16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਮੇਟੀ ਦੀ ਜਾਂਚ ਤੋਂ ਬਾਅਦ ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਦੇ ਜਮ੍ਹਾਂ ਪੈਸਿਆਂ 'ਚ ਵੱਡਾ ਹੇਰ-ਫੇਰ ਆਇਆ ਸਾਹਮਣੇ <br/>

Ad Position 21
repet_subhas-goyals [Copy P29]
ਚੜ੍ਹਾਵਾ ਰਾਸ਼ੀ ਬਾਰੇ ਅਹਿਮ ਖ਼ੁਲਾਸਾ ਕਰਦੇ ਹੋਏ ਵਿਧਾਇਕ ਚੱਢਾ | ਤਸਵੀਰ: ਢੀਂਡਸਾ <br/> 24-09-2025
ਨੂਰਪੁਰ ਬੇਦੀ, 23 ਸਤੰਬਰ (ਹਰਦੀਪ ਸਿੰਘ ਢੀਂਡਸਾ)-ਬੀਤੇ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧ ਹੇਠ ਚੱਲ ਰਹੀ ਪੀਰ ਬਾਬਾ ਜ਼ਿੰਦਾ ਸ਼ਹੀਦ ਸੁਸਾਇਟੀ ਦੇ ਬੈਂਕ ਖਾਤੇ ਵਿਚ ਜਮਾਂ ਕੀਤੀ ਚੜ੍ਹਾਵਾ ਰਾਸ਼ੀ ਤੇ ਬੈਂਕ ਵਲੋਂ ਜਾਰੀ ਕੀਤੀਆਂ ਰਸੀਦਾਂ ਦਾ ਮੌਜੂਦਾ ਕਮੇਟੀ ਵਲੋਂ ਮਿਲਾਣ ਕਰਨ ਤੋਂ ਬਾਅਦ ਵੱਡਾ ਹੇਰ-ਫੇਰ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੇ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਆਪਣੇ ਸੋਸ਼ਲ ਮੀਡੀਆ ਅਕਾਊਾਟ ਰਾਹੀਂ ਸਾਂਝੀ ਕੀਤੀ | ਉਨ੍ਹਾਂ ਨੇ ਦੱਸਿਆ ਕਿ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਪਵਿੱਤਰ ਦਰਬਾਰ ਤੇ ਨੂਰਪੁਰ ਬੇਦੀ ਹੀ ਨਹੀਂ ਸਗੋਂ ਹੋਰ ਜ਼ਿਲਿ੍ਹਆਂ ਅਤੇ ਵੱਖ-ਵੱਖ ਰਾਜਾਂ ਤੋਂ ਵੀ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੋਣ ਆਉਂਦੀਆਂ ਹਨ | ਇਸ ਕਰਕੇ ਇੱਥੇ ਹਮੇਸ਼ਾ ਵੱਡੀ ਚੜ੍ਹਾਵਾ ਰਾਸ਼ੀ ਪ੍ਰਾਪਤ ਹੁੰਦੀ ਹੈ, ਪਰ ਬੀਤੇ ਸਮੇਂ ਦੌਰਾਨ ਅਧਿਕਾਰੀਆਂ ਅਤੇ ਪੁਰਾਣੀਆਂ ਕਮੇਟੀਆਂ ਦੀ ਲਾਪਰਵਾਹੀ ਕਾਰਨ ਕਦੇ ਵੀ ਚੜ੍ਹਾਵਾ ਰਾਸ਼ੀ ਦੀ ਗਿਣਤੀ ਲਈ ਸਖ਼ਤ ਨਿਯਮ ਨਹੀਂ ਬਣਾਏ ਗਏ | ਇਸ ਕਰਕੇ ਪਹਿਲਾਂ ਵੀ ਇੱਕ ਅਧਿਕਾਰੀ ਵਲੋਂ ਗਿਣਤੀ ਦੌਰਾਨ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ | ਹੁਣ ਮੌਜੂਦਾ ਕਮੇਟੀ ਨੇ ਸਾਲ 2018 ਤੋਂ 2025 ਤੱਕ ਦੀਆਂ ਬੈਂਕ ਰਸੀਦਾਂ ਅਤੇ ਖਾਤੇ ਵਿਚ ਜਮਾਂ ਰਾਸ਼ੀ ਦਾ ਮਿਲਾਣ ਕੀਤਾ ਤਾਂ ਲਗਭਗ ਸਾਢੇ ਤਿੰਨ ਕਰੋੜ ਰੁਪਏ ਦਾ ਹੇਰ-ਫੇਰ ਸਾਹਮਣੇ ਆਇਆ | ਵਿਧਾਇਕ ਚੱਡਾ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਬੈਂਕ ਅਧਿਕਾਰੀਆਂ ਨੂੰ ਬੁਲਾ ਕੇ ਪੜਤਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ | ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਅਤੇ ਕਮੇਟੀ ਮੈਂਬਰਾਂ ਦੀ ਮੀਟਿੰਗ ਦੌਰਾਨ ਵੀ ਇਹੀ ਫ਼ਰਕ ਸਾਹਮਣੇ ਆਇਆ | ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਤੇ ਇਸ ਦੀ ਉੱਚ ਪੱਧਰੀ ਜਾਂਚ ਹੋਵੇਗੀ | ਜਾਂਚ ਤੋਂ ਬਾਅਦ ਜਿਹੜਾ ਵੀ ਅਧਿਕਾਰੀ ਜਾਂ ਹੋਰ ਵਿਅਕਤੀ ਜ਼ਿੰਮੇਵਾਰ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਮੇਟੀ ਸੰਗਤਾਂ ਦੇ ਪੈਸੇ ਨੂੰ ਲੋਕਾਂ ਦੀ ਭਲਾਈ ਲਈ ਵਰਤੇਗੀ ਤੇ ਪੁਰਾਣੇ ਸਮੇਂ ਵਿਚ ਛੱਡੀਆਂ ਗਈਆਂ ਕਮੀਆਂ ਨੂੰ ਵੀ ਪੂਰਾ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਰੋਪੜ ਡਰੱਗਿਸਟ ਐਂਡ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਬੇਲਾ ਕਾਲਜ 'ਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਗਾਜ਼ <br/>
Ad Position 24