16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਫ਼ੌਜ ਦੀ ਭਰਤੀ ਲਈ ਦਿੱਤੀ ਜਾਵੇਗੀ ਮੁਫ਼ਤ ਫਿਜ਼ੀਕਲ ਟਰੇਨਿੰਗ- ਡੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਰੂਪਨਗਰ, 23 ਸਤੰਬਰ (ਸਟਾਫ਼ ਰਿਪੋਰਟਰ)-ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਫ਼ੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰ ਚੁੱਕੇ 1509 ਉਮੀਦਵਾਰਾਂ ਨੂੰ ਮੁਫ਼ਤ ਫਿਜ਼ੀਕਲ ਟਰੇਨਿੰਗ ਦਿੱਤੀ ਜਾਵੇਗੀ | ਇਹ ਸਿਖਲਾਈ 1 ਅਕਤੂਬਰ ਤੋਂ 31 ਅਕਤੂਬਰ ਤੱਕ ਜ਼ਿਲ੍ਹੇ ਦੇ 3 ਕੇਂਦਰਾਂ 'ਚ ਕਰਵਾਈ ਜਾਵੇਗੀ | ਇਹ ਕੇਂਦਰ ਸਰਕਾਰੀ ਕਾਲਜ ਰੂਪਨਗਰ, ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਅਤੇ ਸੀ-ਪਾਈਟ ਕੈਂਪ ਨੰਗਲ ਵਿਚ ਸਥਾਪਿਤ ਕੀਤੇ ਗਏ ਹਨ | ਹਰ ਰੋਜ਼ ਸਵੇਰੇ 7 ਵਜੇ ਤੋਂ 9 ਵਜੇ ਤੱਕ 2 ਘੰਟਿਆਂ ਦੀ ਟਰੇਨਿੰਗ ਆਰਮੀ ਟਰੇਨਡ ਅਫ਼ਸਰ ਅਤੇ ਸਪੋਰਟਸ ਕੋਚਾਂ ਵਲੋਂ ਦਿੱਤੀ ਜਾਵੇਗੀ | ਸਿਖਲਾਈ ਲਈ ਰਜਿਸਟਰੇਸ਼ਨ ਵੀ 1 ਅਕਤੂਬਰ ਤੋਂ ਸ਼ੁਰੂ ਹੋਵੇਗੀ | ਚਾਹਵਾਨ ਉਮੀਦਵਾਰ ਆਪਣੇ ਇਲਾਕੇ ਦੇ ਨਿਰਧਾਰਿਤ ਕੇਂਦਰ ਵਿਚ ਪਹੁੰਚ ਸਕਦੇ ਹਨ ਜਾਂ ਹੈਲਪ ਲਾਈਨ ਨੰਬਰਾਂ ਰਾਹੀਂ ਜਾਣਕਾਰੀ ਲੈ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਉਪਰਾਲਾ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਲਈ ਵੱਡੀ ਸਹਾਇਤਾ ਪ੍ਰਦਾਨ ਕਰੇਗਾ |
ਬਿਜਲੀ ਬੰਦ ਰਹੇਗੀ
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਵਿਭਾਗ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ 132 ਕੇ. ਵੀ. ਗਿ੍ਡ ਸਬ ਸਟੇਸ਼ਨ ਰੋਪੜ ਤੋਂ ਚੱਲਣ ਵਾਲੀ 11 ਕੇ.ਵੀ. ਯੂ.ਪੀ.ਐੱਸ.-1 ਫੀਡਰ ਦੀ ਬਿਜਲੀ 24 ਸਤੰਬਰ ਨੂੰ ਬੰਦ ਰਹੇਗੀ | ਬਿਜਲੀ ਸਪਲਾਈ 132 ਕੇ.ਵੀ. ਗਿ੍ਡ ਸਬ ਸਟੇਸ਼ਨ ਰੋਪੜ ਵਿਖੇ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਇਸ ਕਾਰਨ ਰੋਪੜ ਦੇ ਕਈ ਇਲਾਕੇ ਪ੍ਰਭਾਵਿਤ ਰਹਿਣਗੇ ਜਿਨ੍ਹਾਂ ਚ ਪਪਰਾਲਾ, ਪੁਲਿਸ ਲਾਈਨ, ਬਾੜਾ- ਸਲੋਰਾ, ਬੰਦੇ ਮਾਹਲਾ, ਝੱਲੀਆਂ ਕਲਾਂ, ਬਾਲਸੰਢਾ, ਪਥਰੇੜੀ ਜੱਟਾਂ, ਪਥਰੇਰੀ ਰਾਜਪੂਤਾਂ, ਗੋਬਿੰਦਪੁਰ, ਸਾਲਾਪੁਰ, ਰੈਲੋਂ ਖੁਰਦ ਆਦਿ ਪਿੰਡਾ ਦੀ ਘਰੋਲੂ ਅਤੇ ਇੰਡਸਟਰੀਅਲ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਨਕਲੀ ਸ਼ਰਾਬ ਸੰਬੰਧੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਗਵਰਨਰ ਪੰਜਾਬ ਨੂੰ ਨੰਗਲ ਸ਼ਹਿਰ ਦੇ ਲਟਕਦੇ ਲੋਕ ਮਸਲਿਆਂ ਸੰਬੰਧੀ ਡਾ. ਸੁਭਾਸ਼ ਸ਼ਰਮਾ ਨੇ ਕਰਵਾਇਆ ਜਾਣੂ <br/>
Ad Position 24