ ਨੀਫਟ ਲੁਧਿਆਣਾ ਤੋਂ ਫ਼ੈਸ਼ਨ ਡਿਜ਼ਾਈਨ 'ਚ ਡਿਗਰੀ ਪ੍ਰਾਪਤ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ <br/> ਅਗਲੀ ਖ਼ਬਰ ਮੇਜਰ ਸਿੰਘ ਗਿੱਲ ਸੈਂਟਰਲ ਪਾਰਕ ਕਮੇਟੀ ਦੇ ਪ੍ਰਧਾਨ ਚੁਣੇ
Ad Position 24