28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-11-2025
ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ 30 ਸਕੂਲਾਂ ਦੇ ਲਗਭਗ 300 ਵਿਦਿਆਰਥੀਆਂ ਨੇ ਭਾਗ ਲਿਆ¢ ਗੁਰੂ ਗੋਬਿੰਦ ਸਿੰਘ ਸਰਕਲ ਸਟੱਡੀ ਬਠਿੰਡਾ ਵਲੋਂ ਕਰਵਾਏ ਮੇਲੇ ਦੌਰਾਨ ਹੋਏ ਕਵੀਸ਼ਰੀ ਮੁਕਾਬਲੇ ਵਿਚ ਦਮਨਜੋਤ ਕੌਰ, ਹਰਗੁਣ ਕੌਰ ਤੇ ਅਮਾਨਤ ਕੌਰ ਗੁਰੂ ਨਾਨਕ ਦੇਵ ਸਕੂਲ ਕਮਲਾ ਨਹਿਰੂ ਬਠਿੰਡਾ ਪਹਿਲੇ, ਸੰਜਮਪ੍ਰੀਤ ਕੌਰ ਤੇ ਜਸ਼ਨਦੀਪ ਕੌਰ ਸੰਤ ਕਬੀਰ ਕਾਨਵੈਂਟ ਸਕੂਲ ਭੁੱਚੋ ਦੂਜੇ, ਸੁਖਦੀਪ ਕੌਰ ਤੇ ਖ਼ੁਸ਼ਦੀਪ ਕੌਰ ਸਸਸਸ ਬਹਿਮਣ ਦੀਵਾਨਾ ਤੀਜੇ ਸਥਾਨ, ਕਵਿਤਾ ਮੁਕਾਬਲੇ 'ਚ ਜਸ਼ਨਦੀਪ ਕੌਰ ਦਸਮੇਸ਼ ਗਰਲਜ਼ ਸਸਸ ਬਾਦਲ ਪਹਿਲੇ, ਮਨਦੀਪ ਸਿੰਘ ਸਹਸ ਚੁੱਘੇ ਖ਼ੁਰਦ ਦੂਜੇ, ਗੁਰਮਨ ਕੌਰ ਸੰਤ ਕਬੀਰ ਕਾਨਵੈਂਟ ਸਕੂਲ ਤੀਜੇ ਸਥਾਨ 'ਤੇ ਰਹੇ¢ ਕੁਇਜ਼ ਮੁਕਾਬਲੇ ਵਿਚ ਵਿਪਨਦੀਪ ਕੌਰ, ਜੈਸਮੀਨ ਕੌਰ ਦਸਮੇਸ਼ ਗਰਲਜ਼ ਸਕੂਲ ਬਾਦਲ ਨੇ ਪਹਿਲਾ, ਅਰਸ਼ਦੀਪ ਕੌਰ, ਹਰਜੋਤ ਕੌਰ ਦਸਮੇਸ਼ ਪਬਲਿਕ ਸਕੂਲ ਕੋਟਫੱਤਾ ਨੇ ਦੂਜਾ, ਜਸਮੀਨ ਕੌਰ, ਜੈਸਮੀਨ ਕੌਰ ਸ੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਨਥਾਣਾ ਨੇ ਤੀਜਾ ਸਥਾਨ ਹਾਸਲ ਕੀਤਾ¢ ਦਸਤਾਰ ਮੁਕਾਬਲਾ ਲੜਕੀਆਂ ਵਿਚ ਜੈਸਮੀਨ ਕੌਰ ਦਸਮੇਸ਼ ਗਰਲਜ਼ ਸਕੂਲ ਬਾਦਲ ਨੇ ਪਹਿਲਾ, ਤਰਨਪ੍ਰੀਤ ਕੌਰ ਸਸਸਸ ਸਿਵੀਆਂ ਨੇ ਦੂਜਾ, ਰਮਨਦੀਪ ਕੌਰ ਸ੍ਰੀ ਗੁਰੂ ਹਰਗੋਬਿੰਦ ਸਸਸ ਨਥਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਦਸਤਾਰ ਮੁਕਾਬਲਾ ਸੀਨੀਅਰ ਗਰੁੱਪ ਵਿਚ ਖੁਸ਼ਪ੍ਰੀਤ ਸਿੰਘ ਸਸਸਸ ਕਿਲੀ ਨਿਹਾਲ ਸਿੰਘ ਵਾਲਾ ਨੇ ਪਹਿਲਾ, ਜਸਦੀਪ ਸਿੰਘ ਤੇ ਅਰਮਾਨਦੀਪ ਸਿੰਘ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਨੇ ਦੂਜਾ ਤੇ ਤੀਜਾ, ਜੂਨੀਅਰ ਗਰੁੱਪ ਵਿੱਚ ਅਮਰ ਸਿੰਘ ਸਹਸ ਚੁੱਘੇ ਖ਼ੁਰਦ ਨੇ ਪਹਿਲਾ, ਹਰਮਨਜੀਤ ਸਿੰਘ ਸੰਤ ਬਾਬਾ ਫਤਿਹ ਸਿੰਘ ਸਕੂਲ ਨੇ ਦੂਜਾ, ਅਭੈਜੀਤ ਸਿੰਘ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ¢ ਮੇਲੇ ਵਿਚ ਨੈਤਿਕ ਸਿੱਖਿਆ ਇਮਤਿਹਾਨ-2025 ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਖੇਤਰ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ, ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ, ਅਧਿਆਪਕ ਵਿੰਗ ਇੰਚਾਰਜ ਇਕਬਾਲ ਸਿੰਘ ਕਾਉਣੀ, ਸਮਾਜਿਕ ਵਿੰਗ ਇੰਚਾਰਜ ਸੁਰਿੰਦਰ ਪਾਲ ਸਿੰਘ, ਰਮਨਦੀਪ ਸਿੰਘ, ਜਸਵੀਰ ਸਿੰਘ, ਊਧਮ ਸਿੰਘ, ਸ਼ਾਹਬਾਜ਼ ਸਿੰਘ, ਗੁਰਧਿਆਨ ਸਿੰਘ ਹਾਜ਼ਰ ਸਨ¢ ਅੰਤ ਵਿਚ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਨੇ ਸਾਰੇ ਅਧਿਆਪਕਾ, ਵਿਦਿਆਰਥੀਆਂ ਅਤੇ ਸਟੱਡੀ ਸਰਕਲ ਦੀ ਟੀਮ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲਾਡੋਵਾਲ ਸ.ਸ.ਸ.ਸ. ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਅਗਲੀ ਖ਼ਬਰ ਮਾਨਸਾ ਦੇ ਨਵਦੀਪ ਸਿੰਘ ਅਗਰੋਈਆ ਕਾਸਟਿਊਮ ਡਿਜ਼ਾਈਨ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ <br/>
Ad Position 24